4.7 C
New Zealand
Friday, January 19, 2018

ਨਿਊਜ਼ੀਲੈਂਡ ਨੇ ਵੈੱਸਟ ਇੰਡੀਜ਼ ਤੋਂ 3-0 ਨਾਲ ਵੰਨ-ਡੇ ਸੀਰੀਜ਼ ਜਿੱਤੀ

ਕ੍ਰਾਈਸਟਚਰਚ, 26 ਦਸੰਬਰ – ਨਿਊਜ਼ੀਲੈਂਡ ਨੇ ਵੈੱਸਟ ਇੰਡੀਜ਼ ਤੋਂ ਪਹਿਲਾਂ ਟੈੱਸਟ ਸੀਰੀਜ਼ ਅਤੇ ਹੁਣ ਵੰਨ-ਡੇ ਸੀਰੀਜ਼ ਵੀ 3-0 ਨਾਲ ਜਿੱਤ ਲਈ ਹੈ। ਹੁਣ ਦੋਵਾਂ ਟੀਮਾਂ ਵਿਚਕਾਰ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਹੋਣੀ ਬਾਕੀ ਰਹਿ ਗਈ ਹੈ।
ਇੱਥੇ ਬਾਕਸਿੰਗ ਡੇਅ ਵਾਲੇ ਦਿਨ ਮੀਂਹ ਤੋਂ ਪ੍ਰਭਾਵਿਤ ਤੀਜੇ ਤੇ ਆਖ਼ਰੀ ਵੰਨਡੇ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਨੇ ਮਹਿਮਾਨ ਟੀਮ ਵੈੱਸਟ ਇੰਡੀਜ਼ ਨੂੰ ਡਕਵਰਥ ਲੂਈਸ ਸਿਸਟਮ ਦੇ ਆਧਾਰ ‘ਤੇ 66 ਦੌੜਾਂ ਨਾਲ ਹਰਾ ਕੇ ਲੜੀ ‘ਤੇ 3-0 ਨਾਲ ਕਬਜ਼ਾ ਕਰ ਲਿਆ। ਮੀਂਹ ਦੇ ਕਰਕੇ ਮੈਚ ਨੂੰ 23 ਓਵਰਾਂ ਦਾ ਕਰ ਦਿੱਤਾ ਗਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੀਵੀ ਟੀਮ ਨੇ 19 ਓਵਰਾਂ ‘ਚ 3 ਵਿਕਟਾਂ ‘ਤੇ 83 ਦੌੜਾਂ ਬਣਾ ਲਈਆਂ ਸਨ ਪਰ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਕੀਵੀ ਟੀਮ ਨੇ ਦੁਬਾਰਾ ਖੇਡ ਸ਼ੁਰੂ ਹੋਣ ‘ਤੇ 4 ਓਵਰਾਂ ਵਿੱਚ 48 ਦੌੜਾਂ ਜੋੜੀਆਂ। ਕੀਵੀ ਬੱਲੇਬਾਜ਼ ਰੌਸ ਟੇਲਰ ਨੇ 47 ਅਤੇ ਟਾਮ ਲੈਥਮ ਨੇ 37 ਦੌੜਾਂ ਦਾ ਯੋਗਦਾਨ ਪਾਇਆ।
ਕੀਵੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ‘ਤੇ 131 ਦੌੜਾਂ ਬਣਾਈਆਂ ਤੇ ਡਕਵਰਥ ਲੂਈਸ ਦੇ ਆਧਾਰ ‘ਤੇ ਵੈੱਸਟ ਇੰਡੀਜ਼ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਵੈੱਸਟ ਇੰਡੀਜ਼ ਦੀ ਟੀਮ 9 ਵਿਕਟਾਂ ‘ਤੇ 99 ਦੌੜਾਂ ਹੀ ਬਣਾ ਸਕੀ ਅਤੇ ਮੈਚ ਦੇ ਨਾਲ ਨਾਲ ਲੜੀ ਵੀ ਹਾਰ ਗਈ। ਇੱਕ ਵੇਲੇ ਵੈੱਸਟ ਇਡੀਜ਼ ਨੇ 9 ਦੌੜਾਂ ‘ਤੇ ਹੀ 5 ਵਿਕਟਾਂ ਗੁਆ ਲਈਆਂ ਸਨ। ਪਰ ਕੈਰੇਬੀਆਈ ਕਪਤਾਨ ਜੇਸਨ ਹੋਲਡਰ ਨੇ 21 ਗੇਂਦਾਂ ‘ਚ 34 ਦੌੜਾਂ ਬਣਾ ਕੇ ਟੀਮ ਨੂੰ ਨਮੋਸ਼ੀ ਭਰੀ ਹਾਰ ਤੋਂ ਬਚਾਅ ਲਿਆ। ਨਿਊਜ਼ੀਲੈਂਡ ਗੇਂਦਬਾਜ਼ ਟਰੇਂਟ ਬੋਲਟ ਨੇ 18 ਅਤੇ ਮਿਸ਼ੇਲ ਸੇਂਟਨਰ ਨੇ 15 ਦੌੜਾਂ ਦੇ ਕੇ 3-3 ਵਿਕਟਾਂ ਹਾਸਲ ਕੀਤੀਆਂ ਜਦੋਂ ਕਿ ਮੈਟ ਹੈਨਰੀ ਨੇ 2 ਵਿਕਟਾਂ ਲਈਆਂ। ਕੀਵੀ ਗੇਂਦਬਾਜ਼ ਟਰੇਂਟ ਬੋਲਟ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ।
ਕੀਵੀ ਟੀਮ ਨੇ ਇਸ ਤੋਂ ਪਹਿਲਾਂ ਵੈੱਸਟ ਇੰਡੀਜ਼ ਨੂੰ ਟੈੱਸਟ ਲੜੀ ‘ਚ 2-0 ਨਾਲ ਮਾਤ ਦਿੱਤੀ ਸੀ। ਹੁਣ ਦੋਵਾਂ ਟੀਮਾਂ ਵਿਚਕਾਰ ਤਿੰਨ ਟੀ-20 ਮੈਚਾਂ ਦੀ ਲੜੀ ਸ਼ੁੱਕਰਵਾਰ ਤੋਂ ਨੇਲਸਨ ‘ਚ ਖੇਡੀ ਜਾਵੇਗੀ।

Related News

More News

ਸੇਰੇਨਾ ਤੇ ਰਦਵਾਂਸਕਾ ਮਹਿਲਾ ਸਿੰਗਲ ਵਰਗ ਦੇ ਫਾਈਨਲ ‘ਚ

ਲੰਡਨ - ਇੱਥੇ ਹੋ ਰਹੇ ਵਿੰਬਲਡਨ ਟੈਨਿਸ ਟੂਰਨਾਮੈਂਟ 'ਚ ਮਹਿਲ ਸਿੰਗਲ ਵਰਗ ਦੇ ਫਾਈਨਲ  ਵਿੱਚ...

ਸਿੱਧੂ ਦਾ ਰਾਜ ਸਭਾ ਤੋਂ ਅਸਤੀਫ਼ਾ

ਨਵੀਂ ਦਿੱਲੀ - 18 ਜੁਲਾਈ ਨੂੰ ਭਾਰਤੀ ਜਨਤਾ ਪਾਰਟੀ ਦੇ ਸੀਨਿਅਰ ਆਗੂ ਅਤੇ ਤਿੰਨ ਵਾਰ...

ਪੰਜਾਬ ‘ਚ ਸੋਕੇ ਵਰਗੇ ਹਾਲਾਤ ਬਣੇ

ਪੀ. ਏ. ਯੂ. ਵਲੋਂ ਹਾਲਾਤਾਂ ਦੇ ਮੱਦੇਨਜ਼ਰ ਕੁਝ ਸੁਝਾਅ ਲੁਧਿਆਣਾ, 1 ਅਗਸਤ (ਏਜੰਸੀ) -ਪਿਛਲੇ ਸਮੇਂ ਦੌਰਾਨ...

੧੧ ਜੂਨ ਨੂੰ ਪਾਪਾਟੋਏਟੋਏ ਵਿਖੇ ਖੂਨਦਾਨ ਕੈਂਪ

        ਆਕਲੈਂਡ - ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਾਕਾ ਜੂਨ ੧੯੮੪ ਦੇ ਸਮੂਹ ਸ਼ਹੀਦਾ ਨੂੰ...

ਆਜ਼ਾਦੀ ਦਿਹਾੜੇ ‘ਤੇ ਮੁੱਖ ਮੰਤਰੀ 34 ਸਖਸ਼ੀਅਤਾਂ ਨੂੰ ਕਰਨਗੇ ਸਨਮਾਨਤ

ਚੰਡੀਗੜ੍ਹ, 13 ਅਗਸਤ (ਏਜੰਸੀ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 66ਵੇਂ ਆਜ਼ਾਦੀ ਦਿਹਾੜੇ ਦੇ...

ਨਿਊਜ਼ੀਲੈਂਡ ਦੇ ਨਿਯਮਕ ਸੁਧਾਰਤੇ ਲਘੂ ਵਪਾਰ ਮੰਤਰੀ ਸ੍ਰੀ ਜੌਹਨ ਬੈਂਕਸ ਵੱਲੋਂ ਅਸਤੀਫਾ

੨੦੧੦ ਦੀਆਂ ਆਕਲੈਂਡ ਸੁਪਰ ਸਿਟੀ ਚੋਣਾਂ ਦੌਰਾਨ ਭਰੇ ਸਨ ਗਲਤ ਕਾਗਜ਼ ਆਕਲੈਂਡ 16 ਅਕਤੂਬਰ (ਹਰਜਿੰਦਰ ਸਿੰਘ...

Subscribe Now

Latest News

- Advertisement -

Trending News

Like us on facebook