ਸ਼ੇਰ-ਏ-ਪੰਜਾਬ ਨੇ ਪਹਿਲੀ ਵਿਸ਼ਵ ਸੀਰੀਜ਼ ਹਾਕੀ ਟਰਾਫੀ ਜਿੱਤੀ

ਮੁੰਬਈ – ਸ਼ੇਰ-ਏ-ਪੰਜਾਬ ਨੇ ਪਹਿਲੀ ਵਿਸ਼ਵ ਸੀਰੀਜ਼ ਹਾਕੀ ਦੀ ਟਰਾਫੀ ਆਪਣੇ ਨਾਂਅ ਕਰ ਲਈ ਹੈ। ਇੱਥੇ ਐੱਮ. ਐੱਚ. ਏ. ਸਟੇਡੀਅਮ ਵਿਖੇ ਦੇ ਖੇਡੇ ਗਏ ਪਹਿਲੀ ਵਿਸ਼ਵ ਸੀਰੀਜ਼ ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਸ਼ੇਰ-ਏ-ਪੰਜਾਬ ਦੀ ਹਾਕੀ ਟੀਮ ਨੇ ਪੁਣੇ ਸਟ੍ਰਾਈਕਰਸ ਦੀ ਟੀਮ ਨੂੰ 5-2 ਨਾਲ ਹਰਾ ਖਿਤਾਬੀ ਜਿੱਤ ਦਰਜ ਕੀਤੀ ਅਤੇ ਪਹਿਲੀ ਟਰਾਫੀ ਆਪਣੇ ਨਾਂਅ ਕੀਤੀ। ਇਸ ਮੈਚ ਵਿੱਚ ਦੋਵੇਂ ਟੀਮਾਂ ਵਿੱਚ ਜ਼ੋਰਦਾਰ ਸੰਘਰਸ਼ਪੂਰਨ ਮੁਕਾਬਲਾ ਹੋਇਆ ਪਰ ਪੰਜਾਬ ਵਲੋਂ ਪਹਿਲੇ ਅੱਧ ਵਿੱਚ ਕੀਤੇ 2-1 ਗੋਲਾਂ ਦੇ ਕਰਕੇ ਜਿੱਤ ਪ੍ਰਾਪਤ ਕੀਤੀ। ਸ਼ੇਰ-ਏ-ਪੰਜਾਬ ਨੇ ਦੂਜੇ ਅੱਧ ਵਿੱਚ 3 ਅਤੇ ਪੁਣੇ ਸਟ੍ਰਾਈਕਰ ਨੇ ਅੰਤਮ ਪਲਾਂ ਵਿੱਚ 1 ਗੋਲ ਕੀਤਾ। ਮੈਚ ਸਮਾਪਤੀ ਵੇਲੇ ਸ਼ੇਰ-ਏ-ਪੰਜਾਬ ਨੇ ਪੁਣੇ ਸਟ੍ਰਾਈਕਰ ‘ਤੇ 5-2 ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕਰ ਲਈ ਸੀ।