11.8 C
New Zealand
Sunday, November 19, 2017
LONDON, ENGLAND - JULY 23: England captain Heather Knight lifts the World Cup after the ICC Women's World Cup 2017 Final between England and India at Lord's Cricket Ground on July 23, 2017 in London, England. (Photo by Stu Forster/Getty Images)

ਇੰਗਲੈਂਡ ਨੇ ਭਾਰਤੀ ਮਹਿਲਾ ਟੀਮ ਨੂੰ 9 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਕ੍ਰਿਕਟ ਵਰਲਡ ਕੱਪ ਜਿੱਤਿਆ

ਭਾਰਤੀ ਟੀਮ ਦੀਜੀ ਵਾਰ ਇਤਿਹਾਸ ਸਿਰਜਣ ਤੋਂ ਖੁੰਝੀ 
ਲੰਡਨ, 24 ਜੁਲਾਈ – ਇੱਥੇ ਮਹਿਲਾ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਇੰਗਲੈਂਡ ਨੇ ਭਾਰਤੀ ਟੀਮ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਮਹਿਲਾ ਟੀਮ ਕੋਲ ਪਹਿਲੀ ਵਾਰ ਵਰਲਡ ਕੱਪ ਜਿੱਤ ਕੇ ਇਤਿਹਾਸ ਸਿਰਜਣ ਦਾ ਮੌਕਾ ਸੀ ਪਰ ਉਹ ਖੁੰਝ ਗਈਆਂ। ਜਦੋਂ ਕਿ ਇੰਗਲੈਂਡ ਦੀ ਮਹਿਲਾ ਟੀਮ ਚੌਥੀ ਵਾਰ ਘਰੇਲੂ ਮੈਦਾਨ ਉੱਤੇ ਵਰਲਡ ਕੱਪ ਜਿੱਤਣ ਵਿੱਚ ਕਾਮਯਾਬ ਰਹੀਆਂ।
ਮੇਜ਼ਬਾਨ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ ‘ਚ 7 ਵਿਕਟਾਂ ਉੱਤੇ 228 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸਰਾਹ ਟੇਲਰ ਨੇ 45, ਨਤਾਲੀ ਸੀਵਰ ਨੇ 51, ਕੈਥਰੀਨ ਬਰੰਟ ਨੇ 34 ਅਤੇ ਜੇਨੀ ਗੁਨ ਨੇ ਨਾਬਾਦ 14 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਝੂਲਨ ਦੇਵੀ ਨੇ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦੋਂ ਕਿ ਲੈਗ ਸਪਿੰਨਰ ਪੂਨਮ ਯਾਦਵ ਨੇ 2 ਅਤੇ ਰਾਜੇਸ਼ਵਰੀ ਗਾਇਕਵਾੜ ਨੇ 1 ਵਿਕਟ ਲਿਆ।
ਮੇਜ਼ਬਾਨ ਇੰਗਲੈਂਡ ਵੱਲੋਂ ਮਿਲੇ 228 ਦੌੜਾਂ ਦੇ ਟੀਚੇ ਨੂੰ ਪਾਉਣ ਲਈ ਉੱਤਰੀ ਭਾਰਤੀ ਮਹਿਲਾ ਟੀਮ 48.4 ਗੇਂਦਾਂ ਉੱਤੇ 219 ਦੌੜਾਂ ਬਣਾ ਕੇ ਹਾਰ ਗਈ ਅਤੇ ਇਤਿਹਾਸ ਸਿਰਜਣ ਤੋਂ ਰਹਿ ਗਈ। ਭਾਰਤ ਵੱਲੋਂ ਪੂਨਮ ਰਾਊਤ ਨੇ 89, ਹਰਮਨਪ੍ਰੀਤ ਕੌਰ ਨੇ 51, ਕ੍ਰਿਸ਼ਨਾਮੂਰਤੀ 35, ਕਪਤਾਨ ਮਿਤਾਲੀ ਰਾਜ ਨੇ 17 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਵੱਲੋਂ ਗੇਂਦਬਾਜ਼ ਅਨਿਆ ਸ਼੍ਰਬਸੋਲ ਨੇ 6 ਨੇ ਵਿਕਟਾਂ ਲੈ ਕੇ ਭਾਰਤੀ ਖਿਡਾਰਨਾਂ ਦੀ ਕਮਰ ਤੋੜ ਦਿੱਤੀ ਅਤੇ ਐਲਕਸ ਹਾਰਟਲੇ ਨੇ 2 ਵਿਕਟਾਂ ਲਈਆਂ ਅਤੇ ਦੇਸ਼ ਨੂੰ ਚੌਥੀ ਵਾਰ ਵਰਲਡ ਕੱਪ ਦਿੱਤਾ।
ਜ਼ਿਕਰਯੋਗ ਹੈ ਕਿ ਇੰਗਲੈਂਡ ਇਸ ਤੋਂ ਪਹਿਲਾਂ 1973, 1993 ਅਤੇ 2009 ਵਿੱਚ ਵਰਲਡ ਚੈਂਪੀਅਨ ਬਣਿਆ ਸੀ, ਇੰਗਲੈਂਡ ਤੀਸਰੀ ਵਾਰ ਆਪਣੀ ਮੇਜ਼ਬਾਨੀ ਵਿੱਚ ਵਰਲਡ ਚੈਂਪੀਅਨ ਬਣਿਆ ਹੈ। ਜਦੋਂ ਕਿ ਭਾਰਤੀ ਟੀਮ ਦੂਜੀ ਵਾਰ ਵਰਲਡ ਕੱਪ ਦੇ ਫਾਈਨਲ ਵਿੱਚ ਪੁੱਜਾ ਸੀ, ਇਸ ਤੋਂ ਪਹਿਲਾਂ 2005 ਵਿੱਚ ਆਸਟਰੇਲੀਆ ਤੋਂ ਹਾਰ ਚੁੱਕੀ ਹੈ, ਉਸ ਵੇਲੇ ਵੀ ਕਪਤਾਨ ਮਿਤਾਲੀ ਰਾਜ ਸੀ।

Related News

More News

7 ਮਾਰਚ ਨੂੰ ਪਾਪਾਟੋਏਟੋਏ ਵਿਖੇ ਸ਼ਾਮੀ 6.00 ਵਜੇ ‘ਕਲੇਮ ਬੈਕ ਸੇਫ਼ ਸਟ੍ਰੀਟ’ ਐਂਡ ‘ਵੂਈ ਵਾਨਟ ਸੇਫ਼ ਕਮਿਊਨਿਟੀ’ ਪੈਦਲ ਯਾਤਰਾ

ਨੋਟਿਸ - 7 ਮਾਰਚ ਨੂੰ ਪਾਪਾਟੋਏਟੋਏ ਵਿਖੇ  'ਕਲੇਮ ਬੈਕ ਸੇਫ਼ ਸਟ੍ਰੀਟ' ਐਂਡ 'ਵੂਈ ਵਾਨਟ ਸੇਫ਼ ਕਮਿਊਨਿਟੀ' ਨਾਂਅ...

ਪ੍ਰਧਾਨ ਮੰਤਰੀ ਜਾਨ ਕੀ ਵੱਲੋਂ ਅਹੁਦੇ ਤੋਂ ਅਸਤੀਫ਼ਾ ਦਾ ਐਲਾਨ, ਹੈਰਾਨੀ ਜਨਕ ਫ਼ੈਸਲਾ ਆਕਲੈਂਡ, 5 ਦਸੰਬਰ...

Getting better results for New Zealand

Prime Minister Column Weekly Column Delivering better public services that improve the lives of New Zealanders...

ਇਨਕਲਾਬੀ ਰਹਿਬਰ: ਗੁਰੂ ਗੋਬਿੰਦ ਸਿੰਘ ਜੀ

18 ਜਨਵਰੀ : ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ 'ਤੇ ਵਿਸ਼ੇਸ਼ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ...

ਪ੍ਰਮਾਣੂ ਬਿਜਲੀ ਪਲਾਂਟ ਲੱਗਣ ਦੇ ਐਲਾਨ ਵਜੋਂ ਕਿਸਾਨਾਂ ਨੂੰ ਵੰਡੀ ਕਰੋੜਾਂ ਰੁਪਏ ਦੀ ਰਾਸ਼ੀ

ਚੰਡੀਗੜ੍ਹ, 18 ਅਗਸਤ (ਏਜੰਸੀ) - ਜ਼ਿਲ੍ਹਾ ਫਤਿਹਾਬਾਦ ਦੇ ਗੋਰਖਪੁਰ ਵਿੱਚ ਲੱਗਣ ਵਾਲੇ ਪ੍ਰਮਾਣੂ ਬਿਜਲੀ ਪਲਾਂਟ...

ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਸਬੰਧੀ ਡਾਕ ਟਿਕਟ ਜਾਰੀ

ਟੋਰਾਂਟੋ - 7 ਮਈ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਕਾਮਾਗਾਟਾਮਾਰੂ ਸ਼ਤਾਬਦੀ ਵਰ੍ਹੇ...

Subscribe Now

Latest News

- Advertisement -

Trending News

Like us on facebook