4.7 C
New Zealand
Friday, January 19, 2018

ਨਿਊਜ਼ੀਲੈਂਡ ਦਾ ਲਗਾਤਾਰ ਚੌਥੀ ਵਾਰ ਮਹਿਲਾ ਰਗਬੀ ਵਰਲਡ ਕੱਪ ‘ਤੇ ਕਬਜ਼ਾ

ਬਲੈਕ ਫਰਨ ਨੇ ਇੰਗਲੈਂਡ ਨੂੰ 41-32 ਨਾਲ ਹਰਾਇਆ
ਬੇਲਫਾਸਟ (ਆਇਰਲੈਂਡ) – ਇੱਥੇ ਦੇ ਕਿੰਗਸਪੈਨ ਸਟੇਡੀਅਮ ਵਿਖੇ 26 ਅਗਸਤ ਨੂੰ ਮਹਿਲਾ ਰਗਬੀ ਵਰਲਡ ਕੱਪ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਬਲੈਕ ਫਰਨ ਟੀਮ ਨੇ ਇੰਗਲੈਂਡ ਨੂੰ 41-32 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਖ਼ਿਤਾਬੀ ਜਿੱਤ ਨਾਲ ਨਿਊਜ਼ੀਲੈਂਡ ਨੇ ਔਰਤਾਂ ਦੀ ਰਗਬੀ ਵਿੱਚ ਆਪਣੀ ਸਰਵਉੱਚਤਾ ਬਹਾਲ ਕਰ ਦਿੱਤੀ।
ਬਲੈਕ ਫਰਨ ਨੇ ਲਗਾਤਾਰ ਜਿੱਤੇ ਚਾਰ ਮਹਿਲਾ ਰਗਬੀ ਵਰਲਡ ਕੱਪ ਦੇ ਤਿੰਨ ਫਾਈਨਲ ਵਿੱਚ ਇੰਗਲੈਂਡ ਨੂੰ ਹਰਾਇਆ। ਜਦੋਂ ਕਿ ਨਿਊਜ਼ੀਲੈਂਡ ਦੀ ਟੀਮ 2014 ਦੇ ਵਰਲਡ ਕੱਪ ‘ਚ ਸੈਮੀਫਾਈਨਲ ਵਿੱਚ ਥਾਂ ਬਣਾਉਣ ‘ਚ ਨਾਕਾਮ ਰਹੀ ਸੀ ਅਤੇ ਪੈਰਿਸ ਵਿੱਚ ਇੰਗਲੈਂਡ ਨੂੰ ਜਿੱਤਦੇ ਹੋਏ ਵੇਖਿਆ ਸੀ।
ਇੰਗਲੈਂਡ ਨੇ ਨਿਊਜ਼ੀਲੈਂਡ ਦੀ ਫਲੇਚਰ ਸਾਰਾ ਗੁਸ ਦੇ ਖ਼ਿਲਾਫ਼ ਇੱਕ ਪਿੱਲੇ ਕਾਰਡ ਦਾ ਫ਼ਾਇਦਾ ਚੁੱਕਿਆ, ਜਿਸ ਵਿੱਚ ਹਾਫ਼ ਟਾਈਮ ਵਿੱਚ 17-5 ਅਤੇ 17-10 ਦੇ ਸਕੋਰ ‘ਤੇ ਪਹੁੰਚਾਇਆ ਪਰ ਬਲੈਕ ਫਰਨ ਨੇ ਦੂਜੇ ਹਾਫ਼ ਵਿੱਚ ਆਪਣੇ ਫਾਰਵਰਡ ਦੀ ਮਦਦ ਨਾਲ ਸਕੋਰ ਅੱਗੇ ਵਧਾਇਆ।
ਹਾਫ਼ ਟਾਈਮ ਤੱਕ ਸਕੋਰ ਇੰਗਲੈਂਡ 17 ਤੇ ਨਿਊਜ਼ੀਲੈਂਡ 10 ਸੀ ਪਰ ਦੂਜੇ ਹਾਫ਼ ਵਿੱਚ ਨਿਊਜ਼ੀਲੈਂਡ ਨੇ ਇੰਗਲੈਂਡ ਉੱਪਰ 53 ਮਿੰਟ ਤੋਂ ਬਾਅਦ ਜਿਵੇਂ ਹੀ 22-20 ਦੀ ਬੜ੍ਹਤ ਬਣਾਈ ਫਿਰ ਕੀਵੀ ਖਿਡਾਰਨਾਂ ਨੇ ਮੁੜ ਕੇ ਨਹੀਂ ਵੇਖਿਆ ਤੇ ਇੰਗਲੈਂਡ ਨੂੰ ਅੰਤ ਸਮੇਂ ਤੱਕ ਬੜ੍ਹਤ ਬਣਾਈ ਰੱਖੀ ਅਤੇ ਵਰਲਡ ਕੱਪ 41-32 ਦੇ ਫ਼ਰਕ ਨਾਲ ਜਿੱਤ ਲਿਆ।
ਵਰਲਡ ਕੱਪ ਦੇ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਦੀ ਟੋਕਾ ਨਾਟੂਆ ਨੂੰ ‘ਪਲੇਅਰ ਆਫ਼ ਦਾ ਮੈਚ’ ਐਲਾਨਿਆ ਗਿਆ, ਉਸ ਨੇ ਥਰਡ ਕੁਆਟਰ ਵਿੱਚ ਹੈਟ੍ਰਿਕ ਮਾਰੀ ਸੀ।

Related News

More News

Big Win For Kids And Review Of 2014

PM Final Column For 2014 I'm proud to say that under this Government children are staying...

ਰਾਸ਼ਟਰਪਤੀ ਟਰੰਪ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਵਾਈਟ ਹਾਊਸ ਵਿਖੇ ਗਰਮਜੋਸ਼ੀ ਨਾਲ ਸਵਾਗਤ

ਵਾਸ਼ਿੰਗਟਨ, 26 ਜੂਨ - ਦੋ ਦਿਨਾਂ ਅਮਰੀਕਾ ਦੇ ਦੌਰੇ 'ਤੇ ਆਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ...

ਆਮਿਰ ਰਿਕਸ਼ੇ ਵਾਲੇ ਦੇ ਮੁੰਢੇ ਦੇ ਵਿਆਹ ‘ਤੇ ਗਏ

ਬਾਲੀਵੁੱਡ ਹੀਰੋ ਆਮਿਰ ਖਾਨ ਨੇ ਢਾਈ ਸਾਲ ਪਹਿਲਾਂ ਇਕ ਰਿਕਸ਼ੇ ਵਾਲੇ ਨਾਲ ਵਾਅਦਾ ਕੀਤਾ ਸੀ...

14ਵੀਂ ਵਿਧਾਨ ਸਭਾ ਦੇ ਤੀਜੇ ਇਜਲਾਸ ਸਬੰਧੀ ਕੰਮਕਾਜ ਦਾ ਆਰਜ਼ੀ ਪ੍ਰੋਗਰਾਮ ਜਾਰੀ

ਚੰਡੀਗੜ੍ਹ, 10 ਦਸੰਬਰ - 14ਵੀਂ ਪੰਜਾਬ ਵਿਧਾਨ ਸਭਾ ਦੇ 17 ਦਸੰਬਰ, 2012 ਤੋਂ ਸ਼ੁਰੂ ਹੋਣ...

ਪ੍ਰਧਾਨ ਮੰਤਰੀ ਮੋਦੀ ਨੇ ਲਖਨਊ ‘ਚ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ

ਲਖਨਊ, 21 ਜੂਨ - ਅੱਜ ਇੰਟਰਨੈਸ਼ਨਲ ਯੋਗ ਦਿਵਸ ਮੌਕੇ ਭਾਰਤ ਦੇ ਨਾਲ ਪੂਰੀ ਦੁਨੀਆ ਦੇ...

ਗਲਿਟਰ ਜਿਊਲਰਜ਼ ‘ਤੇ ਲੱਗੀ ਧਮਾਕਾ ਸੇਲ

ਲੱਕੀ ਡ੍ਰਾਅ ਵਿੱਚ 1500 ਡਾਲਰ ਦੀ ਡਾਇਮੰਡ ਰਿੰਗ ਕੱਢੀ ਜਾਵੇਗੀ ਮੈਨੁਰੇਵਾ (ਆਕਲੈਂਡ) - ਗਲਿਟਰ ਜਿਊਲਰਜ਼ 'ਤੇ...

Subscribe Now

Latest News

- Advertisement -

Trending News

Like us on facebook