-1 C
New Zealand
Sunday, March 18, 2018

ਫਿਜ਼ੀ ਨੇ ਨਿਊਜ਼ੀਲੈਂਡ ਨੂੰ ‘ਰਗਬੀ ਲੀਗ ਵਰਲਡ ਕੱਪ’ ‘ਚੋਂ ਬਾਹਰ ਕੀਤਾ 

ਵੈਲਿੰਗਟਨ, 18 ਨਵੰਬਰ – ਇੱਥੇ ‘ਰਗਬੀ ਲੀਗ ਵਰਲਡ ਕੱਪ’ ਦੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਫਿਜ਼ੀ ਨੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਦਿੱਤਾ। ਕੀਵੀਆਂ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਕੁਆਟਰ ਫਾਈਨਲ ਵਿੱਚ ਮਿਲੀ ਇਸ ਹਾਰ ਨਾਲ ਨਿਊਜ਼ੀਲੈਂਡ ‘ਰਗਬੀ ਲੀਗ ਵਰਲਡ ਕੱਪ’ ਜਿੱਤਣ ਦੀ ਦੌੜ ਤੋਂ ਬਾਹਰ ਹੋ ਗਿਆ। ਇਸੇ ਦੇ ਨਾਲ ਹੀ ਨਿਊਜ਼ੀਲੈਂਡ ‘ਚ ਅੱਜ ਦਾ ਦਿਨ ਰਗਬੀ ਲੀਗ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ‘ਚ ਦਰਜ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀ ਨਿਊਜ਼ੀਲੈਂਡ ਨੂੰ ਟੋਂਗਾ ਨੇ 28-22 ਦੇ ਫ਼ਰਕ ਨਾਲ ਹਰਾ ਦਿੱਤਾ ਸੀ। ਸੈਮੀ-ਫਾਈਨਲ ਵਿੱਚ ਫਿਜ਼ੀ ਦਾ ਮੁਕਾਬਲਾ ਹੁਣ ਆਸਟਰੇਲੀਆ ਨਾਲ ਹੋਏਗਾ।
ਇਕ ਹੋਰ ਕੁਆਟਰ ਫਾਈਨ ਮੁਕਾਬਲੇ ਵਿੱਚ ਟੋਂਗਾ ਨੇ ਲੈਬਲਾਨ ਨੂੰ 24-22 ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਥਾਂ ਬਣਾ ਲਈ ਹੈ।
ਅੱਜ ਖੇਡੇ ਗਏ ਕੁਆਟਰ ਫਾਈਨਲ ਮੁਕਾਬਲੇ ਦੇ ਪੂਰੇ ਸਮੇਂ ਵਿੱਚ ਸਕੋਰ ਫਿਜ਼ੀ 4 (ਅਪੀਸਾਈ ਕੌਰਾਇਸੌ ਗੋਲ, ਟੇਨਨੇ ਮਿਲੇਨ ਗੋਲ) – ਨਿਊਜ਼ੀਲੈਂਡ 2 (ਸ਼ੌਨ ਜੌਨਸਨ ਗੋਲ) ਰਿਹਾ, ਜਦੋਂ ਕਿ ਹਾਫ਼ ਟਾਈਮ ਵੇਲੇ ਸਕੋਰ 2-੦ ਸੀ।

Related News

More News

ਟੋਰੰਗਾ ਗੁਰਦੁਆਰਾ ਸਾਹਿਬ ਵਿੱਚ ਟੂਰਨਾਮੈਂਟ ਲਈ ਲੰਗਰ ਤਿਆਰ ਕਰਨ ਤੋਂ ਕੀਤਾ ਮਨ੍ਹਾ

ਸਿੱਖ ਭਾਈਚਾਰੇ ਦਾ ਸ਼ਰਮ ਨਾਲ ਸਿਰ ਝੁਕਿਆ  ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) - ਸਿੱਖ ਸਪੋਰਟਸ ਕਲੱਬ...

“ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ” ਕਿਤਾਬ ਹੋਈ ਜਾਰੀ

ਨਵੀਂ ਦਿੱਲੀ, 21 ਮਾਰਚ - ਜਥੇਦਾਰ ਸੰਤੋਖ ਸਿੰਘ ਜੀ ਦੇ ਜੀਵਨ ਦੇ ਅਹਿਮ ਪਹਿਲੂਆਂ ਤੋਂ...

69ਵੇਂ ਗਣਤੰਤਰ ਦਿਵਸ ਮੌਕੇ ‘ਪੰਜਾਬ ਦੀ ਝਾਂਕੀ’

ਨਵੀਂ ਦਿੱਲੀ, 26 ਜਨਵਰੀ - ਦੇਸ਼ ਦੇ 69ਵੇਂ ਗਣਤੰਤਰ ਦਿਵਸ ਮੌਕੇ ਪਰੇਡ ਵਿੱਚ 'ਪੰਜਾਬ ਦੀ...

ਹੁਣ ਸਭ ਨੂੰ 16 ਮਈ ਦੀ ਉਡੀਕ…..!

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ ਵਿੱਚ 16ਵੀਂ ਲੋਕ ਸਭਾ ਦੇ ਗਠਨ ਦੀ ਤਿਆਰੀਆਂ...

ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਟੀਪੂਕੀ ਟੂਰਨਾਮੈਂਟ ਵਿੱਚ ਕਿਸੇ ਨੂੰ ਵੀ ਅਣਗੌਲਿਆ ਨਹੀਂ ਕੀਤਾ ਗਿਆ

ਬੇਆਫ਼ ਪਲੈਂਟੀ, 12 ਮਾਰਚ (ਸੌਦਾਗਰ ਸਿੰਘ ਬਾੜੀਆਂ) - ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ 10...

Subscribe Now

Latest News

- Advertisement -

Trending News

Like us on facebook