11.3 C
New Zealand
Saturday, December 16, 2017

‘ਵਰਲਡ ਰਗਬੀ ਐਵਾਰਡਸ 2017’ ‘ਚ ਨਿਊਜ਼ੀਲੈਂਡ ਦੇ ਪੁਰਸ਼ ਤੇ ਮਹਿਲਾ ਖਿਡਾਰੀਆ ਦੀ ਸਰਦਾਰੀ 

ਮੌਂਟੇ ਕਾਰਲੋ, 27 ਨਵੰਬਰ – ਇੱਥੇ ‘ਵਰਲਡ ਰਗਬੀ ਐਵਾਰਡਸ 2017’ ‘ਚ ਨਿਊਜ਼ੀਲੈਂਡ ਦੇ ਪੁਰਸ਼ ਖਿਡਾਰੀ ਬਿਊਡਨ ਬੈਰੇਟ ਅਤੇ ਮਹਿਲਾ ਖਿਡਾਰਨ ਪੋਰਟਿਆ ਵੁੱਡਮੈਨ ਨੂੰ ‘ਪਲੇਅਰ ਆਫ਼ ਦਿ ਈਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਰੀਕੋ ਆਈਓਨ ਅਤੇ ਕੈਲੀ ਬਰੇਜ਼ੀਅਰ ਚੋਟੀ ਦੇ ਐਵਾਰਡਸ ਲਈ ਸ਼ਾਮਲ ਸਨ। ਜਦੋਂ ਕਿ ਬਲੈਕ ਫਰਨਜ਼ (ਵੁਮੈਨ) ਟੀਮ ਨੂੰ ਸਾਲ ਦੀ ਸਰਵੋਤਮ ਟੀਮ ਐਲਾਨਿਆ ਗਿਆ।
ਆਲ ਬਲੈਕ ਦਾ ਨੰਬਰ 10 ਬਿਊਡਨ ਬੈਰੇਟ ਹੁਣ ‘ਪਲੇਅਰ ਆਫ਼ ਦਿ ਈਅਰ’ ਐਵਾਰਡ ਜਿੱਤ ਕੇ ਹਮਵਤਨੀ ਰਿਚੀ ਮੈਕਬੌ ਦੇ ਨਾਲ ਵਰਲਡ ਰਗਬੀ ਐਵਾਰਡਾਂ ਦੇ ਬੈਕ-ਟੂ-ਬੈਕ ਐਵਾਰਡ ਜਿੱਤਣ ਵਾਲੇ ਇਕ ਹੋਰ ਖਿਡਾਰੀ ਦੇ ਤੌਰ ‘ਤੇ ਉਨ੍ਹਾਂ ਨਾਲ ਸ਼ਾਮਲ ਹੋ ਗਿਆ ਹੈ।
ਬੈਰੇਟ ਨੂੰ ਵਰਲਡ ਰਗਬੀ ਦੇ ਸਭ ਤੋਂ ‘ਬੈੱਸਟ ਮੇਲ ਪਲੇਅਰ’ ਦਾ ਨਾਮ ਦਿੱਤਾ, ਉਸ ਨੇ ਆਪਣੀ ਟੀਮ ਦੇ ਸਾਥੀ ਖਿਡਾਰੀ ਰੀਕੋ ਆਈਓਨ, ਆਸਟਰੇਲੀਆ ਦੇ ਇਜ਼ਰਾਇਲ ਫੋਲਾ, ਇੰਗਲੈਂਡ ਅਤੇ ਲਾਇੰਸ ਫ਼ਸਟ ਫਾਈਵ ਓਵੇਨ ਫੈਰੇਲ ਅਤੇ ਇੰਗਲੈਂਡ ਅਤੇ ਲਾਇੰਸ ਲੋਕ ਮਾਰੋ ਇਟੋਜੇ ਨੂੰ ਮਾਤ ਦਿੱਤੀ।
ਇਹ ਸਾਲ ਆਲ ਬਲੈਕਾਂ ਲਈ ਇੱਕ ਸਾਫ਼ ਸਵੀਪ ਨਹੀਂ ਸੀ, ਕਿਉਂਕਿ 2017 ‘ਚ ਉਨ੍ਹਾਂ ਦੀ ਤੀਸਰੀ ਹਾਰ ਸੀ, ਪਰ ਇਸ ਨਾਲ ਕਿਸੇ ਤਰ੍ਹਾਂ ਦਾ ਫ਼ਰਕ ਨਹੀਂ ਪਿਆ। ਪਰ ਬਲੈਕ ਫਰਨਜ਼ (ਨਿਊਜ਼ੀਲੈਂਡ ਮਹਿਲਾ ਰਗਬੀ ਟੀਮ) ਨੇ ਆਪਣੇ ਦੇਸ਼ ਦੀ ਪੁਰਸ਼ ਟੀਮ ਨੂੰ ਪਛਾੜ ਕੇ ‘ਟੀਮ ਆਫ਼ ਈਅਰ’ ਜਿੱਤਿਆ।
ਇੰਗਲੈਂਡ ਦੇ ਐਂਡੀ ਜੋਨਸ ਨੂੰ ‘ਕੋਚ ਆਫ਼ ਦਿ ਈਅਰ’ ਦਾ ਐਵਾਰਡ ਦਿੱਤਾ, ਉਨ੍ਹਾਂ ਨੇ ਸਟੀਵ ਹੈਨਸਨ ਅਤੇ ਵਾਰਨ ਗੈਟਲੈਂਡ ਨੂੰ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਇੰਗਲੈਂਡ ਟੀਮ ਨੇ ਕੋਚ ਜੋਨਸ ਦੀ ਅਗਵਾਈ ‘ਚ ਇਸ ਸੀਜ਼ਨ ਦੌਰਾਨ ਸਿਰਫ਼ ਇੱਕ ਟੈੱਸਟ ਹਾਰਿਆ ਅਤੇ ਸਿਕਸ ਨੇਸ਼ਨ ਦਾ ਖ਼ਿਤਾਬ ਜਿੱਤਿਆ ਸੀ।
ਨਿਊਜ਼ੀਲੈਂਡ ਦੇ ਰੀਕੋ ਆਈਓਨ ਨੂੰ ‘ਵਰਲਡ ਰਗਬੀ ਬ੍ਰੇਕਥਰੂ ਪਲੇਅਰ ਆਫ਼ ਦਿ ਈਅਰ’ ਖਿਡਾਰੀ ਦਾ ਐਵਾਰਡ ਦਿੱਤਾ, ਆਈਓਨ ਨੇ ਪਿਛਲੇ ਸਾਲ ਦੇ ਆਖੀਰ ਵਿੱਚ ਇਟਲੀ ਦੇ ਖ਼ਿਲਾਫ਼ ਆਪਣਾ ਪਹਿਲਾ ਟੈੱਸਟ ਖੇਡਿਆ ਸੀ ਅਤੇ ਸਾਲ 2017 ਵਿੱਚ ਆਲ ਬਲੈਕ ਦੇ ਵਿੰਗ ਦਾ ਰੈਗੂਲਰ ਸਟਾਰਟਰ ਬਣ ਗਿਆ ਸੀ, ਜਿਸ ਨੇ ਇਸ ਸੀਜ਼ਨ ਵਿੱਚ 10 ਕੋਸ਼ਿਸ਼ਾਂ ‘ਚ ਸਕੋਰ ਕੀਤੇ ਸੀ।
ਮੀਚਲਾਅ ਬਿਲਡ ਨੂੰ ਵਿਸ਼ਵ ਰਗਬੀ ਵੁਮੈਨਸ ਸੈਵਨਜ਼ ਪਲੇਅਰ ਆਫ਼ ਦ ਈਅਰ ਦਾ ਨਾਂ ਦਿੱਤਾ ਗਿਆ, ਕਿਉਂਕਿ ਬਿਲਡ ਨੇ ਛੇ ਟੂਰਨਾਮੈਂਟ ਸੀਰੀਜ਼ ‘ਚ 40 ਟਰਾਈਆਂ ਉੱਤੇ ਸਕੋਰ ਕੀਤਾ ਅਤੇ ਨਿਊਜ਼ੀਲੈਂਡ ਨੇ ਜਿੱਤੇ।
ਆਲ ਬਲੈਕ ਦੇ ਸਾਬਕਾ ਕਪਤਾਨ ਰਿਚੀ ਮੈਕਬੌ ਨੂੰ 2015 ਦੇ ਰਗਬੀ ਵਰਲਡ ਕੱਪ ਦੇ ਬਾਅਦ ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਉਸ ਦੇ ਚੈਰਿਟੀ ਕੰਮ ਲਈ ‘ਆਈਆਰਪੀਏ ਸਪੈਸ਼ਲ ਮੈਰਿਟ’ ਐਵਾਰਡ ਨਾਲ ਸਨਮਾਨਿਆ ਗਿਆ ਸੀ।
ਐਵਾਰਡ ਜੇਤੂ
ਵਰਲਡ ਰਗਬੀ ਮੈਨ ਪਲੇਅਰ ਆਫ਼ ਦਿ ਈਅਰ – ਬਿਊਡਨ ਬੈਰੇਟ (ਨਿਊਜਜ਼ਲੈਂਡ
ਵਰਲਡ ਰਗਬੀ ਵੁਮੈਨ ਪਲੇਅਰ ਆਫ਼ ਦਿ ਈਅਰ – ਪੋਰਟਿਆ ਵੁੱਡਮੈਨ (ਨਿਊਜ਼ੀਲੈਂਡ).
ਟੀਮ ਆਫ਼ ਦਿ ਈਅਰ – ਬਲੈਕ ਫਰਨਜ਼ (ਨਿਊਜ਼ੀਲੈਂਡ)
ਕੋਚ ਆਫ਼ ਦਿ ਈਅਰ – ਐਡੀ ਜੋਨਜ਼ (ਇੰਗਲੈਂਡ)
ਵਰਲਡ ਰਗਬੀ ਰੈਫ਼ਰੀ ਐਵਾਰਡ – ਜੌਏ ਨੇਵੀਲ (ਆਇਰਲੈਂਡ)
ਆਈਆਰਪੀਏ ਟਰਾਈ ਆਫ਼ ਦਿ ਈਅਰ – ਜੋਆਕੁਇਨ ਟੁਕੂਲੇਟ (ਅਰਜਨਟੀਨਾ)
ਵਰਲਡ ਰਗਬੀ ਬ੍ਰੇਕਥਰੂ ਪਲੇਅਰ ਆਫ਼ ਦਿ ਈਅਰ – ਰੀਕਾ ਆਈਓਨ (ਨਿਊਜ਼ੀਲੈਂਡ)
ਵਰਲਡ ਰਗਬੀ ਦੇ ਮੈਨਸ ਸੈਵੇਨਸ ਪਲੇਅਰ ਆਫ਼ ਦਿ ਈਅਰ – ਪੇਰੀ ਬੇਕਰ (ਯੂਐੱਸਏ)
ਵਰਲਡ ਰਗਬੀ ਦੇ ਮਹਿਲਾ ਸੈਵੇਨਸ ਪਲੇਅਰ ਆਫ਼ ਦਿ ਈਅਰ – ਮੀਚਲਾਅ ਬਿਲਡ (ਨਿਊਜ਼ੀਲੈਂਡ)
ਆਈਆਰਪੀਏ ਸਪੈਸ਼ਲ ਮੈਰਿਟ – ਰਾਚੇਲ ਬਰਫੋਰਡ ਅਤੇ ਰਿਚੀ ਮੈਕਬੌ
ਐਵਾਰਡ ਫ਼ਾਰ ਕਰੈਕਟਰ – ਏਡੁਆਰਡੋ “ਕੋਕੋ” ਓਡਰਿਗੋ
ਵੈਰਨੋਨ ਪੁਗ੍ਹਾ ਐਵਾਰਡ ਫ਼ਾਰ ਡਿਸਟਿੰਗੂਇਸ਼ ਸਰਵਿਸ – ਮਾਰਸੇਲ ਮਾਰਟੀਨ

Related News

More News

ਜੱਗ ਜਿਉਂਦਿਆਂ ਦੇ ਮੇਲੇ-ਇਸ ਵਾਰ ਦਾ ਬੱਸ ਟੂਰ ਨਿਵਕੇਲਾ ਹੋ ਨਿਬੜਿਆ

ਆਕਲੈਂਡ - ਨਿਊਜ਼ੀਲੈਂਡ ਸਿੱਖ ਨਿਸ਼ਕਾਮ ਸੇਵਾ ਗਰੁੱਪ ਦੇ ਵੱਲੋਂ 5 ਨਵੰਬਰ ਦਿਨ ਸ਼ਨੀਵਾਰ ਨੂੰ ਨਿਊਜ਼ੀਲੈਂਡ...

ਲੱਚਰ ਗਾਇਕੀ ਨੂੰ ਰੋਕਣ ਲਈ ਹਰ ਇਨਸਾਨ ਆਪਣੇ ਅੰਦਰ ‘ਸੈਲਫ ਸੈਂਸਰਸ਼ਿੱਪ’ ਲਾਗੂ ਕਰੇ – ਹਰਭਜਨ ਮਾਨ ਤੇ ਗੁਰਸੇਵਕ ਮਾਨ

- ਮਾਲਵਾ ਸਪੋਰਟਸ ਐਂਡ ਕਲਚਰਲ ਕੱਲਬ ਵੱਲੋਂ 'ਮਾਘੀ ਮੇਲਾ-2013' ਭਲਕੇ - ਨਿਊਜ਼ੀਲੈਂਡ ਪੰਜਾਬੀ ਮੀਡੀਏ ਦੇ ਹੋਏ...

ਕਾਂਗਰਸ ਸਰਕਾਰ ਆਉਣ ਤੇ ਨਿਊਜ਼ੀਲੈਂਡ ਕਬੱਡੀ ਟੀਮ ਨੂੰ ਐਂਟਰ ਕਰਵਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ-ਚੀਮਾ

ਨਿਊਜ਼ੀਲੈਂਡ - ਇੰਡੀਅਨ ਉਵਰਸੀਜ਼ ਕਾਂਗਰਸ ਨਿਊਜੀਲੈਂਡ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਪੰਜਾਬ...

ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਆਈਸੀਸੀ ਟੀ-੨੦ ਕ੍ਰਿਕਟ ਵਿਸ਼ਵ ਕੱਪ  ਮੀਰਪੁਰ (ਬੰਗਲਾਦੇਸ਼) - ਆਈਸੀਸੀ ਟੀ-20 ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਦੇ 21...

School Holidays Not A Time For Crime

Counties Manukau Police  25 September  - With the September school holidays just around the corner, Counties Manukau...

Subscribe Now

Latest News

- Advertisement -

Trending News

Like us on facebook