ਆਈ. ਸੀ. ਸੀ. ਦੀ ਟੀਮ ਵਿੱਚ ਇਕ ਵੀ ਭਾਰਤੀ ਖਿਡਾਰੀ ਨਹੀਂ

ਨਵੀਂ ਦਿੱਲੀ, 31 ਅਗਸਤ (ਏਜੰਸੀ) – ਕ੍ਰਿਕਟ ਦੇ ਸੀਨੀਅਰ ਖਿਡਾਰੀ ਸਚਿਨ ਤੇਂਦੁਲਕਰ ਸਮੇਤ ਕੋਈ ਵੀ ਭਾਰਤੀ ਕ੍ਰਿਕਟਰ ਆਈ. ਸੀ. ਸੀ. ਦੀ ਟੈਸਟ ਟੀਮ-2012 ਵਿੱਚ ਜਗ੍ਹਾ ਨਹੀਂ ਬਣਾ ਸਕੇ। ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ ਕਲਾਈਵ ਲਾਈਡ ਦੀ ਪ੍ਰਧਾਨਗੀ ਵਾਲੇ ਸਿਲੈਕਸ਼ਨ ਪੈਨਲ ਵਲੋਂ ਚੁਣੀ ਇਸ ਟੀਮ ਦੇ ਅਧਿਕਾਰਿਤ ਐਲਾਨ ਵੀਰਵਾਰ ਨੂੰ ਆਈ. ਸੀ. ਸੀ. ਦੇ ਮੁੱਖ ਅਧਿਕਾਰੀ ਡੇਵਿਡ ਰਿਚਰਡਸਨ ਨੇ ਕੀਤੀ।
ਬੱਲੇਬਾਜ਼ੀ ਕ੍ਰਮ ਵਿੱਚ ਆਈ. ਸੀ. ਸੀ. ਟੀਮ ਵਿੱਚ ਸਭ ਤੋਂ ਉਪਰ ਇੰਗਲੈਂਡ ਦੇ ਐਲਿਸਟੇਅਰ ਕੁਕ ਨੂੰ ਰੱਖਿਆ ਗਿਆ ਹੈ। ਜਦੋਂ ਕਿ ਪਹਿਲੇ ਪੰਜਾਂ ਵਿੱਚ ਹਾਸਿਮ ਅਮਲਾ (ਦੱਖਣੀ ਅਫ਼ਰੀਕਾ), ਕੁਮਾਰ ਸੰਗਾਕਾਰਾ (ਸ੍ਰੀਲੰਕਾ), ਜੈਕਸ ਕਾਲਿਸ (ਦੱਖਣੀ ਅਫਰੀਕਾ) ਅਤੇ ਮਾਈਕਲ ਕਲਾਰਕ (ਆਸਟਰੇਲੀਆ) ਹਨ।