-1 C
New Zealand
Sunday, March 18, 2018

ਕੀਵੀ ਜ਼ੋਈ ਸਾਦੋਸਕੀ-ਸਿੰਨੋਟ ਨੇ ਵਿੰਟਰ ਉਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਿਆ

ਪਿਓਂਗਯਾਂਗ, 22 ਫਰਵਰੀ – ਨਿਊਜ਼ੀਲੈਂਡ ਦੀ ਖਿਡਾਰਨ ਜ਼ੋਈ ਸਾਦੋਸਕੀ-ਸਿੰਨੋਟ ਨੇ ਦੱਖਣੀ ਕੋਰੀਆ ਦੇ ਪਿਓਂਗਯਾਂਗ ਵਿਖੇ ਹੋ ਰਹੀਆਂ ਵਿੰਟਰ ਉਲੰਪਿਕਸ ਗੇਮਜ਼ ਵਿੱਚ  ਮਹਿਲਾਵਾਂ ਦੇ ਸਨੋਬੋਰਡ ਦੇ ਬਿੱਗ ਏਅਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ। 16 ਸਾਲਾਂ ਦੀ ਜ਼ੋਈ ਦੇ ਦੋ ਵਧੀਆ ਸਕੋਰ ਉਨ੍ਹਾਂ ਦੇ ਤਿੰਨ ਜੰਪਾਂ ਨੂੰ ਮਿਲਾ ਕੇ 157.50 ਅੰਕ ਬਣੇ, ਜਿਸ ਨਾਲ ਉਹ ਤੀਜੇ ਸਥਾਨ ‘ਤੇ ਰਹੀ। ਜਦੋਂ ਕਿ ਆਸਟਰੀਆ ਦੀ ਆਨਾ ਗੈਸਰ ਨੇ 185.00 ਅੰਕਾਂ ਨਾਲ ਸੋਨ ਤਗਮਾ ਅਤੇ ਅਮਰੀਕਾ ਦੀ ਜੇਮੀ ਐਂਡਰਸਨ ਨੇ 177.25 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਜ਼ੋਈ ਨੇ 26 ਸਾਲ ਬਾਅਦ ਦੇਸ਼ ਲਈ ਦੂਜਾ ਤਗਮਾ ਜਿੱਤਿਆ ਹੈ। ਸਪੋਰਟ ਅਤੇ ਰੀਕ੍ਰਿਏਸ਼ਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਖਿਡਾਰਨ ਜ਼ੋਈ ਨੂੰ ਵਧਾਈਆਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਖਿਡਾਰਨ ਜ਼ੋਈ ਸਾਦੋਸਕੀ-ਸਿੰਨੋਟ ਤੋਂ ਪਹਿਲਾਂ ਐਨੇਲੀਜ਼ ਕੋਬਰਗਰ ਨੇ 1992 ਵਿੱਚ ਫਰਾਂਸ ਦੇ ਅਲਬਰਟਵਿਲ ਵਿਖੇ ਹੋਈਆਂ 16ਵੀਆਂ ਗੇਮਜ਼ ਵਿੱਚ ਨਿਊਜ਼ੀਲੈਂਡ ਲਈ ਸਕੀ ਸੇਲੋਮ ਖੇਡ ਵਿੱਚ ਪਹਿਲਾ ਵਿੰਟਰ ਉਲੰਪਿਕਸ ਤਗਮਾ ਜਿੱਤਿਆ ਸੀ। ਨਿਊਜ਼ੀਲੈਂਡ ਨੇ ਆਪਣੀ ਪਹਿਲੀ ਵਿੰਟਰ ਉਲੰਪਿਕ ਟੀਮ ਨੂੰ ਓਸਲੋ (ਨਾਰਵੇ) ਵਿਖੇ 1 ਨਵੰਬਰ 1952 ਵਿੱਚ ੬ਵੀਂ ਵਿੰਟਰ ਉਲੰਪਿਕਸ ਗੇਮਜ਼ ਵਿੱਚ ਭੇਜਿਆ ਸੀ।
ਨਾਰਥ ਕੋਰੀਆ ਦੇ ਪਿਓਂਗਯਾਂਨ ਵਿਖੇ 23ਵੀਆਂ ਵਿੰਟਰ ਉਲੰਪਿਕ ਗੇਮਜ਼ ੨੫ ਫਰਵਰੀ ਤੱਕ ਹੋਣਗੀਆਂ। 1988 ਵਿੱਚ ਸਿਓਲ ਵਿੰਟਰ ਉਲੰਪਿਕ ਗੇਮਜ਼ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ 30 ਸਾਲਾਂ ਵਿੱਚ ਕੋਰੀਆ ਵਿੱਚ ਵਿੰਟਰ ਉਲੰਪਿਕਸ ਗੇਮਜ਼ ਹੋਈਆਂ ਹਨ।

Related News

More News

ਯੂਬਾਸਿਟੀ ‘ਚ ਸਜਾਇਆ ਵਿਸ਼ਾਲ ਨਗਰ ਕੀਰਤਨ, ਵਿਸ਼ੇਸ਼ ਸੋਵੀਨਰ ਕੀਤਾ ਰਿਲੀਜ਼

ਯੂਬਾਸਿਟੀ, 7 ਨਵੰਬਰ (ਹੁਸਨ ਲੜੋਆ ਬੰਗਾ) - ਵਿਸ਼ਵ ਪੱਧਰੀ ਨਗਰ ਕੀਰਤਨ ਵਿੱਚ ਆਪਣਾ ਨਾਂਅ ਸ਼ੁਮਾਰ...

1 ਮਈ ਤੋਂ ਪੰਜਾਬ ਵਿੱਚ ਝੋਨੇ ਦੀ ਪਨੀਰੀ ਬੀਜਣ ਦੀ ਆਗਿਆ

ਪਟਿਆਲਾ - ਪੰਜਾਬ ਸਰਕਾਰ ਨੇ ਕਿਸਾਨਾਂ ਦੇ ਪੱਖ ਵਿੱਚ ਖਾਸ ਫੈਸਲਾ ਲੈਂਦੇ ਹੋਏ ਸੂਬੇ ਅੰਦਰ...

ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਦੋਸ਼ੀ ਨੂੰ ਥਾਣੇ ‘ਚ ਹੀ ਗੋਲੀ ਮਾਰੀ

ਲੁਧਿਆਣਾ, 31 ਅਗਸਤ (ਏਜੰਸੀ) - ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ...

ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਜਾਰੀ

ਅੰਬਾਲਾ - ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਅਤੇ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ...

Delivering on our promise

We began 2013 with a strong plan and an exciting agenda. Six months on, I’m...

ਪ੍ਰਧਾਨ ਮੰਤਰੀ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ ਮੰਦੀ ਦਾ ਫਿਕਰ

ਨਵੀਂ ਦਿੱਲੀ - ਦੇਸ਼ ਦੀ ਆਜ਼ਾਦੀ ਦੀ 66ਵੀਂ ਵਰ੍ਹੇਗੰਢ ਮੌਕੇ 'ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ...

Subscribe Now

Latest News

- Advertisement -

Trending News

Like us on facebook