-1 C
New Zealand
Sunday, March 18, 2018

ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੀ ਸੜਕ ਹਾਦਸੇ ‘ਚ ਮੌਤ

ਪਟਿਆਲਾ, 11 ਜਨਵਰੀ – ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਉਹ 67 ਸਾਲਾ ਦੇ ਸਨ। ਇਹ ਹਾਦਸਾ ਕੱਲ੍ਹ ਦੇਰ ਸ਼ਾਮ ਵਾਪਰਿਆ ਸੀ, ਜਦੋਂ ਉਨ੍ਹਾਂ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਗਈ। ਚੀਮਾ ਹਿੰਦ ਕੇਸਰੀ ਤੇ ਪਟਿਆਲਾ ਰਿਆਸਤ ਦੇ ਦਰਬਾਰੀ ਤੇ ਨਾਮੀ ਪਹਿਲਵਾਨ ਰਹੇ ਸਵਰਗੀ ਉਲੰਪੀਅਨ ਕੇਸਰ ਸਿੰਘ ਦੇ ਪੁੱਤਰ ਸਨ। 21 ਜੂਨ 1950 ਨੂੰ ਮਾਤਾ ਕਰਤਾਰ ਕੌਰ ਦੀ ਕੁੱਖੋਂ ਜੰਮੇ ਸੁਖਚੈਨ ਨੂੰ ਕੁਸ਼ਤੀ ਦੀ ਗੁੜ੍ਹਤੀ ਘਰੋਂ ਹੀ ਮਿਲੀ ਸੀ। ਸੁਖਚੈਨ ਸਿੰਘ ਚੀਮਾ ਨੇ ਕੁਸ਼ਤੀ ਦੇ ਖੇਤਰ ਵਿੱਚ ਕਈ ਐਵਾਰਡਾਂ ਤੇ ਸਨਮਾਨਾਂ ਸਮੇਤ 1974 ‘ਚ ਤਹਿਰਾਨ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤ ਸਰਕਾਰ ਵੱਲੋਂ ਸੁਖਚੈਨ ਸਿੰਘ ਚੀਮਾ ਨੂੰ ਕੋਚ ਵਜੋਂ ਵਧੀਆ ਯੋਗਦਾਨ ਨਿਭਾਉਣ ਬਦਲੇ 2003 ਵਿੱਚ ‘ਦਰੋਣਾਚਾਰੀਆ ਐਵਾਰਡ’ ਦਿੱਤਾ ਗਿਆ ਸੀ। ਉਹ ਇੱਥੇ ‘ਰੁਸਤਮ ਏ ਹਿੰਦ ਕੇਸਰ ਸਿੰਘ ਚੀਮਾ’ ਦੇ ਨਾਮ ਹੇਠ ਅਖਾੜਾ ਚਲਾ ਰਹੇ ਸਨ। 1994 ‘ਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਸੁਖਚੈਨ ਨੂੰ ‘ਰੁਸਤਮ ਪਹਿਲਵਾਨ’ ਦੇ ਖ਼ਿਤਾਬ ਨਾਲ ਸਨਮਾਨਿਆ। ਕੁਸ਼ਤੀ ‘ਚ ਹੋਰ ਮਜ਼ਬੂਤ ਹੋਣ ਲਈ ਸੁਖਚੈਨ ਨੇ 1971 ‘ਚ ਐਨ.ਆਈ.ਐੱਸ.ਪਟਿਆਲਾ ਤੋਂ ਕੁਸ਼ਤੀ ਦਾ ਡਿਪਲੋਮਾ ਵੀ ਕੀਤਾ। ਸੁਖਚੈਨ ਚੀਮਾ ਆਪਣੇ ਜੀਵਨ ‘ਚ ਜਿੱਥੇ ਆਪ ਪਹਿਲਵਾਨੀ ਖੇਤਰ ‘ਚ ਚਮਕੇ ਉੱਥੇ ਆਪਣੇ ਪੁੱਤਰ ਭਾਰਤ ਕੇਸਰੀ ਪਲਵਿੰਦਰ ਚੀਮਾ ਲਈ ਬਤੌਰ ਇੱਕ ਸਫਲ ਕੋਚ ਵੀ ਸਾਬਿਤ ਹੋਏ। ਸੁਖਚੈਨ ਦੀ ਬੇਵਕਤੀ ਮੌਤ ਦੇਸ਼ ਦੇ ਕੁਸ਼ਤੀ ਜਗਤ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ।

Related News

More News

ਹਰਭਜਨ ਨੇ ਜਲੰਧਰ ‘ਚ ਕ੍ਰਿਕਟ ਅਕੈਡਮੀ ਖੋਲ੍ਹੀ

ਜਲੰਧਰ - ਇੱਥੋਂ ਦੀ ਥੜਾ ਦੂਰ ਮਕਸੂਦਾਂ ਵਿਖੇ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ...

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਗਿਲਾਨੀ ਨੂੰ ਅਯੋਗ ਠਹਿਰਾਇਆ

ਇਸਲਾਮਾਬਾਦ - ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 60 ਸਾਲਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ...

ਨਿਊਜ਼ੀਲੈਂਡ ਵਿੱਚ ਆਮ ਚੋਣਾਂ ਦਾ ਬਿਗਲ ਵੱਜਿਆ

ਨਿਊਜ਼ੀਲੈਂਡ - ਰੱਗਬੀ ਵਰਲਡ ਕੱਪ ਵਿੱਚ ਜੇਤੂ ਹੋਣ ਉਪਰੰਤ ਨਿਊਜ਼ੀਲੈਂਡ ਵਸਨੀਕਾਂ ਦੀਆਂ ਨਜ਼ਰਾਂ ਆਉਣ ਵਾਲੀਆਂ...

ਕਮਿਊਨਿਟੀ ਦੀਆਂ ਸੇਵਾਵਾਂ ਲਈ ਅਵਤਾਰ ਸਿੰਘ ਤੇ ਸਰਬਜੀਤ ਕੌਰ ਸਨਮਾਨਤ

ਅੰਮ੍ਰਿਤਸਰ, 6 ਜੁਲਾਈ  (ਡਾ. ਚਰਨਜੀਤ ਸਿੰਘ ਗੁਮਟਾਲਾ) -  ਮੈਂਟਲ ਹੈਲਥ ਐਂਡ ਰਿਕਵਰੀ ਬੋਰਡ ਜੋ ਕਿ...

ਦੇਸਾਈ ਦੀ ਬ੍ਰਾਜ਼ੀਲ ਓਪਨ ‘ਚ ਖ਼ਿਤਾਬੀ ਜਿੱਤ

ਨਵੀਂ ਦਿੱਲੀ (ਸੰਤੋਖ ਸਿੰਘ) - ਬ੍ਰਾਜ਼ੀਲ ਓਪਨ ਅੰਡਰ-21ਟੇਬਲ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਦੁਨੀਆ ਵਿੱਚ...

ਢੱਡਰੀਆਂਵਾਲੇ ‘ਤੇ ਹਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਤੋਂ ਇਨਕਾਰ

ਨੂਰਪੁਰ ਬੇਦੀ, 31 ਮਈ - ਇੱਥੇ ਆਜ਼ਮਪੁਰ ਵਿੱਚ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ...

Subscribe Now

Latest News

- Advertisement -

Trending News

Like us on facebook