-1 C
New Zealand
Sunday, March 18, 2018

ਆਮਿਰ ਤੇ ਕੈਟਰੀਨਾ ਮੁੜ ‘ਠੱਗਸ ਆਫ਼ ਹਿੰਦੁਸਤਾਨ’ ਵਿੱਚ ਇਕੱਠੇ ਦਿਸਣਗੇ

ਬਾਲੀਵੁੱਡ ਅਦਾਕਾਰ ਆਮਿਰ ਖਾਨ ਤੇ ਅਦਾਕਾਰਾ ਕੈਟਰੀਨਾ ਕੈਫ ਇੱਕ ਵਾਰ ਮੁੜ ਇਕੱਠੇ ਨਜ਼ਰ ਆਉਣ ਵਾਲੇ ਹਨ। ਆਮਿਰ ਅਤੇ ਕੈਟਰੀਨਾ ਫਿਲਮ ‘ਧੁੰਮ 3’ ਦੇ ਬਾਅਦ ਹੁਣ ਫਿਲਮ ‘ਠੱਗਸ ਆਫ਼ ਹਿੰਦੁਸਤਾਨ’ ਵਿੱਚ ਨਾਲ ਕੰਮ ਕਰ ਰਹੇ ਹਨ। ਇਸ ਫਿਲਮ ਵਿੱਚ ਅਮਿਤਾਭ ਬੱਚਨ ਅਤੇ ਫਿਲਮ ‘ਦੰਗਲ’ ਫੇਮ ਅਦਾਕਾਰਾ ਫਾਤੀਮਾ ਸਨਾ ਸ਼ੇਖ ਵੀ ਹਨ।
ਯਸ਼ਰਾਜ ਪ੍ਰੋਡਕਸ਼ਨ ਦੀ ਇਸ ਫਿਲਮ ‘ਠੱਗਸ ਆਫ਼ ਹਿੰਦੁਸਤਾਨ’ ਨੂੰ ਡਾਇਰੈਕਟਰ ਵਿਜੇ ਕ੍ਰਿਸ਼ਣ ਆਚਾਰੀਆ ਡਾਇਰੈਕਟ ਕਰਨਗੇ।  ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੈਟਰੀਨਾ ਅਤੇ ਆਮਿਰ ਦੀ ਨਾਲ ਆਈ ਫਿਲਮ ‘ਧੁੰਮ 3’ ਦਾ ਨਿਰਦੇਸ਼ਨ ਵੀ ਵਿਜੇ ਕ੍ਰਿਸ਼ਣ ਨੇ ਹੀ ਕੀਤਾ ਸੀ।
ਅਦਾਕਾਰ ਆਮਿਰ ਖਾਨ ਨੇ ਟਵਿਟਰ ਉੱਤੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ – ਆਖ਼ਿਰਕਾਰ ਸਾਨੂੰ ਸਾਡੀ ਆਖ਼ਰੀ ਠੱਗ ਮਿਲ ਗਈ ਹੈ……ਕੈਟਰੀਨਾ। ਤੁਹਾਡਾ ਸਵਾਗਤ ਹੈ ਕੈਟ।
ਤਾਂ ਉੱਥੇ ਹੀ, ਯਸ਼ਰਾਜ ਬੈਨਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ, ‘ਯਸ਼ਰਾਜ ਫਿਲੰਸ ਦੀ ਵੱਡੇ ਸਿਤਾਰਿਆਂ ਨਾਲ ਸਜੀ ਇਸ ਫਿਲਮ ਨਾਲ ਇੱਕ ਹੋਰ ਠੱਗ ਜੁੜ ਗਈ ਹੈ। ਕੈਟਰੀਨਾ ਕੈਫ ਇਸ ਬਿਹਤਰੀਨ ਫਿਲਮ ਵਿੱਚ ਹੋਰ ਠੱਗਾਂ ਅਮਿਤਾਭ ,  ਆਮਿਰ ਅਤੇ ਫਾਤੀਮਾ ਸਨਾ ਸ਼ੇਖ ਦੇ ਨਾਲ ਸ਼ਾਮਿਲ ਹੋ ਗਈ ਹੈ, ਜੋ ਸ਼ਾਨਦਾਰ ਅਨੁਭਵ ਹੋਵੇਗਾ’।  ਫਿਲਮ ‘ਠੱਗਸ ਆਫ਼ ਹਿੰਦੁਸਤਾਨ’ ਦੀ ਸ਼ੂਟਿੰਗ 1 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਇਸ ਫਿਲਮ ਦੇ ਅਗਲੇ ਸਾਲ ਯਾਨੀ 2018 ਵਿੱਚ ਦਿਵਾਲੀ ਦੇ ਆਸਪਾਸ ਰਿਲੀਜ਼ ਹੋਵੇਗੀ।

Related News

More News

ਪਹਿਲਵਾਨ ਸਾਕਸ਼ੀ ਨੇ ਭਾਰਤ ਦੀ ਝੋਲੀ ‘ਚ ਪਹਿਲਾ ਤਗਮਾ ਪਾਇਆ

ਰੀਓ ਡੀ ਜਨੇਰੀਓ, 18 ਅਗਸਤ -  ਭਾਰਤੀ ਦੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਭਾਰਤ ਨੂੰ...

ਇੰਗਲੈਂਡ ਵੱਲੋਂ ਨਿਊਜ਼ੀਲੈਂਡ ਖ਼ਿਲਾਫ਼ ਟੈੱਸਟ ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ

ਸਿਡਨੀ, 11 ਜਨਵਰੀ - ਇੰਗਲੈਂਡ ਦੀ ਟੀਮ ਆਸਟਰੇਲੀਆ ਹੱਥੋਂ 4-0 ਤੋਂ ਐਸ਼ੇਜ਼ ਸੀਰੀਜ਼ ਹਰਨ ਦੇ...

NZ and India To Strengthen Relationship

Wellington - Prime Minister John Key today announced that New Zealand will strengthen its political,...

ਪਾਕਿਸਤਾਨ ਨੂੰ ਵਿਸ਼ਵ ਕੱਪ ‘ਚ ਪਹਿਲੀ ਜਿੱਤ ਨਸੀਬ ਹੋਈ

ਬ੍ਰਿਸਬੇਨ, 1 ਮਾਰਚ - ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 20 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ...

ਪਾਪੁਆ ਨਿਊ ਗਿਨੀ ਵਿੱਚ ਫਿਰ ਭੁਚਾਲ ਦੇ ਝਟਕੇ , ਸੁਨਾਮੀ ਦੀ ਵੀ ਚਿਤਾਵਨੀ

ਕੋਕੋਪੋ (ਪਾਪੁਆ ਨਊਿ ਗਨੀ), 7 ਮਈ - ਪਾਪੁਆ ਨਿਊ ਗਿਨੀ ਵਿੱਚ ਇੱਕ ਵਾਰ ਫਿਰ ਭੁਚਾਲ ਦੇ ਝਟਕੇ...

ਕਾਂਗਰਸ ਨੇ ਖਡੂਰ ਸਾਹਿਬ ਚੋਣ ਤੋਂ ਪੈਰ ਖਿੱਚਿਆ

ਅਕਾਲੀ ਦਲ ਦਾ ਜ਼ਿਮਨੀ ਚੋਣ ਜਿੱਤਣ ਲਈ ਰਾਹ ਪੱਧਰਾ ਚੰਡੀਗੜ੍ਹ - 27 ਜਨਵਰੀ ਨੂੰ ਇੱਥੇ ਪ੍ਰੈੱਸ...

Subscribe Now

Latest News

- Advertisement -

Trending News

Like us on facebook