4.7 C
New Zealand
Friday, January 19, 2018

ਬਾਲੀਵੁੱਡ ਅਦਾਕਾਰਾ ਰੀਮਾ ਲਾਗੂ ਦਾ ਦਿਹਾਂਤ

ਮੁੰਬਈ, 18 ਮਈ – ਫਿਲਮ ਅਤੇ ਟੀਵੀ ਅਦਾਕਾਰਾ ਰੀਮਾ ਲਾਗੂ ਦਾ ਅੱਜ ਦਿਨ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 59 ਸਾਲ ਰੀਮਾ ਨੂੰ ਤਬੀਅਤ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਇੱਥੇ ਦੇ ਕੋਕੀਲਾਬੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਬਾਲੀਵੁੱਡ ਵਿੱਚ ਮਾਂ ਦੀ ਭੂਮਿਕਾ ਨਿਭਾ ਕੇ ਸਭ ਦਾ ਦਿਲ ਜਿੱਤਣ ਵਾਲੀ ਰੀਮਾ ਲਾਗੂ ਦੇ ਦਿਹਾਂਤ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ। 1958 ਵਿੱਚ ਜੰਮੀ ਰੀਮਾ ਨੇ 1970 ਦੇ ਅੰਤ ਅਤੇ 80 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਫ਼ਿਲਮੀ ਕੈਰੀਅਰ ਸ਼ੁਰੂ ਹੋਇਆ।
ਹਿੰਦੀ ਅਤੇ ਮਰਾਠੀ ਫ਼ਿਲਮਾਂ ਦਾ ਜਾਣਿਆ ਪਛਾਣਿਆ ਨਾਮ ਰਹੀ ਰੀਮਾ ਨੂੰ ਛੋਟੇ ਅਤੇ ਵੱਡੇ ਪਰਦੇ ਉੱਤੇ ਮਾਂ ਦੀ ਨਿਭਾਈ ਭੂਮਿਕਾ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਅਦਾਕਾਰਾ ਰੀਮਾ ਨੇ ‘ਹਮ ਆਪ ਕੇ ਹੈ ਕੌਣ’, ‘ਆਸ਼ਿਕੀ’, ‘ਕੁਛ ਕੁਛ ਹੋਤਾ ਹੈ’, ‘ਹ ਸਾਥ ਸਾਥ ਹੈ’, ‘ਮੈਨੇ ਪਿਆਰ ਕਿਆ’, ‘ਕੱਲ ਹੋ ਨਾ ਹੋ’, ‘ਵਾਸਤਵ’, ‘ਸਾਜਨ’, ‘ਰੰਗੀਲਾ’ ਅਤੇ ‘ਕਿਆ ਕਹਿਨਾ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਟੀਵੀ ਸੀਰੀਅਲ ‘ਤੂੰ ਤੂੰ ਮੈਂ ਮੈਂ’ ਵਿੱਚ ਸੱਸ-ਬਹੂ ਦੀ ਲੜਾਈ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ, ਜਿਸ ਵਿੱਚ ਉਹ ਸੱਸ ਦੀ ਭੂਮਿਕਾ ਵਿੱਚ ਸੀ।

Related News

More News

ਪੀਟੀਸੀ ਮੋਸ਼ਨ ਪਿਕਚਰਜ਼ ਦੀ ਫਿਲਮ ‘ਫੇਰ ਮਾਮਲਾ ਗੜਬੜ ਗੜਬੜ’ ਦੇ ਕਲਾਕਾਰਾਂ ਵਲੋਂ ਚੰਡੀਗੜ੍ਹ ਵਿਖੇ ਪ੍ਰਚਾਰ

ਦੁਨੀਆ ਭਰ 'ਚ 12 ਜੁਲਾਈ ਨੂੰ ਹੋਵੇਗੀ ਰਿਲੀਜ਼ ਚੰਡੀਗੜ੍ਹ, 6 ਜੁਲਾਈ - ਪੰਜਾਬੀ ਸਿਨੇਮਾ ਯਾਨੀ ਪਾਲੀਵੁੱਡ...

ਲੋਕਪਾਲ ਬਿੱਲ ਨੂੰ ਲੋਕ ਸਭਾ ‘ਚ ਮਨਜ਼ੂਰ ਪਰ ਰਾਜ ਸਭਾ ਵਿੱਚ ਲੱਗੀ ਰੋਕ

ਨਵੀਂ ਦਿੱਲੀ - 27 ਦਸੰਬਰ ਦਿਨ ਮੰਗਲਵਾਰ ਨੂੰ 43 ਸਾਲਾਂ ਦੇ ਲੰਮੇ ਸਮੇਂ ਤੋਂ ਲੱਟਕੇ...

29 Year Accused Remanded

Auckland, 23 May - The 29 year-old Manurewa man accused of murdering a 22 year-old Manurewa...

ਆਈ. ਸੀ. ਸੀ. ਦੀ ਟੀਮ ਵਿੱਚ ਇਕ ਵੀ ਭਾਰਤੀ ਖਿਡਾਰੀ ਨਹੀਂ

ਨਵੀਂ ਦਿੱਲੀ, 31 ਅਗਸਤ (ਏਜੰਸੀ) - ਕ੍ਰਿਕਟ ਦੇ ਸੀਨੀਅਰ ਖਿਡਾਰੀ ਸਚਿਨ ਤੇਂਦੁਲਕਰ ਸਮੇਤ ਕੋਈ ਵੀ...

‘ਵਰਲਡ ਕਾਉਂਸਲ ਔਫ਼ ਸਿੱਖ ਅਫੇਅਰਜ਼’ ਵੱਲੋਂ ‘ਖਾਲਸਾ ਏਡ’ ਦੀ ਮਦਦ ਲਈ ਧੰਨ ਇਕੱਤਰ ਕਰਨ ਦੀ ਅਪੀਲ

ਪਾਪਾਟੋਏਟੋਏ (ਆਕਲੈਂਡ) - 'ਵਰਲਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਨਿਊਜ਼ੀਲੈਂਡ' (WCSA) ਦੇ ਪ੍ਰਬੰਧਕਾਂ ਵੱਲੋਂ ਸਮੂਹ ਨਿਊਜ਼ੀਲੈਂਡ...

Subscribe Now

Latest News

- Advertisement -

Trending News

Like us on facebook