-1 C
New Zealand
Sunday, March 18, 2018

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਦੁਬਈ ‘ਚ ਦਿਹਾਂਤ

ਆਕਲੈਂਡ,25 ਫਰਵਰੀ – ਬਾਲੀਵੁੱਡ ਜਗਤ ਤੋਂ ਦੁੱਖ ਭਰੀ ਖ਼ਬਰ ਆ ਰਹੀ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਕੁੱਝ ਸਮਾਂ ਪਹਿਲਾਂ ਦੁਬਈ ਵਿੱਚ ਦਿਹਾਂਤ ਹੋ ਗਿਆ। ਉਹ 54 ਸਾਲਾਂ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਬੋਨੀ ਕਪੂਰ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨੂੰ ੨੪ ਫਰਵਰੀ ਦੀ ਰਾਤ 11.00-11.30 ਵਜੇ ਮੈਸਿਵ ਕਾਰਡਿਅਕ ਅਰੇਸਟ ਹੋਇਆ। ਜਿਸ ਨਾਲ ਉਨ੍ਹਾਂ ਦੇ ਦਿਲ ਦੀ ਧੜਕਣ ਰੁਕ ਗਈ। ਸ਼੍ਰਦੇਵੀ ਨੂੰ ਭਾਰਤ ਸਰਕਾਰ ਨੇ 2013 ਵਿੱਚ ‘ਪਦਮਸ਼੍ਰੀ’ ਨਾਲ ਵੀ ਨਿਵਾਜਿਆ ਸੀ।
ਸ਼੍ਰੀਦੇਵੀ ਦਾ ਦਿਹਾਂਤ ਹੋਣ ਕਰਕੇ ਫਿਲਮ ਇੰਡਸਟਰੀ ਨੇ ਇੱਕ ਪ੍ਰਸਿੱਧ ਅਦਾਕਾਰਾ ਨੂੰ ਗੁਆ ਦਿੱਤਾ ਹੈ। ਜਾਣਕਾਰੀ  ਦੇ ਮੁਤਾਬਿਕ, ਉਹ ਪਤੀ ਬੋਨੀ ਕਪੂਰ ਅਤੇ ਛੋਟੀ ਧੀ ਖ਼ੁਸ਼ੀ ਦੇ ਨਾਲ ਦੁਬਈ ਵਿੱਚ ਮੋਹਿਤ ਮਾਰਵਾਹ ਦਾ ਵੈਡਿੰਗ ਫੰਕਸ਼ਨ ਅਟੈਂਡ ਕਰਨ ਗਈ ਸੀ। ਖ਼ਬਰ ਹੈ ਕਿ ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀ ਇਸ ਲਈ ਦੁਬਈ ਨਹੀਂ ਗਈ ਕਿਉਂਕਿ ਉਹ ਆਪਣੀ ਆਉਣ ਵਾਲੀ ਫਿਲਮ ‘ਧੜਕ’ ਨੂੰ ਲੈ ਕੇ ਵਿਅਸਤ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਲੋਕ ਮੁੰਬਈ ਵਿੱਚ ਉਨ੍ਹਾਂ ਦੇ ਘਰ ਦੇ ਕੋਲ ਇਕੱਠੇ ਹੋਣ ਲੱਗ ਗਏ ਹਨ। ਬਾਲੀਵੁੱਡ ਤੋਂ ਸ਼੍ਰੀਦੇਵੀ ਨੂੰ ਸੋਸ਼ਲ ਮੀਡੀਅ ਰਾਹੀ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ।
ਸ਼੍ਰੀਦੇਵੀ ਦੀ ਪਿਛਲੇ ਸਾਲ ਫਿਲਮ ‘ਮਾਮ’ ਆਈ ਸੀ। ਗੌਰਤਲਬ ਹੈ ਕਿ ਸ਼੍ਰੀਦੇਵੀ ਨੇ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਹਮੇਸ਼ਾ ਪ੍ਰਭਾਵਿਤ ਕੀਤਾ ਸੀ। ਸ਼੍ਰੀਦੇਵੀ ਨੇ ਬਾਲੀਵੁੱਡ ਵਿੱਚ ਕਦਮ ਰੱਖਣ ਤੋਂ ਪਹਿਲਾਂ ਤਾਮਿਲ,  ਤੇਲਗੂ, ਮਲਿਆਲਮ ਅਤੇ ਕੰਨੜ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਤੌਰ ਚਾਈਲਡ ਆਰਟਿਸਟ ਕੀਤੀ ਸੀ। ਹੌਲੀ-ਹੌਲੀ ਫ਼ਿਲਮਾਂ ਕਰਦੇ ਹੋਏ ਇੱਕ ਮੁਕਾਮ ਉੱਤੇ ਉਹ ‘ਫੀਮੇਲ ਸੁਪਰਸਟਾਰ’ ਬਣ ਗਈ ਸੀ। ਸ਼੍ਰੀਦੇਵੀ ਨੇ ‘ਮਿਸਟਰ ਇੰਡੀਆ’, ‘ਚਾਂਦਨੀ’, ‘ਨਗੀਨਾ’, ‘ਚਾਲਬਾਜ਼’ ਵਰਗੀ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਦੇ ਬਾਅਦ ਸ਼੍ਰੀਦੇਵੀ ਨੇ

Related News

More News

ਉੱਤਰੀ ਕੋਰੀਆ ਵੱਲੋਂ ਅੰਤਰ-ਮਹਾਂਦੀਪੀ ਬੈਲਸਟਿਕ ਮਿਜ਼ਾਈਲ ਦਾ ਸਫ਼ਲ ਪਰੀਖਣ

ਸਿਓਲ - 29 ਨਵੰਬਰ ਦਿਨ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਆਗੂ ਕਿਮ ਯੋਂਗ ਉਨ ਨੇ...

ਸ. ਅਮਰਜੀਤ ਸਿੰਘ ਜਾਡੋਰ ਦਾ ਦਿਹਾਂਤ

ਸੰਸਕਾਰ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ ਕੱਲ੍ਹ ਆਕਲੈਂਡ, 27 ਮਾਰਚ - ਮੈਨੂਰੇਵਾ ਰਹਿੰਦੇ 58 ਸਾਲਾ ਸ. ਅਮਰਜੀਤ...

Alcohol purchase age to stay at 18

Parliament has voted 69 to 53 in favour of keeping the alcohol purchase age at...

Indecent assault – Hamilton – Waikato

Hamilton Police are investigating the indecent assault of a 20 year old woman at the...

ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ‘ਚ

ਆਕਲੈਂਡ, 13 ਜਨਵਰੀ - ਮੇਜ਼ਬਾਨ ਨਿਊਜ਼ੀਲੈਂਡ ਅਤੇ ਮਹਿਮਾਨ ਭਾਰਤੀ ਕ੍ਰਿਕਟ ਟੀਮ ਵਿਚਾਲੇ 19 ਜਨਵਰੀ ਤੋਂ...

ਵਿਰੋਧੀ ਧਿਰ ਵੱਲੋਂ ਸਾਬਕਾ ਸਪੀਕਰ ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ

ਨਵੀਂ ਦਿੱਲੀ, 22 ਜੂਨ - ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰਾਂ ਨੇ ਸਰਬਸੰਮਤੀ ਨਾਲ ਸਾਬਕਾ...

Subscribe Now

Latest News

- Advertisement -

Trending News

Like us on facebook