-1 C
New Zealand
Sunday, March 18, 2018

‘ਡਾਲਰਾਂ ਦੀ ਬੁਘਨੀ’ ਨਾਟਕ ਨਾਲ ਅਮਰੀਕਾ ਦੇ ਟੈਕਸਾਸ ਸੂਬੇ ਦੇ ਫਰਿਸਕੋ ਸ਼ਹਿਰ ਵਿੱਚ ਪੰਜਾਬੀ ਰੰਗਮੰਚ ਦਾ ਆਗਾਜ਼ 

ਫਰਿਸਕੋ ਟੈਕਸਾਸ, 18 ਦਸੰਬਰ (ਹੁਸਨ ਲੜੋਆ ਬੰਗਾ) – ‘ਗਰਾਰੀ ਥੀਏਟਰ ਗਰੁੱਪ’ ਫਰਿਸਕੋ (ਡਾਲਸ ਸ਼ਹਿਰ ਨੇੜੇ) ਦੇ ਡਾਇਰੈਕਟਰ ਗਗਨਦੀਪ ਸਿੰਘ ਬਾਛਲ ਅਤੇ ਉਨ੍ਹਾਂ ਦੀ ਪਤਨੀ ਅਮਨਜੋਤ ਕੌਰ ਸੰਧੂ ਬਾਛਲ ਦੇ ਉੱਦਮਾਂ ਸਦਕਾ ਫਰਿਸਕੋ ਸ਼ਹਿਰ ਦੇ ਸੈਨਟੇਨਿਅਲ ਹਾਈ ਸਕੂਲ ਦੇ ਆਡੀਟੋਰੀਅਮ ਵਿੱਚ ‘ਡਾਲਰਾਂ ਦੀ ਬੁਘਨੀ’ ਨਾਟਕ ਦਾ ਮੰਚਨ ਕੀਤਾ ਗਿਆ, ਨਾਟਕ ਦਾ ਵਿਸ਼ਾ-ਵਸਤੂ ਚੰਗੇਰੇ ਭਵਿੱਖ ਦੀ ਆਸ ਵਿੱਚ ਆਪਣੇ ਮਾਂ-ਬਾਪ, ਜ਼ਮੀਨਾਂ ਅਤੇ ਇੱਥੋਂ ਤੱਕ ਸਰਕਾਰੀ ਨੌਕਰੀਆਂ ਛੱਡ ਅਮਰੀਕਾ ਤੁਰ ਗਏ ਦੋ ਭਰਾਵਾਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ਨਾਟਕ ਵਿੱਚ ਪਿੱਛੇ ਰਹਿ ਗਏ ਬੁੱਢੇ ਮਾਪਿਆਂ ਦੇ ਦੁੱਖਾਂ ਦਰਦਾਂ ਦੀ ਕਹਾਣੀ ਦੇ ਨਾਲ ਨਵੇਂ ਦੇਸ਼ ਵਿੱਚ ਜਾ ਕੇ ਪਰਵਾਸ ਦੀ ਸਮੱਸਿਆ ਤੇ ਨਵੇਂ ਰੁਜ਼ਗਾਰ ਲਈ ਧੱਕੇ-ਧੋੜਿਆਂ ਤੋਂ ਇਲਾਵਾ ਅਮਰੀਕਾ ਵਿੱਚ ਜਾ ਕੇ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਪੰਦਰਾਂ ਪਾਤਰਾਂ ਦੀ ਮਦਦ ਨਾਲ ਬੁਣਿਆ ਗਿਆ ਹੈ। ਇਸ ਨਾਟਕ ਦੀ ਸਫ਼ਲ ਪੇਸ਼ਕਾਰੀ ਗਗਨਦੀਪ ਦੇ ਨਾਟਕ-ਨਿਰਦੇਸ਼ਨ ਅਤੇ ਅਮਨਜੋਤ ਦੇ ਸਿਰਜਨਾਤਮਕ ਕਲਾ ਨਿਰਦੇਸ਼ਨ ਰਾਹੀਂ ਸੰਭਵ ਹੋ ਸਕੀ ਹੈ। ਨਾਟਕ ਦੇ ਮੁੱਖ ਕਿਰਦਾਰ ਅਮਰੀਕ ਦਾ ਰੋਲ ਗਗਨਦੀਪ ਸਿੰਘ ਬਾਛਲ ਨੇ ਬਾਖ਼ੂਬੀ ਨਿਭਾਇਆ ਹੈ।

ਇਸ ਨਾਟਕ ਦੇ ਹੋਰ ਕਲਾਕਾਰ-ਸੁਖ, ਰਮਨ, ਇੰਦਰ, ਹਰਜਸ, ਅਰਸ਼, ਮਨਵੀਰ, ਗੌਰਵ, ਸਿਧਾਰਥ, ਲੀਸਾ, ਕਾਇਰਾ, ਤਲਵੀਰ, ਜਸਵੀਨ, ਰੂਹਾਨ, ਜਸਮਨ ਹਨ। ਇਸ ਨਾਟਕ ਦੇ ਬਾਕੀ ਟੀਮ ਮੈਂਬਰਾਂ ਵਿਚੋਂ ਜਿੱਥੇ ਪ੍ਰਭਜੋਤ ਕੌਰ ਸੰਧੂ ਨੇ ਬੈਕਗਰਾਊਂਡ ਸਾਊਂਡ ਅਤੇ ਅਲਾਪ ਦੀ ਪੇਸ਼ਕਾਰੀ ਬਾਖ਼ੂਬੀ ਨਿਭਾਈ, ਉੱਥੇ ਤ੍ਰਿਭਵਨ ਸਿੰਘ ਸੰਧੂ ਨੇ ‘ਡਾਲਰਾਂ ਦੀ ਬੁਘਨੀ’ ਵਿੱਚ ਗ੍ਰਾਫ਼ਿਕ ਡਿਜ਼ਾਈਨਰ ਵਜੋਂ ਕਲਾਤਮਕ ਕੰਮ ਕੀਤਾ ਤੇ ਮਨੀਤ ਕੌਰ ਬੰਬਾਹ ਨੇ ਕਾਸਟਿਊਮ ਤੇ ਸੈੱਟ ਡਿਜ਼ਾਈਨ ਵਿੱਚ ਮਦਦ ਕੀਤੀ। ਨਾਟਕ ਦੇ ਕਲਾਕਾਰ ਛੇ ਸਾਲ ਦੀ ਉਮਰ ਤੋਂ ਲੈ ਕੇ ੪੫ ਸਾਲ ਦੀ ਉਮਰ ਤਕ ਦੇ ਸਨ। ‘ਡਾਲਰਾਂ ਦੀ ਬੁਘਨੀ’ ਨਾਟਕ ਮੰਚਨ ਹਿੰਦੂ, ਮੁਸਲਿਮ, ਸਿੱਖ, ਈਸਾਈ ਸਮਾਜਾਂ ਦਾ ਸੰਗਮ ਹੋ ਨਿੱਬੜਿਆ। ਪੰਜਾਬੀ ਕਾਰੋਬਾਰੀਆਂ ਵੱਲੋਂ ਸਪੌਂਸਰ ਕਰਨ ਤੇ ਦਰਸ਼ਕਾਂ ਲਈ ਐਂਟਰੀ ਫ਼ਰੀ ਰੱਖੀ ਗਈ। ਅੰਗਰੇਜ਼ ਸਿੰਘ, ਪੈਨੀ ਸਿੱਧੂ, ਬੌਬੀ ਸੰਧੂ, ਜਗਜੀਤ ਮਾਂਗਟ, ਅਜਮੇਰ ਸਿੰਘ, ਦਵਿੰਦਰ ਸਿੰਘ, ਡੀ ਸੀ ਬੁੱਟਰ, ਅੰਮ੍ਰਿਤ ਵਿਰਕ, ਜੋਗਾ ਸੰਧੂ, ਪ੍ਰਦੀਪ ਸਿੰਘ, ਹਰਜੀਤ ਢੇਸੀ, ਸੁਰਿੰਦਰ ਬੇਕਰ, ਸ਼ੇਰਾ ਰੰਧਾਵਾ, ਮਨਵੀਰ ਸਿੰਘ, ਸੁਰਿੰਦਰ ਥਿੰਦ, ਰੋਹਿਤ ਅਤੇ ਕ੍ਰਿਸ ਓਲੀਘ ਇਸ ਦੇ ਸਪੌਂਸਰ ਸਨ। ਇਨ੍ਹਾਂ ਦੁਆਰਾ ਖੇਡੇ ਗਏ ਨਾਟਕ ‘ਬੁੱਕਲ ਦੀ ਅੱਗ’ ਨੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।

Related News

More News

ਆਸਟਰੇਲੀਆ ਜਾਣ ਵਾਲੀ ਭਾਰਤੀ ਟੈਸਟ ਟੀਮ ਦਾ ਐਲਾਨ – ਭੱਜੀ, ਯੁਵਰਾਜ ਤੇ ਰੈਨਾ ਬਾਹਰ

ਮੁੰਬਈ - ਇਸੇ ਮਹੀਨੇ ਦੀ 26 ਤਰੀਕ ਤੋਂ ਸ਼ੁਰੂ ਹੋ ਰਹੀ ਚਾਰ ਟੈਸਟ ਮੈਚਾਂ ਦੀ...

Passport validity period extended

Internal Affairs Minister Chris Tremain has announced the validity period for passports will be extended...

“Police Urge Residents To Secure Property”

Police are urging members of the public to secure their properties after a number of...

ਸੰਨੀ ਲਿਓਨ ਨੂੰ ਮੁੰਬਈ ‘ਚ ਘਰ ਦੀ ਭਾਲ

ਮੁੰਬਈ, 5 ਸਤੰਬਰ (ਏਜੰਸੀ) - ਭਾਰਤੀ ਮੂਲ ਦੀ ਕੈਨਾਡੀਆਈ ਪਾਰਨ ਸਟਾਰ ਸਨੀ ਲਿਓਨ ਅਮਰੀਕਾ ਤੋਂ...

ਗ਼ਦਰੀ ਬਾਬਿਆਂ ਦੇ ਮੇਲੇ ‘ਚ ਖਿੜੇ ਬਹੁ-ਪੱਖੀ ਕਲਾਵਾਂ ਦੇ ਰੰਗ

ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਢੁੱਡੀਕੇ ਨੇ ਕੀਤੀ ਝੰਡਾ ਲਹਿਰਾਉਣ ਦੀ ਰਸਮ ਜੇ.ਐਨ.ਯੂ. ਤੋਂ ਆਏ ਵਿਦਿਆਰਥੀ...

“Museum Celebrates 75 Years”

The celebrations of the 75th anniversary of women in New Zealand Police continue with a major...

Subscribe Now

Latest News

- Advertisement -

Trending News

Like us on facebook