4.7 C
New Zealand
Friday, January 19, 2018

ਆਮਦਨ ਕਰ ਵਿਭਾਗ ਵੱਲੋਂ 3500 ਕਰੋੜ ਦੀਆਂ ਬੇਨਾਮੀ ਜਾਇਦਾਦਾਂ ਜ਼ਬਤ

ਨਵੀਂ ਦਿੱਲੀ, 11 ਜਨਵਰੀ – ਆਮਦਨ ਕਰ ਵਿਭਾਗ ਨੇ ਬੇਨਾਮੀ ਪ੍ਰਾਪਰਟੀ ਕਾਨੂੰਨ ਤਹਿਤ ਕਾਰਵਾਈ ਕਰਦਿਆਂ 900 ਤੋਂ ਵੱਧ ਬੇਨਾਮੀ ਜਾਇਦਾਦਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ 3500 ਕਰੋੜ ਰੁਪਏ ਤੋਂ ਵੱਧ ਦੀ ਬਣਦੀ ਹੈ। ਆਮਦਨ ਕਰ ਵਿਭਾਗ ਵੱਲੋਂ 900 ਤੋਂ ਵੱਧ ਕੇਸਾਂ ‘ਚ ਕੀਤੀ ਗਈ ਇਸ ਕਾਰਵਾਈ ‘ਚ 2900 ਕਰੋੜ ਦੀ ਅਚੱਲ ਜਾਇਦਾਦ ਹੈ ਜਦੋਂ ਕਿ ਬਾਕੀ ਅਸਾਸੇ ਬੈਂਕ ਬੱਚਤਾਂ, ਐਫ.ਡੀ. ਆਦਿ ਦੇ ਰੂਪ ‘ਚ ਜ਼ਬਤ ਕੀਤੇ ਗਏ ਹਨ। ਆਮਦਨ ਟੈਕਸ ਵਿਭਾਗ ਨੇ ਇਹ ਅੰਕੜੇ ਜਾਰੀ ਕਰ ਕੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਵਿੱਖ ‘ਚ ਅਜਿਹੀਆਂ ਕਾਰਵਾਈਆਂ ਦੀ ਗਿਣਤੀ ‘ਚ ਹੋਰ ਵਾਧਾ ਹੋਵੇਗਾ। ਗੌਰਤਲਬ ਹੈ ਕਿ ਬੇਨਾਮੀ ਜਾਇਦਾਦ ਉਸ ਜਾਇਦਾਦ ਨੂੰ ਮੰਨਿਆ ਜਾਂਦਾ ਹੈ ਜਿਸ ਦੀ ਕੋਈ ਕਾਨੂੰਨੀ ਮਲਕੀਅਤ ਨਾ ਹੋਵੇ ਜਾਂ ਕਿਸੇ ਫ਼ਰਜ਼ੀ ਨਾਂਅ ‘ਤੇ ਲਈ ਗਈ ਹੋਵੇ। ਆਮਦਨ ਟੈਕਸ ਵਿਭਾਗ ਨੇ ਕਿਹਾ ਕਿ ਬੇਨਾਮੀ ਜਾਇਦਾਦ ‘ਤੇ ਰੋਕ ਸਬੰਧੀ ਐਕਟ 1 ਨਵੰਬਰ 2016 ਤੋਂ ਲਾਗੂ ਹੋਇਆ ਸੀ ਅਤੇ ਇਸ ਮਗਰੋਂ ਉਨ੍ਹਾਂ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਕਾਨੂੰਨ ਤਹਿਤ ਦੋਸ਼ੀਆਂ ਨੂੰ 7 ਸਾਲ ਤੱਕ ਦੀ ਕੈਦ ਦੀ ਸਜਾ ਅਤੇ ਜਾਇਦਾਦ ਦੇ ਬਾਜ਼ਾਰ ਮੁੱਲ ਤੋਂ 25 ਫੀਸਦੀ ਤੱਕ ਜੁਰਮਾਨਾ ਲਾਇਆ ਜਾ ਸਕਦਾ ਹੈ।

Related News

More News

ਹਰਭਜਨ ਨੇ ਜਲੰਧਰ ‘ਚ ਕ੍ਰਿਕਟ ਅਕੈਡਮੀ ਖੋਲ੍ਹੀ

ਜਲੰਧਰ - ਇੱਥੋਂ ਦੀ ਥੜਾ ਦੂਰ ਮਕਸੂਦਾਂ ਵਿਖੇ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ...

Giving Every Young New Zealander The Opportunity To Succeed

Prime Minister Bill English Weekly Column - As many New Zealanders know, a good education is...

ਪ੍ਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ

ਪ੍ਰਨੀਤ ਸੰਧੂ ਦੀਆਂ ਕਵਿਤਾਵਾਂ ਦਾ ਮੁਖ ਵਿਸ਼ਾ ਪਿਆਰ ਅਤੇ ਪਿਆਰ ਵਿੱਚ ਅਸਫਲਤਾ ਤੋਂ ਬਾਅਦ ਉਪਜੇ...

ਏਅਰ ਇੰਡੀਆ ਦੀ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਤੁਰੰਤ ਸ਼ੁਰੂ ਕਰਨ ਦੀ ਮੰਗ

ਅੰਮ੍ਰਿਤਸਰ (ਡਾ ਚਰਨਜੀਤ ਸਿੰਘ ਗੁਮਟਾਲਾ) - ਅੰਮ੍ਰਿਤਸਰ ਵਿਕਾਸ ਮੰਚ ਨੇ ਨਿਯੂ-ਯਾਰਕ, ਸ਼ਿਕਾਗੋ ਤੇ ਹੋਰ ਉਡਾਣਾਂ...

ਗਿਆਰ੍ਹਵਾਂ ਪ੍ਰੋ. ਹਰਿਭਜਨ ਸਿੰਘ ਯਾਦਗਾਰੀ ਭਾਸ਼ਣ ਸੰਪੰਨ

ਨਵੀਂ ਦਿੱਲੀ, 11 ਮਾਰਚ  ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ...

ਸਿੱਖਾਂ ਦੀਆਂ ਕੁਰਬਾਨੀਆਂ ਨੂੰ ਸਰਕਾਰਾਂ ਨੇ ਅਣਗੌਲੇ ਕੀਤਾ

ਦਿੱਲੀ ਵਿਖੇ ਹੋਲਾ ਮਹੱਲਾ ਸਮਾਗਮਾਂ ਦੌਰਾਨ ਸੰਗਤਾਂ ਦਾ ਆਇਆ ਹੜ੍ਹ ਨਵੀਂ ਦਿੱਲੀ, 7-3-15 ਦਿੱਲੀ ਸਿੱਖ ਗੁਰਦੁਆਰਾ...

Subscribe Now

Latest News

- Advertisement -

Trending News

Like us on facebook