-1 C
New Zealand
Sunday, March 18, 2018

ਚੀਨ ਦੇ ਨੋਬੇਲ ਇਨਾਮ ਜੇਤੂ ਲਿਊ ਸ਼ੀਓਬੋ ਦਾ ਦਿਹਾਂਤ

ਸ਼ੇਨਯਾਂਗ, 13 ਜੁਲਾਈ – ਇੱਥੇ ਚੀਨ ਦੇ ਨੋਬੇਲ ਇਨਾਮ ਜੇਤੂ ਕਾਰਕੁਨ ਲਿਉ ਸ਼ੀਓਬੋ (61) ਦੀ ਹਿਰਾਸਤ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਸ਼ੀਓਬੋ ਨੂੰ ਜਿਗਰ ਦਾ ਕੈਂਸਰ ਸੀ ਅਤੇ ਉਸ ਨੂੰ ਅਜੇ ਪਿਛਲੇ ਮਹੀਨੇ ਹੀ ਜੇਲ੍ਹ ‘ਚੋਂ ਸਖ਼ਤ ਸੁਰੱਖਿਆ ਪ੍ਰਬੰਧ ਵਾਲੇ ਸ਼ੇਨਯਾਂਗ ਦੇ ਚਾਇਨਾ ਮੈਡੀਕਲ ਯੂਨੀਵਰਸਿਟੀ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਲਿਊ ਜਰਮਨ ਦੇ ਪੈਸੀਫਿਸਟ ਕਾਰਨ ਵੋਨ ਓਸਾਇਜ਼ਕੀ ਤੋਂ ਬਾਅਦ ਦੂਜਾ ਨੋਬੇਲ ਇਨਾਮ ਜੇਤੂ ਹੈ ਜਿਸ ਦੀ ਹਸਪਤਾਲ ‘ਚ ਹਿਰਾਸਤ ਦੌਰਾਨ ਮੌਤ ਹੋਈ ਹੈ। ਲਿਊ ਨੇ 1989 ਵਿੱਚ ਪੇਈਚਿੰਗ ਦੇ ਤਿਆਨਮੈੱਨ ਸਕੁਏਅਰ ਵਿੱਚ ਪ੍ਰਦਰਸ਼ਨਾਂ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਕਾਰਕੁਨ ਲਿਊ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਪਣੀ ਆਲੋਚਨਾ ਲਈ 11 ਸਾਲ ਦੀ ਸਜ਼ਾ ਸੁਣਾਈ ਸੀ ਤੇ ਉਹ 8 ਸਾਲ ਤੋਂ ਜੇਲ੍ਹ ‘ਚ ਬੰਦ ਸਨ।

Related News

More News

29 Year Accused Remanded

Auckland, 23 May - The 29 year-old Manurewa man accused of murdering a 22 year-old Manurewa...

ਅੱਜ ਤੋਂ ਵਿਸ਼ਵ ਕ੍ਰਿਕਟ ਕੱਪ ਦੇ ਕੁਆਰਟਰ ਫਾਈਨਲ

ਆਕਲੈਂਡ - ਅੱਜ 18 ਮਾਰਚ ਤੋਂ ਵਿਸ਼ਵ ਕ੍ਰਿਕਟ ਕੱਪ ਦਾ ਨਾਕ-ਆਊਟ ਦੌਰ ਆਰੰਭ ਹੋ ਰਿਹਾ...

ਗੁਰੂਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਸੰਗਤਾਂ ਵਲੋਂ ਅਖੰਡ ਪਾਠਾਂ ਦੀ ਲੜੀ

ਆਕਲੈਂਡ - 10 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤੇ 31 ਦਸੰਬਰ ਨੂੰ...

ਉੜੀ ‘ਚ ਫਿਦਾਈਨ ਹਮਲਾ, 17 ਫ਼ੌਜੀ ਹਲਾਕ

ਉੜੀ (ਜੰਮੂ ਕਸ਼ਮੀਰ) - 18 ਸਤੰਬਰ ਨੂੰ ਕਸ਼ਮੀਰ ਦੇ ਉੜੀ 'ਚ 10 ਡੋਗਰਾ ਰੈਜੀਮੈਂਟ ਦੇ...

ਸਰਜੀਕਲ ਸਟ੍ਰਾਈਕ ਦੇ ਬਾਅਦ ਦੁਨੀਆ ਨੇ ਭਾਰਤ ਦੀ ਤਾਕਤ ਨੂੰ ਜਾਣਾ – ਪ੍ਰਧਾਨ ਮੰਤਰੀ ਮੋਦੀ

ਵਾਸ਼ਿੰਗਟਨ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ ਦਿਨਾਂ ਅਮਰੀਕੀ ਦੌਰੇ ਦੇ...

ਆਸਟਰੇਲੀਆ ਦਾ ਪੰਜਵੀਂ ਵਾਰ ਵਿਸ਼ਵ ਕੱਪ ‘ਤੇ ਕਬਜ਼ਾ

ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਮੈਲਬਰਨ - ਇੱਥੇ ਦੇ ਐਮਸੀਜੀ ਕ੍ਰਿਕਟ ਗਰਾਉਂਡ ਵਿਖੇ 29 ਮਾਰਚ...

Subscribe Now

Latest News

- Advertisement -

Trending News

Like us on facebook