4.7 C
New Zealand
Friday, January 19, 2018

ਡੇਰਾ ਮੁਖੀ ਰਾਮ ਰਹੀਮ ਨੂੰ 20 ਸਾਲ ਕੈਦ ਦੀ ਸਜ਼ਾ

ਰੋਹਤਕ, 28 ਅਗਸਤ – ਸਾਧਵੀ ਬਲਾਤਕਾਰ ਕੇਸ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜਾ ਦਿੱਤੀ ਗਈ। ਸੀ.ਬੀ.ਆਈ. ਵਿਸ਼ੇਸ਼ ਅਦਾਲਤ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਬਾ-ਮੁਸ਼ਕਤ 20 ਸਾਲ ਕੈਦ ਅਤੇ 15-15 ਲੱਖ ਰੁਪਏ ਯਾਨੀ 30 ਲੱਖ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਹੈ।
ਸੀ.ਬੀ.ਆਈ. ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਦੀ ਅਗਵਾਈ ਵਿੱਚ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਲਗਭਗ ਇੱਕ ਘੰਟਾ ਚੱਲੀ ਸੁਣਵਾਈ ਦੌਰਾਨ ਦੋਵੇਂ ਧਿਰਾਂ ਦੇ ਵਕੀਲਾਂ ਨੂੰ 10-10 ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਸੀਬੀਆਈ ਦੇ ਵਕੀਲ ਨੇ ਉਮਰ ਕੈਦ ਤੇ ਰਾਮ ਰਹੀਮ ਦੇ ਵਕੀਲ ਨੇ ਸਮਾਜ ਸੇਵੀ ਕਹਿ ਕੇ ਰਹਿਮ ਦੀ ਮੰਗ ਕੀਤੀ ਸੀ। ਪਰ ਜੱਜ ਜਗਦੀਪ ਸਿੰਘ ਦੀ ਅਦਾਲਤ ਨੇ ਦੋ ਵੱਖ-ਵੱਖ ਮਾਮਲਿਆਂ ‘ਚ 10-10 ਸਾਲ ਦੀ ਸਜਾ ਸੁਣਾਈ। ਖ਼ਬਰ ਹੈ ਕਿ ਸਜਾ ਸੁਣਾਏ ਜਾਣ ਤੱਕ ਰਾਮ ਰਹੀਮ ਰੌਂਦਾ ਰਿਹਾ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਦੇ ਵਕੀਲ ਨੇ ਕਿਹਾ ਕਿ ਉਹ ਫ਼ੈਸਲੇ ਦੇ ਖ਼ਿਲਾਫ਼ ਹਾਈ ਕੋਰਟ ‘ਚ ਅਪੀਲ ਕਰਨਗੇ।

Related News

More News

ਏ.ਬੀ.ਸੀ. ਕਿੱਡੀਕੋਰਪ ਵਿਖੇ ‘ਐਨਜ਼ੈਕ ਡੇ’ ਦੀ 100ਵੀਂ ਵਰ੍ਹੇਗੰਢ ਮੌਕੇ ਸਮਾਗਮ

ਮੈਨੁਕਾਓ -24 ਅਪ੍ਰੈਲ ਦਿਨ ਸ਼ੁਕਰਵਾਰ ਨੂੰ  ਏ.ਬੀ.ਸੀ. ਕਿੱਡੀਕੋਰਪ ਹੇਮਨ ਪਾਰਕ, ਮੈਨੁਕਾਓ ਵਿਖੇ 'ਐਨਜ਼ੈਕ ਡੇ' ਦੀ 100ਵੀਂ...

ਪੌਂਟਿੰਗ ਨੇ ਨੌਜਵਾਨਾਂ ਲਈ ਰਾਹ ਛੱਡਿਆ

ਸਿਡਨੀ - ਆਸਟਰੇਲੀਆ ਦੇ ਸਾਬਕਾ ਕਪਤਾਨ 37 ਸਾਲਾ ਰਿਕੀ ਪੋਂਟਿੰਗ ਨੇ ਆਪਣੀ ਇਕ ਦਿਨਾ ਕ੍ਰਿਕਟ...

7 ਅਕਤੂਬਰ ਨੂੰ ਦੀਵਾਲੀ ਮੇਲਾ 2017 ‘ਚ ‘ਹਰਭਜਨ ਮਾਨ ਲਾਈਵ ਈਨ ਆਕਲੈਂਡ’ 

ਪਾਪਾਟੋਏਟੋਏ (ਆਕਲੈਂਡ), 13 ਸਤੰਬਰ - ਇੱਥੇ 7 ਅਕਤੂਬਰ ਦਿਨ ਸ਼ਨੀਵਾਰ ਨੂੰ ਹੰਟਰ ਕਾਰਨਰ ਵਿਖੇ ਹੋਣ ਵਾਲੇ...

ਮੁੱਖ ਮੰਤਰੀ ਵਲੋਂ ਜਨਮ ਅਸ਼ਟਮੀ ਮੌਕੇ ਸੂਬੇ ਦੇ ਲੋਕਾਂ ਨੂੰ ਵਧਾਈਆਂ

ਚੰਡੀਗੜ੍ਹ, 9 ਅਗਸਤ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਭਗਵਾਨ ਸ੍ਰੀ...

ਸ. ਹਰਜਿੰਦਰ ਸਿੰਘ ਬਸਿਆਲਾ ਦੇ ਪੰਜਾਬ ਰਹਿੰਦੇ ਤਾਇਆ ਸ. ਸੁੱਚਾ ਸਿੰਘ ਨਹੀਂ ਰਹੇ

ਆਕਲੈਂਡ - ਆਨ ਲਾਈਨ ਪੰਜਾਬੀ ਅਖ਼ਬਾਰ 'ਪੰਜਾਬੀ ਹੈਰਲਡ' ਦੇ ਸੰਪਾਦਕ ਅਤੇ ਪੱਤਰਕਾਰ ਸ. ਹਰਜਿੰਦਰ ਸਿੰਘ...

ਸਿੱਖਾਂ ਦੀ ਸ਼ਹਾਦਤਾਂ ਕਰਕੇ ਤਿਰੰਗਾ ਝੂਲਦਾ ਹੈ : ਪ੍ਰਧਾਨ ਜੀ.ਕੇ.

ਦਿੱਲੀ ਕਮੇਟੀ ਨੇ ਪਹਿਲੀ ਵਾਰ ਇੰਡੀਆ ਗੇਟ 'ਤੇ ਕਰਵਾਇਆ ਗੁਰਮਤਿ ਸਮਾਗਮ ਨਵੀਂ ਦਿੱਲੀ, 26 ਨਵੰਬਰ 2016...

Subscribe Now

Latest News

- Advertisement -

Trending News

Like us on facebook