10.9 C
New Zealand
Friday, July 21, 2017

ਦੇਸ਼ ਭਰ ‘ਚ ਖ਼ਰਾਬ ਮੌਸਮ ਕਰਕੇ ਕਈ ਹਿੱਸਿਆਂ ‘ਚ ਮੀਂਹ ਤੇ ਬਰਫ਼ਬਾਰੀ

ਆਕਲੈਂਡ, 13 ਜੁਲਾਈ – ਫੋਰਕੋਸਟਰਾਂ ਨੇ ਆਕਲੈਂਡ ਵਿੱਚ ਭਾਰੀ ਮੀਂਹ ਅਤੇ ਦੁਪਹਿਰ ਨੂੰ ਭਾਰੀ ਤੂਫ਼ਾਨ ਦੀ ਚੇਤਾਵਨੀ ਦਿੱਤੀ ਹੈ। ਨਿਊਜ਼ੀਲੈਂਡ ਦੇ ਕੁੱਝ ਹਿੱਸਿਆਂ ਵਿੱਚ ਸਵੇਰੇ ਤੋਂ ਹੀ ਤੇਜ਼ ਹਵਾ, ਬਰਫ਼, ਬਰਫ਼ਬਾਰੀ ਅਤੇ ਮੀਂਹ ਦੀ ਮਾਰ ਹੇਠ ਹੈ, ਪਰ ਆਕਲੈਂਡ ਵਿੱਚ ਅੱਜ ਸਵੇਰ ਨੂੰ ਮੁਕਾਬਲਤਨ ਹਲਕਾ ਜਿਹਾ ਹੀ ਰਿਹਾ।
ਬਰਫ਼ਬਾਰੀ ਦੋਵਾਂ ਟਾਪੂਆਂ ਵਿੱਚ ਪੈ ਰਹੀ ਹੈ ਅਤੇ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਕੱਲ੍ਹ ਤੱਕ ਇਸ ਤੋਂ ਰਾਹਤ ਮਿਲ ਸਕਦੀ ਹੈ। ਵਿੰਟਰ ਸਟਰੋਮ ਦਾ ਕਹਿਰ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਨੈਪੀਅਰ-ਟਾਪੋ ਰੋਡ ਦੇ ਬਰਫ਼ ਨਾਲ ਬੰਦ ਹੋਣ ਤੋਂ ਬਾਅਦ ਲਗਭਗ ਇਕ ਦਰਜਨ ਲੋਕਾਂ ਨੂੰ ਬਰਫ਼ ‘ਚ ਫਸੇ ਵਾਹਨਾਂ ਤੋਂ ਬਚਾਇਆ ਗਿਆ ਹੈ। ਸਾਊਥ ਆਈਸਲੈਂਡ ਦੀਆਂ ਬਹੁਤ ਸਾਰੀਆਂ ਸੜਕਾਂ ਬੰਦ ਹੋ ਚੁੱਕੀਆਂ ਹਨ ਅਤੇ ਈਸਟਰਨ ਅਤੇ ਸਾਊਥਰਨ ਹਿੱਸੇ ‘ਚ ਬਰਫ਼ਬਾਰੀ ਦੀ ਮਾਰ ਹੇਠ ਹੈ।
ਦੇਸ਼ ਦੇ ਨਾਰਥ ਤੇ ਸਾਊਥ ਆਈਸਲੈਂਡ ਵਿੱਚ ਭਾਰੀ ਮੀਂਹ ਤੇ ਠੰਢ ਦਾ ਕਹਿਰ ਜਾਰੀ ਹੈ। ਸਾਊਥ ਆਈਸਲੈਂਡ ਦੇ ਕੁੱਝ ਹਿੱਸਿਆ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਕਈ ਥਾਈਂ ਸੜਕੀ ਆਵਾਜਾਈ ਰੁਕੀ ਹੋਈ ਹੈ। ਜੇ ਤੁਸੀਂ ਸੈਂਟਰਲ ਨਾਰਥ ਆਈਸਲੈਂਡ ਦੀ ਯਾਤਰਾ ਕਰਨ ਦੀ ਇੱਛਾ ਰੱਖਦੇ ਹੋ, ਤਾਂ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਤੁਹਾਨੂੰ ਆਪਣੀ ਯਾਤਰਾ ਹਫ਼ਤੇ ਅੱਗੇ ਪਾਉਣ ਬਾਰੇ ਵਿਚਾਰਨ ਲਈ ਕਿਹਾ ਹੈ। ਏਜੰਸੀ ਨੇ ਕਿਹਾ ਕਿ ਮੁੱਖ ਰੂਟ ਸੈਂਟਰ ਨਾਰਥ ਆਈਸਲੈਂਡ ਅਤੇ ਸਟੇਟ ਹਾਈਵੇਅ 5 ਦੇ ਨੈਪੀਅਰ-ਟਾਪੋ ਰੋਡ ਬਰਫ਼ ਜਾਂ ਬਰਫ਼ਬਾਰੀ ਦੇ ਕਾਰਨ ਬੰਦ ਹੋ ਗਏ ਸੀ।
ਵਰਤਮਾਨ ਵਿੱਚ ਨਾਰਥ ਆਈਸਲੈਂਡ ਦੇ ਉੱਪਰਲੇ ਅੱਧ ਤੱਕ ਵਧੀਆ ਸਬੰਧ SH2 ਅਤੇ ਗਿਸਬਰਨ ਦੁਆਰਾ ਬਣਾਇਆ ਜਾ ਸਕਦਾ ਹੈ। ਤੁਸੀਂ ਇੱਥੇ ਸੜਕ ਬੰਦ ਹੋਣ ਦੀ ਜਾਂਚ ਕਰ ਸਕਦੇ ਹੋ: http://www.journeys.nzta.govt.nz/traffic ਜਾਂ 0800 4 Highways (0800 44 44 49) ‘ਤੇ ਕਾਲ ਕਰਕੇ ਪਤਾ ਕਰ ਸਕਦੇ ਹੋ।

Related News

More News

ਦੇਸ਼ ਵਲੋਂ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 26  ਜੁਲਾਈ (ਏਜੰਸੀ) - ਸਮੁੱਚੇ ਰਾਸ਼ਟਰ ਵਲੋਂ ਅੱਜ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ...

ਹਮਿਲਟਨ ਗੁਰਦੁਆਰਾ ਸਾਹਿਬ ਦੇ ਟ੍ਰੈਸ ਪਾਸ ਹਾਸਿਲ ਅਤੇ ਮੈਂਬਰਸ਼ਿਪ ਖ਼ਾਰਜ ਹੋਇਆਂ ਵੱਲੋਂ ਪੰਜਾਬੀ ਮੀਡੀਆ ਨਾਲ ਪ੍ਰੈੱਸ ਕਾਨਫ਼ਰੰਸ

ਆਕਲੈਂਡ, (ਕੂਕ ਪੰਜਾਬੀ ਸਮਾਚਾਰ) - 20 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ...

ਕੈਗ ‘ਤੇ ਹਮਲੇ ਰੋਕਣ ਲਈ ਰਾਸ਼ਟਰਪਤੀ ਦਖ਼ਲ ਦੇਣ : ਭਾਜਪਾ

ਅਡਵਾਨੀ ਦੀ ਅਗਵਾਈ 'ਚ ਪਾਰਟੀ ਦੇ ਸੀਨੀਅਰ ਨੇਤਾ ਨੇ ਮੁਖਰਜੀ ਨੂੰ ਦਿੱਤਾ ਮੈਮੋਰੰਡਮ ਨਵੀਂ ਦਿੱਲੀ -...

ਜ਼ੀਰਕਪੁਰ ਅਤੇ ਡੇਰਾ ਬੱਸੀ ਨੂੰ ਬਿਹਤਰੀਨ ਸ਼ਹਿਰਾਂ ਵੱਜੋਂ ਵਿਕਸਤ ਕਰਨ ਦੀ ਵਿਉਂਤਬੰਦੀ ਅੰਤਮ ਪੜਾਅ ‘ਤੇ: ਸੁਖਬੀਰ ਸਿੰਘ ਬਾਦਲ

ਜ਼ੀਰਕਪੁਰ (ਮੋਹਾਲੀ)/ਚੰਡੀਗੜ੍ਹ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ...

ਉਲੰਪਿਕ ‘ਚ ਭਾਰਤੀ ਹਾਕੀ ਟੀਮ ਦੀ ਹਾਲੈਂਡ ਨਾਲ ਪਹਿਲੀ ਭੇੜ

ਨਵੀਂ ਦਿੱਲੀ, 25 ਜੁਲਾਈ (ਏਜੰਸੀ) - ਲੰਡਨ ਉਲੰਪਿਕ 'ਚ ਭਾਰਤ ਦਾ ਪਹਿਲਾ ਮੁਕਾਬਲਾ 30 ਜੁਲਾਈ...

2 ਜੀ ਨਾਲੋਂ ਵੀ ਵੱਡਾ ਕੋਲਾ ਘੁਟਾਲਾ ਸਾਹਮਣੇ ਆਇਆ

ਨਵੀਂ ਦਿੱਲੀ, 17 ਅਗਸਤ (ਏਜੰਸੀ) - ਇਕ ਤੋਂ ਬਾਅਦ ਇਕ ਸਾਹਮਣੇ ਆਏ ਘੁਟਾਲਿਆਂ ਵਿੱਚ ਹੁਣ...

Subscribe Now

Latest News

- Advertisement -

Trending News

Like us on facebook