-1 C
New Zealand
Sunday, March 18, 2018

ਪਾਪਾਟੋਏਟੋਏ ਵਿਖੇ ਦਿਨ ਦਿਹਾੜੇ ਹੀ ਪਰਸ ਖੋਹਣ ਦੀ ਵਾਰਦਾਤ

ਪਾਪਾਟੋਏਟੋਏ, 1 ਮਾਰਚ – ਲੁੱਟ-ਖੋਹ ਕਰਨ ਵਾਲਿਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕੇ ਦਿਨ ਦਿਹਾੜੇ ਭਰੀਆਂ ਸੜਕਾਂ ਉੱਤੇ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣ ਲੱਗ ਪਿਆ ਹੈ। ਅੱਜ ਸਵੇਰੇ 9.15 ਦੇ ਆਸ-ਪਾਸ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ, ਕੋਲਮਰ ਰੋਡ ਦੇ ਸਾਹਮਣੇ ਸੜਕ ਦੇ ਪਾਰ ਵਾਲੇ ਫੁੱਟਪਾਥ ਉੱਤੇ ਪੰਜਾਬੀ ਕੁੜੀ ਜਾ ਰਹੀ ਸੀ ਤਾਂ ਉਸ ਨੂੰ ਦੋ ਸਥਾਨਕ ਕੁੜੀਆਂ ਨੇ ਗੁਰਦੁਆਰੇ ਵਾਲੀ ਸਾਈਡ ਦੇ ਫੁੱਟਪਾਥ ਤੋਂ ਜਾ ਘੇਰਿਆ ਤੇ ਉਸ ਦੀ ਕੁੱਟ ਮਾਰ ਕਰਨ ਦੇ ਨਾਲ ਲੁੱਟ-ਖੋਹ ਕੀਤੀ ਅਤੇ ਉਨ੍ਹਾਂ ਵਿਚੋਂ ਇੱਕ ਕੁੜੀ ਉਸ ਦਾ ਪਰਸ ਖੋਹ ਕੇ ਭੱਜ ਗਈ। ਜਦੋਂ ਕਿ ਪੰਜਾਬੀ ਕੁੜੀ ਨੇ ਦਲੇਰੀ ਕਰਦੇ ਹੋਏ ਇੱਕ ਕੁੜੀ ਨੂੰ ਕਾਬੂ ਕਰ ਲਿਆ। ਪੰਜਾਬੀ ਕੁੜੀ ਦੀ ਮਦਦ ਲਈ ਉਸ ਵੇਲੇ ਮੱਥਾ ਟੇਕਣ ਆਏ ਦੋ ਪੰਜਾਬੀ ਮੁੰਡਿਆਂ ਨੇ ਦੇਖਿਆ ਕਿ ਪੰਜਾਬੀ ਕੁੜੀ ਨਾਲ ਵਾਰਦਾਤ ਹੋ ਰਹੀ ਹੈ ਤਾਂ ਉਨ੍ਹਾਂ ਨੇ ਉਸ ਦੀ ਮਦਦ ਕੀਤੀ। ਜਦੋਂ ਸਥਾਨਕ ਕੁੜੀਆਂ ਉਸ ਨਾਲ ਲੁੱਟ-ਖੋਹ ਕਰ ਰਹੀਆਂ ਹਨ ਤਾਂ ਇਹ ਉਸ ਦੀ ਮਦਦ ਲਈ ਬਹੁੜੇ, ਪਰ ਇਸ ਦੇ ਬਾਵਜੂਦ ਇੱਕ ਸਥਾਨ ਕੁੜੀ ਪਰਸ ਲੈ ਕੇ ਭੱਜਣ ਵਿੱਚ ਕਾਮਯਾਬ ਰਹੀ। ਪਰਸ ਵਿੱਚ ਉਸ ਦਾ ਮੋਬਾਈਲ ਅਤੇ ਹੋਰ ਸਮਾਨ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਤੇ ਐਂਬੂਲੈਂਸ ਕਰਮਚਾਰੀਆਂ ਨੇ ਪੰਜਾਬੀ ਕੁੜੀ ਦੀ ਮੁੱਢਲੀ ਸਹਾਇਤਾ ਕੀਤੀ, ਪੁਲਿਸ ਨੇ ਕਾਬੂ ਕੀਤੀ ਸਥਾਨ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ।
ਗੌਰਤਲਬ ਹੈ ਕਿ ਪਾਪਾਟੋਏਟੋਏ ਵਿੱਚ ਅਜਿਹੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕਾਨੂੰਨ ਘੜਨ ਵਾਲਿਆਂ ਨੂੰ ਅਜਿਹੇ ਕਾਨੂੰਨ ਬਣਾਉਣ ਦੀ ਲੋੜ ਹੈ ਜਿਸ ਨਾਲ ਅਜਿਹੀਆਂ ਵਾਰਦਾਤਾਂ ਨੂੰ ਕੰਟਰੋਲ ਕੀਤਾ ਜਾ ਸੱਕੇ। ਕੂਕ ਪੰਜਾਬੀ ਸਮਾਚਾਰ ਨਾਲ ਗੱਲ ਕਰਦਿਆਂ ਮੌਕੇ ਉੱਤੇ ਪਹੁੰਚੇ ਪੁਲਿਸ ਅਫ਼ਸਰ ਨੇ ਕਿਹਾ ਕਿ ਵਾਰਦਾਤ ਭਾਵੇਂ ਛੋਟੀ ਜਾਂ ਵੱਡੀ ਹੋਵੇ ਉਸ ਦੀ ਸ਼ਿਕਾਇਤ ਪੁਲਿਸ ਵਿੱਚ ਦਰਜ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਉੱਤੇ ਅੱਗੇ ਕਾਰਵਾਈ ਕੀਤੀ ਜਾਏਗੀ।

Related News

More News

ਅੰਨਾ ਹਜ਼ਾਰੇ ਨੇ ਅਫਸੋਸ ਪ੍ਰਗਟਾਇਆ

ਨਵੀਂ ਦਿੱਲੀ - ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਤੇ ਲੋਕਪਾਲ ਬਿੱਲ ਪਾਸ ਕਰਵਾਉਣ ਲਈ ਗਾਂਧੀਵਾਦੀ ਸਮਾਜ...

ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਕਾਰਸੇਵਾ ਦਾ ਦੂਜਾ ਪੜਾਓ ਸ਼ੁਰੂ

ਨਵੀਂ ਦਿੱਲੀ, 24 ਮਾਰਚ - ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਸਫ਼ਾਈ ਦੀ ਕਾਰਸੇਵਾ ਜੋ...

ਹੋਲੇ ਮਹੱਲੇ ‘ਤੇ ਵਿਸ਼ੇਸ਼-ਗੁਰੂ ਸਾਹਿਬ ਦੀ ਨਿਵੇਕਲੀ ਪਹਿਲ

ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧ ਬਚਨ ਅਮੋਲਾ। ਅਜੋਕੇ ਸਮੇਂ ਵਿੱਚ ਨਵੀਂ ਪੀੜ੍ਹੀ ਸ਼ਾਨਾਮੱਤੇ ਸਿੱਖ ਇਤਿਹਾਸ,...

Storm And Tornado Hit Auckland Area

Auckland, 06 Dec. - Today afternoon a have storm, tornado and rain hit Auckland area....

ਦਾਰਾ ਸਿੰਘ ਨਹੀਂ ਰਹੇ

ਮੁੰਬਈ - ਲੰਬੀ ਬਿਮਾਰੀ ਤੋਂ ਬਾਅਦ 84 ਸਾਲਾ 'ਰੁਸਤਮ-ਏ-ਹਿੰਦ' ਦਾਰਾ ਸਿੰਘ ਜੀ ਦਾ ਦਿਹਾਂਤ ਹੋ ਗਿਆ।...

ਕਾਰਲ ਮਾਰਕਸ ਦੇ ਜਨਮ ਦਿਨ ‘ਤੇ ਵਿਚਾਰ-ਚਰਚਾ

ਲੋਕ-ਮੁਕਤੀ ਦਾ ਮਾਰਗ-ਦਰਸ਼ਕ ਮਾਰਕਸੀ ਫ਼ਲਸਫਾ: ਬੁੱਧੀਜੀਵੀਆਂ ਦਾ ਵਿਚਾਰ ਜਲੰਧਰ, 5 ਮਈ - ੫ ਮਈ 1818 ਨੂੰ...

Subscribe Now

Latest News

- Advertisement -

Trending News

Like us on facebook