-1 C
New Zealand
Sunday, March 18, 2018

ਭਾਰਤੀ ਮਹਿਲਾਵਾਂ ਦੀ ਕਮਾਂਡ ਵਾਲਾ ਸਮੁੰਦਰੀ ਬੇੜਾ ਨਿਊਜ਼ੀਲੈਂਡ ‘ਚ

ਕ੍ਰਾਈਸਟਚਰਚ,  29 ਨਵੰਬਰ – ਇੱਥੇ ਭਾਰਤੀ ਜਲ ਸੈਨਾ ਦਾ ਛੋਟਾ ਬੇੜਾ ‘ਤਾਰਿਨੀ’ ਜਿਸ ਨੂੰ ਭਾਰਤੀ ਮਹਿਲਾਵਾਂ ਹੀ ਚਲਾ ਰਹੀਆਂ ਹਨ, ਨਿਊਜ਼ੀਲੈਂਡ ਦੇ ਲਾਇਟੈਲਟਨ ਪੋਰਟ ‘ਤੇ ਪੁੱਜ ਗਿਆ। ਭਾਰਤੀ ਹਾਈ ਕਮਿਸ਼ਨ ਸੰਜੀਵ ਕੋਹਲੀ ਅਤੇ ਹੋਰ ਸਟਾਫ਼ ਦੇ ਨਾਲ-ਨਾਲ ਨਿਊਜ਼ੀਲੈਂਡ ਨੇਵੀ ਦੇ ਸਟਾਫ਼ ਵੱਲੋਂ ਇੱਥੇ ਪੁੱਜਣ ਉੱਤੇ ਭਰਵਾਂ ਸਵਾਗਤ ਕੀਤਾ ਗਿਆ।
ਇਸ ਬੇੜੇ ‘ਤੇ ਜਲ ਸੈਨਾ ਦੀਆਂ ਮਹਿਲਾ ਮੈਂਬਰਾਂ ਹੀ ਸਵਾਰ ਹਨ। ਇੰਡੀਅਨ ਨੇਵਲ ਸੇਲਿੰਗ ਵੈਸਲ (ਆਈਐਨਐੱਸਵੀ) ‘ਤਾਰਿਨੀ’ ਬੇੜੇ ਦੀ ਕਮਾਨ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਹੱਥ ਹੈ। ਉਸ ਦੇ ਨਾਲ ਲੈਫ਼ਟੀਨੈਂਟ ਕਮਾਂਡਰ ਪ੍ਰਤਿਭਾ ਜਮਵਾਲ, ਲੈਫ਼ਟੀਨੈਂਟ ਕਮਾਂਡਰ ਪੀ. ਸਵਾਥੀ, ਲੈਫ਼ਟੀਨੈਂਟ ਐੱਸ ਵਿਜਿਆ ਦੇਵੀ, ਲੈਫ਼ਟੀਨੈਂਟ ਬੀ. ਐਸ਼ਵਰਿਆ ਵੋਡਾ ਅਤੇ ਲੈਫ਼ਟੀਨੈਂਟ ਪਾਇਲ ਗੁਪਤਾ ਹਨ। ਇਸ ਬੇੜੇ ਨੇ ਆਪਣਾ ਸਫ਼ਰ 10 ਸਤੰਬਰ ਨੂੰ ਗੋਆ ਤੋਂ ਸ਼ੁਰੂ ਕੀਤਾ ਸੀ ਅਤੇ ਇਸ ਦੇ ਅੱਠ ਮਹੀਨਿਆਂ ਦੇ ਅੰਦਰ ਧਰਤੀ ਦਾ ਚੱਕਰ ਲਾ ਕੇ ਅਪ੍ਰੈਲ 2018 ਨੂੰ ਗੋਆ ਵਾਪਸ ਪਰਤ ਆਏਗਾ। ਇਹ ਸਾਰਾ ਸਫ਼ਰ ਪੰਜ ਪੜਾਵਾਂ ‘ਚ ਪੂਰਾ ਕੀਤੀ ਜਾਣਾ ਹੈ। ਇਨ੍ਹਾਂ ਪੰਜ ਪੜਾਵਾਂ ਵਿੱਚ ਫ੍ਰੀਮੈਂਟਲ (ਆਸਟਰੇਲੀਆ), ਲਾਇਟੈਲਟਨ (ਨਿਊਜ਼ੀਲੈਂਡ), ਪੋਰਟ ਸਟੈਨਲੇ (ਫਾਲਕਲੈਂਡਜ਼) ਤੇ ਕੇਪਟਾਊਨ (ਦੱਖਣੀ ਅਫ਼ਰੀਕਾ) ਸ਼ਾਮਲ ਹਨ। ਮੌਜੂਦਾ ਸਮੇਂ ਭਾਰਤੀ ਜਲ ਸੈਨਾ ਦੇ ਬੇੜੇ ਨੇ ਆਪਣੇ ਸਫ਼ਰ ਦੇ ਦੋ ਪੜਾਅ ਫ੍ਰੀਮੈਂਟਲ (ਆਸਟਰੇਲੀਆ) ਅਤੇ ਲਾਇਟੈਲਟਨ (ਨਿਊਜ਼ੀਲੈਂਡ) ਪੂਰੇ ਕਰ ਲਏ ਹਨ। ਹੁਣ ਇਹ ਬੇੜਾ 12 ਦਸੰਬਰ ਨੂੰ ਨਿਊਜ਼ੀਲੈਂਡ ਦੇ ਲਾਇਟੈਲਟਨ ਤੋਂ ਆਪਣੇ ਅਗਲੇ ਪੜਾ ਲਈ ਰਵਾਨਾ ਹੋਵੇਗਾ। ਇਹ ਬੇੜਾ 58 ਫੁੱਟ ਲੰਬਾ ਹੈ ਜੋ 7800 ਮੀਲ ਦਾ ਸਫ਼ਰ ਤੈਅ ਕਰ ਚੱਕਾ ਹੈ ਅਤੇ ਹਾਲੇ ਇਸ ਦਾ 22000 ਮੀਲ ਦੇ ਲਗਭਗ ਦਾ ਸਫਰ ਤੈਅ ਕਰਨਾ ਬਾਕੀ ਹੈ।
ਮਹਿਲਾ ਚਾਲਕ ਦਲ ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੁਆਰਾ ਸਹੀ ਮੌਸਮ ਦੇ ਅਨੁਮਾਨ ਲਈ ਅਤੇ ਨਿਯਮਤ ਤੌਰ ‘ਤੇ ਮੌਸਮ ਵਿਗਿਆਨਕ, ਸਮੁੰਦਰੀ ਅਤੇ ਲਹਿਰ ਦੇ ਅੰਕੜੇ ਨੂੰ ਇਕੱਠਾ ਕਰਕੇ ਅੱਪਡੇਟ ਕਰਨ ਦੇ ਨਾਲ ਮੈਰੀਨ ਪਲੂਸ਼ਨ ਉੱਤੇ ਵੀ ਨਿਗਰਾਨੀ ਕਰ ਰਿਹਾ ਹੈ। ਉਹ ਪੋਰਟ ਉੱਤੇ ਆਪਣੇ ਰੁਕਣ ਸਮੇਂ ਸਥਾਨਕ ਆਬਾਦੀ, ਖ਼ਾਸ ਕਰਕੇ ਬੱਚਿਆਂ ਨੂੰ ਸਮੁੰਦਰੀ ਸੇਲਿੰਗ ਅਤੇ ਐਡਵੈਂਚਰ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਪੱਧਰ ‘ਤੇ ਗੱਲਬਾਤ ਕਰੇਗਾ।

Related News

More News

Minimum wage to increase – Labour Minister Simon Bridges

Labour Minister Simon Bridges today announced the minimum wage is to rise to $13.75. The...

Making Progress On Important Issues

Prime Minister Column Weekly Column The National-led Government is making good progress on important issues that...

ਰਾਜਪਾਲ ਵੱਲੋਂ ਅੰਤਰ-ਰਾਜੀ ਮੁੱਦਿਆਂ ਦਾ ਜਲਦੀ ਨਾਲ ਹੱਲ ਕੀਤੇ ਜਾਣ ‘ਤੇ ਜ਼ੋਰ

ਦਰਿਆਈ ਪਾਣੀਆਂ ਦੇ ਹੱਲ ਲਈ ਰਿਪੇਰੀਅਨ ਸਿਧਾਂਤਾਂ ਨੂੰ ਲਾਗੂ ਕੀਤੇ ਜਾਣ ਦੀ ਜ਼ਰੂਰਤ 'ਤੇ ਜ਼ੋਰ ...

‘ਵਰਲਡ ਮਾਸਟਰਜ਼ ਗੇਮਜ਼2017’ ਦੀਆਂ ਝਲਕੀਆਂ

ਆਕਲੈਂਡ - ਇੱਥੇ ੨੪ ਅਪ੍ਰੈਲ ਨੂੰ 'ਵਰਲਡ ਮਾਸਟਰਜ਼ ਗੇਮਜ਼' ਦੌਰਾਨ ਕਪੂਰਥਲਾ ਦੇ ਸ. ਬਹਾਦਰ ਸਿੰਘ...

Supreme Court Judge appointed

Justice Susan Glazebrook has been appointed a Judge of the Supreme Court, Attorney-General Christopher Finlayson...

ਸੂਬੇਦਾਰ ਅਜੀਤ ਸਿੰਘ ਤੱਖੜ ਨਿਮਿਤ ਅੰਤਿਮ ਅਰਦਾਸ 1 ਨਵੰਬਰ ਨੂੰ ਗੁਰਦੁਆਰਾ ਸ਼ਰਲੀ ਰੋਡ ਵਿਖੇ

ਪਾਪਾਟੋਏਟੋਏ ੩੧ ਅਕਤੂਬਰ - 24 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ 76 ਸਾਲਾ  ਸੂਬੇਦਾਰ ਅਜੀਤ...

Subscribe Now

Latest News

- Advertisement -

Trending News

Like us on facebook