4.7 C
New Zealand
Friday, January 19, 2018

ਭਾਰਤ ਦੇ ਨਵੇਂ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਸਹੁੰ ਚੁੱਕੀ

ਨਵੀਂ ਦਿੱਲੀ, 28 ਅਗਸਤ – ਇੱਥੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 64 ਸਾਲਾ ਜਸਟਿਸ ਦੀਪਕ ਮਿਸ਼ਰਾ ਨੂੰ ਦੇਸ਼ ਦੇ 45ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਾਈ। ਜਸਟਿਸ ਮਿਸ਼ਰਾ ਨੇ ਬੀਤੇ ਦਿਨ ਸੇਵਾ ਮੁਕਤ ਹੋਏ ਜਸਟਿਸ ਜੇ.ਐੱਸ.ਖੇਹਰ ਦੀ ਥਾਂ ਲਈ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਅਗਲੇ 13 ਮਹੀਨਿਆਂ ਤੱਕ ਯਾਨੀ ਕੇ ਉਹ 2 ਅਕਤੂਬਰ 2018 ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਸਥਾਪਤ ਰਵਾਇਤ ਮੁਤਾਬਿਕ ਜਸਟਿਸ ਖੇਹਰ ਨੇ ਹੀ ਪਿਛਲੇ ਮਹੀਨੇ ਅਗਲੇ ਚੀਫ਼ ਜਸਟਿਸ ਵਜੋਂ ਮਿਸ਼ਰਾ ਦੇ ਨਾਂ ਦੀ ਸਿਫ਼ਾਰਿਸ਼ ਕੀਤੀ ਸੀ। ਇਸ ਮੌਕੇ ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਕੈਬਨਿਟ ਦੇ ਹੋਰਨਾਂ ਮੰਤਰੀਆਂ ਸਮੇਤ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਵੀ ਮੌਜੂਦ ਸਨ।

Related News

More News

SAFEGUARDING YOUR JEWELLERY AND CASH

Counties Manukau Police want to prevent you becoming a victim of burglary. A leaflet containing prevention...

ਭਾਰਤ ‘ਚ ਜੀਐੱਸਟੀ ਪ੍ਰਣਾਲੀ ਲਾਗੂ

ਨਵੀਂ ਦਿੱਲੀ, 30 ਜੂਨ - ਇੱਥੇ ਸੰਸਦ ਦੇ ਕੇਂਦਰੀ ਹਾਲ 'ਚ ਹੋਏ ਸਮਾਗਮ ਦੌਰਾਨ ਰਾਸ਼ਟਰਪਤੀ ਪ੍ਰਣਾਬ...

ਗੁਰਦੁਆਰਾ ਕਮੇਟੀ ਇਨਸਾਫ ਦੀ ਆਵਾਜ਼ ਬੁਲੰਦ ਕਰਣ ਲਈ ਕੱਢੇਗੀ ਵਾਕ ਫਾਰ ਜਸਟਿਸ

 ਨਵੀਂ ਦਿੱਲੀ, 6 ਫਰਵਰੀ - ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ...

ਪਾਪਾਟੋਏਟੋਏ ਦੁਰਘਟਨਾ ‘ਚ ਇੱਕ ਦੀ ਮੌਤ, ਦੂਜੇ ਵਿਅਕਤੀ ਦੀ ਹਾਲਤ ਗੰਭੀਰ 

ਪਾਪਾਟੋਏੇਟੋਏ (ਆਕਲੈਂਡ), 2 ਜੁਲਾਈ - ਇੱਥੇ ਰਾਤ ਪੁਹੀਨੂਹੀ ਰੋਡ ਲਾਗੇ ਪੈਂਦੀ ਵਾਈਲੀ ਰੋਡ ਅਤੇ ਵਿਜ਼ਨ...

Budget Week

Prime Minister’s weekly column As I mentioned last week, this Thursday the National-led Government will present...

ਆਮਿਰ ਤੇ ਕੈਟਰੀਨਾ ਮੁੜ ‘ਠੱਗਸ ਆਫ਼ ਹਿੰਦੁਸਤਾਨ’ ਵਿੱਚ ਇਕੱਠੇ ਦਿਸਣਗੇ

ਬਾਲੀਵੁੱਡ ਅਦਾਕਾਰ ਆਮਿਰ ਖਾਨ ਤੇ ਅਦਾਕਾਰਾ ਕੈਟਰੀਨਾ ਕੈਫ ਇੱਕ ਵਾਰ ਮੁੜ ਇਕੱਠੇ ਨਜ਼ਰ ਆਉਣ ਵਾਲੇ...

Subscribe Now

Latest News

- Advertisement -

Trending News

Like us on facebook