-1 C
New Zealand
Sunday, March 18, 2018

ਲੁਧਿਆਣਾ ਨਗਰ ਨਿਗਮ ਚੋਣਾਂ : ਕਾਂਗਰਸ ਪਾਰਟੀ ਨੇ 95 ਵਿੱਚੋਂ 62 ਵਾਰਡ ‘ਤੇ ਜਿੱਤ ਦਰਜ ਕੀਤੀ 

ਸ਼੍ਰੋਮਣੀ ਅਕਾਲੀ ਦਲ 11, ਭਾਜਪਾ 10, ਲੋਕ ਇਨਸਾਫ਼ 7, ਆਪ 1 ਤੇ 4 ਆਜ਼ਾਦ ਜਿੱਤੇ
ਲੁਧਿਆਣਾ, 27 ਫਰਵਰੀ – ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਵਿੱਚ 95 ਵਾਰਡਾਂ ਵਿੱਚੋਂ 62 ਵਾਰਡਾਂ ‘ਤੇ ਆਪਣੀ ਜਿੱਤ ਦੇ ਝੰਡੇ ਲਹਿਰਾ ਦਿੱਤੇ। ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ 11, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 10, ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ 7, ਆਮ ਆਦਮੀ ਪਾਰਟੀ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 4 ਵਾਰਡਾਂ ਉੱਤੇ ਜਿੱਤ ਹਾਸਲ ਕੀਤੀ ਹੈ। ਚੋਣਾਂ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਕਾਂਗਰਸ ਦੇ ਜ਼ਿਆਦਾਤਰ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤੇ ਜਦੋਂ ਕਿ ਅਕਾਲੀ ਦਲ ਦੇ ਕਈ ਉਮੀਦਵਾਰਾਂ ਦੀ ਜਿੱਤ ਦਾ ਅੰਤਰ 14 ਤੋਂ 20 ਵੋਟਾਂ ਤੱਕ ਦਾ ਰਿਹਾ। ਜਦੋਂ ਕਿ ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ 39 ਵਾਰਡਾਂ ਉੱਤੇ ਚੋਣ ਲੜੀ ਤੇ ਸਿਰਫ਼ 11 ਨੰਬਰ ਵਾਰਡ ਉੱਤੇ ਹੀ ਜਿੱਤ ਹਾਸਲ ਕੀਤੀ ਹੈ।
10 ਸਾਲਾਂ ਬਾਅਦ ਲੁਧਿਆਣਾ ਨਗਰ ਨਿਗਮ ਦੀ ਸਿਆਸਤ ਵਿੱਚ ਜ਼ਬਰਦਸਤ ਵਾਪਸੀ ਕਰਨ ਵਾਲੀ ਸੂਬੇ ਦੀ ਸੱਤਾਧਾਰੀ ਕਾਂਗਰਸ ਨੇ ਵਾਰਡ ਨੰਬਰ 3, 4, 7, 9, 10, 12, 13, 14, 15, 16, 18, 19, 20, 21, 22, 23, 24, 25, 27, 33, 35, 39, 43, 44, 45, 47, 48, 49, 51, 52, 53, 56, 58, 60, 63, 64, 65, 66, 67, 68, 69, 70, 71, 72, 73, 74, 75, 76, 78, 80, 81, 82, 83, 86, 87, 88, 90, 91, 92, 93, 94 ਅਤੇ 95 ਵਿੱਚ ਜਿੱਤ ਦਰਜ ਕੀਤੀ। ਪਿਛਲੇ ੧੦ ਸਾਲਾਂ ਤੋਂ ਲੁਧਿਆਣਾ ਨਗਰ ਨਿਗਮ ‘ਤੇ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 1, 2, 6, 17, 26, 28, 29, 30, 34, 46 ਅਤੇ 54 ਵਿੱਚ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਭਾਜਪਾ ਨੇ ਵਾਰਡ ਨੰਬਰ 8, 31, 57, 59, 62, 77, 79, 84, 85 ਅਤੇ 89 ਵਿੱਚ ਦਰਜ ਕੀਤੀ। ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ ਵਾਰਡ ਨੰਬਰ 32, 36, 37, 38, 40, 41 ਅਤੇ 50 ਵਿੱਚ ਜਿੱਤ ਦਰਜ ਕੀਤੀ। ਜਦੋਂ ਕਿ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 11 ਵਿੱਚ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 5, 42, 55 ਅਤੇ 61 ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ 95 ਵਾਰਡਾਂ ਵਿੱਚ ਗੱਠਜੋੜ ਨਾਲ ਚੋਣ ਲੜ ਰਹੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ। ਇਹ ਦੋਵੇਂ ਪਾਰਟੀਆਂ ਆਪਣੀ ਵਿਧਾਨ ਸਭਾ ਵਿੱਚ ਮਿਲੀਆਂ ਵੋਟਾਂ ਦੀ ਫੀਸਦ ਨੂੰ ਵੀ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਵਿਧਾਇਕ ਬੈਂਸ ਭਰਾਵਾਂ ਦੇ ਹਲਕਿਆਂ ਵਿੱਚ 24 ਵਾਰਡ ਆਉਂਦੇ ਸਨ ਜਿਨ੍ਹਾਂ ਵਿੱਚ ਸਿਰਫ਼ 7 ‘ਤੇ ਉਹ ਜਿੱਤ ਹਾਸਲ ਕਰ ਸਕੇ ਜਦੋਂ ਕਿ ਬਾਕੀ ਹਲਕਿਆਂ ਵਿੱਚ ਵਿਧਾਇਕ ਬੈਂਸ ਭਰਾਵਾਂ ਦਾ ਖਾਤਾ ਵੀ ਖੁੱਲ੍ਹ ਨਹੀਂ ਸਕਿਆ।ਜਦੋਂ ਕਿ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ ੧੧ ਤੋਂ ਜਿੱਤੀ ਜਦੋਂ ਕਿ ਬਾਕੀ ਕਿਸੇ ਵਾਰਡ ਵਿੱਚ ‘ਆਪ’ ਨੂੰ ਸਫਲਤਾ ਹਾਸਲ ਨਹੀਂ ਹੋਈ।
ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ 62 ਵਾਰਡਾਂ ਉੱਤੇ ਮਿਲੀ ਜਿੱਤ ਤੋਂ ਬਾਗ਼ੋ-ਬਾਗ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਲੋਕਾਂ ਨੇ ਕਾਂਗਰਸ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਾਈ ਹੈ ਤੇ ਸਰਕਾਰ ਦੀਆਂ ਨੀਤੀਆਂ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ।

Related News

More News

ਬਾਦਲ ਵਲੋਂ ਹਿੰਦੋਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਜਸਦੀਪ ਮਲਹੋਤਰਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਉਪ ਮੁੱਖ ਮੰਤਰੀ ਤੇ ਮਜੀਠੀਆ ਨੇ ਬੇਵਕਤੀ ਅਕਾਲ ਚਲਾਣੇ 'ਤੇ ਦੁੱਖ ਪ੍ਰਗਟਾਇਆ ਚੰਡੀਗੜ੍ਹ, 22 ਸਤੰਬਰ -...

ਇੰਗਲੈਂਡ ਨੇ ਭਾਰਤੀ ਮਹਿਲਾ ਟੀਮ ਨੂੰ 9 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਕ੍ਰਿਕਟ ਵਰਲਡ ਕੱਪ ਜਿੱਤਿਆ

ਭਾਰਤੀ ਟੀਮ ਦੀਜੀ ਵਾਰ ਇਤਿਹਾਸ ਸਿਰਜਣ ਤੋਂ ਖੁੰਝੀ  ਲੰਡਨ, 24 ਜੁਲਾਈ - ਇੱਥੇ ਮਹਿਲਾ ਵਰਲਡ ਕੱਪ...

ਭਾਰਤੀ ਹਾਈ ਕਮਿਸ਼ਨ 18 ਜੂਨ ਨੂੰ ‘ਇੰਟਰਨੈਸ਼ਨਲ ਜੋਗਾ ਡੇਅ’ ਮਨਾ ਰਿਹਾ

ਵੈਲਿੰਗਟਨ, 9 ਮਈ - ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਸਾਂਝੇ ਕਦੇ ਹੋਏ ਕਿਹਾ ਕਿ ਵੈਲਿੰਗਟਨ...

ਪੰਜਾਬੀ ਐਕਟਰੇਸ ‘ਹੇਟ ਸਟੋਰੀ 4’ ਤੋਂ ਬਾਲੀਵੁੱਡ ਵਿੱਚ ਡੇਬਿਊ ਕਰੇਗੀ

ਬਾਲੀਵੁੱਡ ਦੀ ਹਿੱਟ ਫਰੇਂਚਾਇਜੀ 'ਹੇਟ ਸਟੋਰੀ' ਸ਼ੁਰੂਆਤ ਤੋਂ ਹੀ ਐਕਟਰੇਸ ਅਤੇ ਉਨ੍ਹਾਂ ਦੀ ਭੂਮਿਕਾਵਾਂ ਨੂੰ...

ਗਮਾਂ ਦੇ ਪਹਾੜਾਂ ਕੋਲੋਂ ਦੂਰ ਥੋੜਾ ਨੱਸ ਕੇ, ਆਉ ਯਾਰੋ ਜੀ ਲਈ ਥੋੜਾ ਹੱਸ-ਹੱਸ ਕੇ

ਖੁਸ਼ੀਆਂ ਦੀਆਂ ਲੱਪਾਂ ਵੰਡ ਗਿਆ ਇਸ ਵਾਰ ਦਾ ਬੱਸ ਟੂਰ... ਆਕਲੈਂਡ - ਨਿਊਜ਼ੀਲੈਂਡ ਸਿੱਖ ਨਿਸ਼ਕਾਮ ਸੇਵਾ...

ਬਾਦਲ ਸਰਕਾਰ ਵਿਰੋਧੀ ਪਾਰਟੀ ਵਾਲੇ ਵਿਧਾਇਕਾਂ ਨਾਲ ਵਿਤਕਰਾ ਬੰਦ ਕਰੇ – ਗੁਰਇਕਬਾਲ ਕੌਰ

ਸ਼ਹੀਦ ਭਗਤ ਸਿੰਘ ਨਗਰ ਵਾਸੀਆਂ ਵੱਲੋਂ ਵਿਧਾਇਕਾ ਦੇ ਸਨਮਾਨ 'ਚ ਭਾਰੀ ਇਕੱਠ ਕੈਲੇਫੋਰਨੀਆ (ਹੁਸਨ ਲੜੋਆ ਬੰਗਾ)...

Subscribe Now

Latest News

- Advertisement -

Trending News

Like us on facebook