-1 C
New Zealand
Sunday, March 18, 2018

ਹਿੰਦੂ ਐਲਡਰ ਫਾਉਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਜੈਨਤੀ ਉਸ਼ਾਹ ਨਾਲ ਮਨਾਈ ਗਈ 

ਸੈਂਡਰਿੰਗਮ (ਆਕਲੈਂਡ) – 26 ਨਵੰਬਰ ਦਿਨ ਐਤਵਾਰ ਨੂੰ ਹਿੰਦੂ ਐਲਡਰ ਫਾਉਂਡੇਸ਼ਨ, ਨਿਊਜ਼ੀਲੈਂਡ ਦੇ ਪ੍ਰਬੰਧਕਾਂ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇੱਥੇ ਬੈਲਮੋਰਾ ਮੰਦਰ ਨਾਲ ਲੱਗਦੇ ਬੈਲਮੋਰਾ ਕਮਿਊਨਿਟੀ ਹਾਲ ਵਿਖੇ ਮਨਾਇਆ। ਚਾਹ-ਪਕੌੜਿਆਂ ਦੇ ਲੰਗਰ ਤੋਂ ਬਾਅਦ ਪ੍ਰੋਗਰਾਮ ਦਾ ਆਰੰਭ ਹੋਇਆ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤਿਆ ਪ੍ਰਕਾਸ਼ ਪਹੁਮਾ ਜੀ ਨੇ ਭਾਈ ਯਾਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਧੀ ਅੰਮਿਰਤ ਕੌਰ ਨੂੰ ਸ਼ਬਦ ਕੀਰਤਨ ਕਰਨ ਦਾ ਸੱਦਾ ਦਿੱਤਾ। ਭਾਈ ਭਾਈ ਯਾਦਵਿੰਦਰ ਸਿੰਘ ਨੇ ਆਪਣੇ ਜਥੇ ਸਮੇਤ ਬਹੁਤ ਹੀ ਰਸਭਿੰਨਾ ਕੀਰਤਨ ਕਤਾ ਅਤੇ ਹਾਜ਼ਰ ਸੰਗਤਾਂ ਨੂੰ ਗੁਰੂਸ਼ਬਦ ਨਾਲ ਜੌੜਿਆ। ਉਨ੍ਹਾਂ ਨੇ ‘ਮਾਧੋ ਹਮ ਐਸੇ ਤੂ ਐਸਾ’ ਸ਼ਬਦ ਨਾਲ ਕੀਰਤਨ ਦੀ ਸ਼ੁਰੂਆਤ ਕੀਤੀ ਅਤੇ ਸਮਾਪਤੀ ਜਪੁਜੀ ਸਾਹਿਬ ਦੀ ਪੰਜਵੀ ਪੌੜੀ ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰ ਨ ਜਾਈ’ ਤੇ ਸਤਿਨਾਮ ਵਾਹਿਰੁਰੂ ਦਾ ਜਾਪ ਕਰਵਾ ਕੇ ਸਭ ਨੂੰ ਗੁਰੂਬਾਣੀ ਨਾਲ ਜੋੜਿਆ।
ਕੀਰਤਨ ਉਪਰੰਤ  ਪ੍ਰਧਾਨ ਸ੍ਰੀ ਪਹੁੰਜਾ ਜੀ ਨੇ ਆਏ ਮੁੱਖ ਮਹਿਮਾਨਾਂ ਸਾਂਸਦ ਸ. ਕਵੰਲਜੀਤ ਸਿੰਘ ਬਖਸ਼ੀ, ਸ. ਪ੍ਰਿਥੀਪਾਲ ਸਿੰਘ ਬਸਰਾ, ਸਾਬਕਾ ਸਾਂਸਦ ਸ੍ਰੀ ਮਹੇਸ਼ ਬਿੰਦਰਾ, ਸ. ਹਰਜੀਤ ਸਿੰਘ ਗੌਲੀਅਨ, ਸ. ਅਮਰਜੀਤ ਸਿੰਘ (ਐਡੀਟਰ, ਕੂਕ ਪੰਜਾਬੀ ਸਮਾਚਾਰ),  ਸ੍ਰੀ ਹੇਮੰਤ ਪ੍ਰਾਸ਼ਰ, ਸ੍ਰੀ  ਪਰਵੀਨ ਪਟੇਲ ਅਤੇ ਕੀਰਤਨੀ ਜਥੇ ਦਾ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਾਰਿਆਂ ਨੇ ਵਾਰੀ-ਵਾਰੀ ਹਾਜ਼ਰ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਮਾਨਵਤਾ ਲਈ ਕੀਤੇ ਕਾਰਜਾਂ ਗੱਲ ਕੀਤੀ। ਅੰਤ ਵਿੱਚ ਅਰਦਾਸ ਉਪਰੰਤ ਕੜਾਹ ਪ੍ਰਸਾਦ ਵਰਤਾਇਆ ਗਿਆ ਅਤੇ ਸੰਗਤਾਂ ਲਈ ਤਿਆਰ ਲੰਗਰ ਵੀ ਖੁਆਇਆ ਗਿਆ। ਪ੍ਰੋਗਰਾਮ ਦੌਰਾਨ ਸਟੇਜ ਸਾਂਭਣ ਦੀ ਸੇਵਾ ਸ੍ਰੀਧਰ ਮੈਸੂਰ ਅਤੇ ਸ੍ਰੀਮਤੀ ਨਿਰਲਮ ਮਿਸ਼ਰਾ ਨੇ ਨਿਭਾਈ। ਅੰਤ ਵਿੱਚ ਹਿੰਦੂ ਐਲਡਰ ਫਾਉਂਡੇਸ਼ਨ ਦੇ ਪ੍ਰਧਾਨ ਸ੍ਰੀ ਸਤਿਆ ਪ੍ਰਕਾਸ਼ ਪਹੁੰਜਾ ਜੀ ਨੇ ਸਾਰੀਆ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਿੰਦੂ ਐਲਡਰ ਫਾਉਂਡੇਸ਼ਨ ਦੇ ਸਕੱਤਰ ਸ੍ਰੀਮਤੀ ਨਿਰਲਮ ਮਿਸ਼ਰਾ, ਖ਼ਜਾਨਚੀ ਸੁਰੇਸ਼ ਮੋਦੀ, ਸ. ਟੌਨੀ ਸਿੰਘ, ਸ੍ਰੀ ਦਿਨੇਸ਼ ਪਹੁਜਾ ਅਤੇ ਫਾਉਂਡੇਸ਼ਨ ਦੇ ਹੋਰ ਮੈਂਬਰ ਹਾਜ਼ਰ ਸਨ।

Related News

More News

Upgrading our free trade agreement with China

Prime Minister Weekly Column As a small island nation, New Zealand can’t get rich selling things...

21 ਨੂੰ ਭਾਰਤ ਵਿੱਚ ਸਾਲ ਦਾ ਪਹਿਲਾ ਸੂਰਜ ਗ੍ਰਹਿਣ

ਇੰਦੌਰ - 21 ਮਈ ਨੂੰ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ ਜੋ ਭਾਰਤ ਦੇ ਪੂਰਬੀ...

PM accepts John Banks’ resignation as Minister

16 October 2013 - Prime Minister John Key today announced that he has accepted John Banks’...

ਸਿੱਖਿਆ ਮੰਤਰੀ ਵਲੋਂ ਅਧਿਆਪਕ ਦਿਵਸ ਦੀ ਵਧਾਈ

ਚੰਡੀਗੜ੍ਹ, 4 ਸਤੰਬਰ (ਏਜੰਸੀ) - ਪੰਜਾਬ ਦੇ ਸਿਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਅੱਜ...

ਸਾਈਕਲੋਂ ‘ਪਾਮ’ ਵੱਧ ਰਿਹਾ ਨਿਊਜ਼ੀਲੈਂਡ ਵੱਲ

ਮੈੱਟ ਸਰਵਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ  ਆਕਲੈਂਡ, ੧੫ ਮਾਰਚ - ਸਾਈਕਲੋਂ 'ਪਾਮ' ਵਾਨੁਅਤੂ ਟਾਪੂ...

ਨਵੇਂ ਸਾਲ ਵਿੱਚ ਸਿਰਫ ਕੈਲੰਡਰ ਬਦਲੇ ਲੋਕਾਂ ਨੇ….

ਉਡੀਕ! ਜੋ ਕਏ ਮਰਦੀ ਨਹੀਂ, ਉਡੀਕ ਜੋ ਮਿੱਠੀ ਮਸਤੀ ਵਰਗੀ, ਉਡੀਕ! ਜੋ ਸੱਜਰੀ ਸਵੇਰ ਵਰਗੀ, ਉਡੀਕ! ਜੋ ਠੰਡ...

Subscribe Now

Latest News

- Advertisement -

Trending News

Like us on facebook