ਨਿਊਜ਼ੀਲੈਂਡ ‘ਚ 1 ਮਾਰਚ ਤੋਂ ਪੀਆਈਓ ਨੂੰ ਓਸੀਆਈ ਕਾਰਡ ‘ਚ ਬਦਲਾਉਣ ਦੀ ਨਵੀਂ ਫ਼ੀਸ ਲਾਗੂ

ਵੈਲਿੰਗਟਨ, 1 ਮਾਰਚ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪ੍ਰੈੱਸ ਰਿਲੀਜ਼ ਰਾਹੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਰਤ ਸਰਕਾਰ ਨੇ ਹੁਣ ਨਿਊਜ਼ੀਲੈਂਡ ਤੋਂ ਪੀਆਈਓ (PIO) ਨੂੰ ਓਸੀਆਈ (OCI) ਕਾਰਡ ਵਿੱਚ ਤਬਦੀਲ ਕਰਵਾਉਣ ਦੀ ਫ਼ੀਸ 150 ਨਿਊਜ਼ੀਲੈਂਡ ਡਾਲਰ ਨਿਰਧਾਰਿਤ ਕੀਤੀ ਗਈ ਹੈ, ਜੋ 1 ਮਾਰਚ 2018 ਤੋਂ ਲਾਗੂ ਹੋ ਜਾਏਗੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 26 ਜਨਵਰੀ 2015 ਤੋਂ ਪੀਆਈਓ ਕਾਰਡ ਨੂੰ ਓਸੀਆਈ ਕਾਰਡ ਪਹਿਲਾਂ ਤਿੰਨ ਮਹੀਨਿਆਂ ਲਈ ਮੁਫ਼ਤ ਬਦਲਾਉਣ ਦੀ ਸਹੂਲਤ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਕਈ ਵਾਰੀ ਵਧਾਇਆ ਗਿਆ ਤੇ ਜਿਸ ਦੀ ਮਿਆਦ 31 ਦਸੰਬਰ 2017 ਨੂੰ ਸਮਾਪਤ ਹੋ ਗਈ ਸੀ।
ਹੁਣ ਨਿਊਜ਼ੀਲੈਂਡ ਤੋਂ ਜਿਹੜੇ ਪਰਵਾਸੀ ਭਾਰਤੀਆਂ ਨੇ ਪੀਆਈਓ ਨੂੰ ਓਸੀਆਈ ਕਾਰਡ ਵਿੱਚ ਨਹੀਂ ਬਦਲਾਇਆ ਹੁਣ ਉਹ ਇਸ ਨੂੰ ਨਿਊਜ਼ੀਲੈਂਡ ਦੇ 150 ਡਾਲਰ ਫ਼ੀਸ ਭਰ ਕੇ ਬਦਲਾਅ ਸਕਦੇ ਹਨ।