ਭਾਰਤੀ ਹਾਈ ਕਮਿਸ਼ਨ ਵੱਲੋਂ ਭਾਰਤ ਦੇ 70ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਵੈਲਿੰਗਟਨ ‘ਚ18 ਅਤੇ ਆਕਲੈਂਡ ‘ਚ 20 ਅਗਸਤ ਨੂੰ ਵਿਸ਼ੇਸ਼ ਪ੍ਰੋਗਰਾਮ

ਵੈਲਿੰਗਟਨ, 28 ਜੁਲਾਈ – ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਅਗਸਤ ਨੂੰ ਭਾਰਤ ਦਾ 70ਵਾਂ ਆਜ਼ਾਦੀ ਦਿਵਸ ਹੈ, ਜਿਸ ਦੇ ਸਬੰਧ ਵਿੱਚ ਭਾਰਤ ਦੇ ਨਾਲ ਵਿਦੇਸ਼ਾਂ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਹੀ ਸਬੰਧ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋਂ ਦੋ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਪਹਿਲਾ ਸਮਾਗਮ ਵੈਲਿੰਗਟਨ ਵਿਖੇ 18 ਅਗਸਤ ਸ਼ਾਮੀ 6.15 ਵਜੇ ਭਾਰਤੀ ਭਵਨ, 48 ਕੈਂਪ ਸਟ੍ਰੀਟ ‘ਤੇ ਕਰਵਾਇਆ ਜਾਏਗਾ ਜਦੋਂ ਕਿ ਦੂਜਾ ਸਮਾਗਮ ਆਕਲੈਂਡ ਦੇ ਮਹਾਤਮਾ ਗਾਂਧੀ ਸੈਂਟਰ, ਕਿੰਗਜ਼ਲੈਂਡ ਵਿਖੇ 20 ਅਗਸਤ ਨੂੰ ਸ਼ਾਮੀ 4.00 ਵਜੇ ਆਰੰਭ ਹੋਵੇਗਾ, ਪਰ ਮਹਾਤਮਾ ਗਾਂਧੀ ਸੈਂਟਰ ਦਾ ਗੇਟ 3.00 ਖੋਲ੍ਹ ਦਿੱਤਾ ਜਾਏਗਾ।
ਹਾਈ ਕਮਿਸ਼ਨ ਵੱਲੋਂ ਭੇਜੀ ਜਾਣਕਾਰੀ ਮੁਤਾਬਿਕ ਭਾਰਤ ਦੇ 70 ਸਾਲਾ ਆਜ਼ਾਦੀ ਜਸ਼ਨਾਂ ਦੇ ਸਮਾਗਮਾਂ ਨੂੰ ‘ਰੌਕ ਫਿਯੂਜਨ ਕੰਨਸਰਟ-ਵੇਅਰ ਟਰਡੀਸ਼ਨ ਮੀਟਸ ਮਾਡਰਨ’ ਦਾ ਨਾਮ ਦਿੱਤਾ ਗਿਆ ਹੈ। ਇਨ੍ਹਾਂ ਦੋਵੇਂ ਸਮਾਗਮਾਂ ਲਈ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ‘ਡੀਡਬਲਿਯੂਆਈ ਦਿ ਬੈਂਡ’ ਅਤੇ ‘ਧਵਾਨੀ ਡਾਂਸ ਐਂਡ ਮਿਊਜ਼ਿਕ ਗਰੁੱਪ’ ਪੇਸ਼ਕਾਰੀ ਦੇਣ ਆ ਰਹੇ ਹਨ। ਇਨ੍ਹਾਂ ਸਮਾਗਮਾਂ ਲਈ ਐਂਟਰੀ ਫ੍ਰੀ ਰੱਖੀ ਗਈ ਹੈ। ਭਾਰਤੀ ਹਾਈ ਕਮਿਸ਼ਨ ਵੱਲੋਂ ਭਾਰਤ ਦੇ 70ਵੇਂ ਆਜ਼ਾਦੀ ਦਿਵਸ ਨੂੰ ਮਨਾਉਣ ਲਈ ਸਮੁੱਚੇ ਭਾਰਤੀ ਭਾਈਚਾਰੇ ਦੇ ਨਾਲ ਸਭ ਨੂੰ ਦੋਵੇਂ ਸਮਾਗਮ ਵਿੱਚ ਵੱਡੀ ਗਿਣਤੀ ‘ਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।