ਸਾਈਕਲੋਂ ਹੋਲਾ ਨਿਊਜ਼ੀਲੈਂਡ ਵੱਲ ਆ ਸਕਦਾ – ਐਜਜੈੱਡ ਮੈਟ ਸਰਵਿਸਿਜ਼

ਆਕਲੈਂਡ, 7 ਮਾਰਚ – ਨਿਊਜ਼ੀਲੈਂਡ ਮੈਟ ਸਰਵਿਸਿਜ਼ ਨੇ ਕਿਹਾ ਹੈ ਕਿ ਟਰੋਪਿਕਲ ਸਾਈਕਲੋਂ ‘ਹੋਲਾ’ ਕੈਟਾਗਰੀ 2 ਅਗਲੇ ਹਫ਼ਤੇ ਵਿੱਚ ਨਿਊਜ਼ੀਲੈਂਡ ਤੱਕ ਪਹੁੰਚ ਸਕਦਾ ਹੈ ਅਤੇ ਇਸ ਦੇ ਹੋਰ ਵਧੇਰੇ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਫਿਜ਼ੀ ਮੌਸਮ ਵਿਗਿਆਨ ਸੇਵਾ ਵੱਲੋਂ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਇਸ ਨੂੰ ਟਰੋਪਿਕਲ ਸਾਈਕਲੋਂ ‘ਹੋਲਾ’ ਦਾ ਨਾਮ ਦਿੱਤਾ ਗਿਆ। ਇਹ ਸਿਰਫ਼ ਈਸਟ ਆਫ਼ ਅੰਬਰੀਮ, ਵਨੂਆਟੂ ਵੱਲ ਸਥਿਤ ਹੈ, ਜਿਸ ਦੇ ਕਰਕੇ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਖ਼ਰਾਬ ਤੱਟਵਰਤੀ ਹਾਲਾਤ ਹੋਣ ਦੀ ਸੰਭਾਵਨਾ ਹੈ। ਇਹ ਕੇਂਦਰ ਅੱਜ ਪੋਰਟ ਵੀਲਾ ਦੇ ਬਹੁਤ ਨੇੜੇ ਆ ਜਾਵੇਗਾ।
ਆਪਣੀਆਂ ਤਾਜ਼ਾ ਖ਼ਬਰਾਂ ਵਿੱਚ ਫਿਜ਼ੀ ਮੈਟ ਸਰਵਿਸਿਜ਼ ਨੇ ਸਾਈਕਲੋਂ ਨੂੰ ਸ਼੍ਰੇਣੀ 2 ਵਿੱਚ ਅਪਗ੍ਰੇਡ ਕੀਤਾ ਅਤੇ ਕਿਹਾ ਕਿ ਇਹ ਕੱਲ੍ਹ ਸਵੇਰ ਦੀ ਸ਼ੁਰੂਆਤ ਵਿੱਚ ਸ਼੍ਰੇਣੀ 3 ਤੱਕ ਪਹੁੰਚਣ ਦਾ ਅਨੁਮਾਨ ਹੈ।
ਵਨੂਆਟੂ ਮੈਟ ਸਰਵਿਸਿਜ਼ ਦਾ ਕਹਿਣਾ ਹੈ ਕਿ ਕੇਂਦਰ ਦੇ ਨੇੜੇ ਦੀਆਂ ਹਵਾਵਾਂ ਦਾ ਅੰਦਾਜ਼ਾ 95 ਕਿੱਲੋਮੀਟਰ ਪ੍ਰਤੀ ਘੰਟਾ ਹੈ।
ਨਿਊਜ਼ੀਲੈਂਡ ਮੈਟ ਸਰਵਿਸਿਜ਼ ਦਾ ਕਹਿਣਾ ਹੈ ਕਿ ਭਵਿੱਖੀ ਅਨੁਮਾਨ ਰੇਖਾ ਦਰਸਾਉਂਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਿਸਟਮ ਪੱਛਮ ਵਿੱਚ ਮਲਕੂਲਾ, ਵਨੂਆਟੂ ਵਿੱਚੋਂ ਲੰਘੇਗਾ, ਜੋ ਕਿ ਦੇਰ ਵੀਰਵਾਰ ਜਾਂ ਸ਼ੁੱਕਰਵਾਰ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਦੇ ਦੱਖਣ-ਪੂਰਬ ਦੇ ਵੱਲ ਵੱਧ ਜਾਏਗਾ।
ਨਿਊਜ਼ੀਲੈਂਡ ਮੈਟ ਸਰਵਿਸਿਜ਼ ਬੁਲਾਰੇ ਨੇ ਕਿਹਾ ਕਿ ਟਰੋਪਿਕਲ ਸਾਈਕਲੋਂ ਦੇ ਪੈਟਰਨ ਦਾ ਅਨੁਮਾਨ ਲਗਾਉਣਾ ਹਾਲੇ ਮੁਸ਼ਕਲ ਹੈ ਅਤੇ ਅਕਸਰ ਵਿਕਸਤ ਹੋਣ ਦੇ ਨਾਲ ਸਿਸਟਮ ਵਿੱਚ ਤਬਦੀਲੀ ਹੋ ਜਾਂਦੀ ਹੈ। ਇਸ ਚੱਕਰਵਾਤ ਦੇ ਨਿਊਜ਼ੀਲੈਂਡ ਦੇ ਪਾਣੀ ਵਿੱਚੋਂ ਲੰਘਣ ਬਾਰੇ ਕਹਿਣਾ ਹਾਲੇ ਜਲਦੀ ਹੋਵੇਗਾ ਕਿਉਂਕਿ ਕੁੱਝ ਮਾਡਲ ਇਹ ਸੰਕੇਤ ਕਰ ਰਹੇ ਹਨ ਕਿ ਇਹ ਦੇਰ ਐਤਵਾਰ ਨੂੰ aੁੱਪਰੀ ਉੱਤਰੀ ਟਾਪੂ ਤੇ ਸੋਮਵਾਰ ਨੂੰ ਪਾਸ ਕਰ ਸਕਦਾ ਹੈ।
ਐਜਜੈੱਡ ਮੈਟ ਸਰਵਿਸਿਜ਼ ਦੇ ਬੁਲਾਰੇ ਨੇ ਕਿਹਾ ਕਿ ਸਾਈਕਲੋਨ ‘ਹੋਲਾ’ ਫ਼ਿਲਹਾਲ ਫਿਜ਼ੀ ਮੈਟ ਸਰਵਿਸਿਜ਼ ਦੀ ਜ਼ਿੰਮੇਵਾਰੀ ਹੈ, ਪਰ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਨਿਊਜ਼ੀਲੈਂਡ ਮੈਟ ਸਰਵਿਸਿਜ਼ ਨੂੰ ਬਦਲਾਓ ਦੀ ਸੰਭਾਵਨਾ ਹੈ ਕਿਉਂਕਿ ਇਸ ਦੇ ਦੱਖਣ ਵੱਲ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਨਹੀਂ ਜਾਣਦੇ ਕਿ ਹੋਲਾ ਇਸ ਹਫ਼ਤੇ ਦੇ ਅੰਤ ਤੱਕ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰ ਸਕਦਾ ਹੈ।