ਹਰਪਾਲ ਸਿੰਘ ਲੋਹੀ (ਪਾਲ ਪ੍ਰੋਡਕਸ਼ਨ) ਨੂੰ ਸਦਮਾ ਪੰਜਾਬ ਰਹਿੰਦੇ ਮਾਤਾ ਜੀ ਦਾ ਦੇਹਾਂਤ

ਪਾਪਾਟੋਏਟੋਏ (ਆਕਲੈਂਡ), 14 ਫਰਵਰੀ – ਇੱਥੇ ਰਹਿੰਦੇ ਹਰਪਾਲ ਸਿੰਘ ਲੋਹੀ (ਪਾਲ ਪ੍ਰੋਡਕਸ਼ਨ ਵਾਲੇ) ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਬੀਤੀ ਰਾਤ ਉਨ੍ਹਾਂ ਦੇ ਬੀਬੀ ਜੀ ਸਰਦਾਰਨੀ ਸੁਰਜੀਤ ਕੌਰ ਅਕਾਲ ਚਲਾਣਾ ਕਰ ਗਏ। ਬੀਬੀ ਜੀ 74 ਵਰ੍ਹਿਆਂ ਦੇ ਸਨ। ਬੀਬੀ ਸੁਰਜੀਤ ਕੌਰ ਜੀ ਪੰਜਾਬ ਦੇ ਪਿੰਡ ਬਾਦਸ਼ਾਹਪੁਰ (ਨਕੋਦਰ ਰੋਡ, ਜਲੰਧਰ) ਵਿਖੇ ਰਹਿੰਦੇ ਸਨ। ਬੀਬੀ ਜੀ ਕਈ ਵਾਰ ਨਿਊਜ਼ੀਲੈਂਡ ਵੀ ਆ ਚੁੱਕੇ ਸਨ। ਹਰਪਾਲ ਸਿੰਘ ਦੇ ਪਿਤਾ ਸ. ਹਰਭਜਨ ਸਿੰਘ ਜੀ ਆਪਣੀ ਧਰਮ ਪਤਨੀ ਦੇ ਸਵਰਗਵਾਸ ਸਮੇਂ ਪੰਜਾਬ ਹੀ ਸਨ। ਜਦੋਂ ਕਿ ਕੁੱਝ ਮਹੀਨੇ ਪਹਿਲਾਂ ਹੀ ਉਹ ਨਿਊਜ਼ੀਲੈਂਡ ਤੋਂ ਵਾਪਸ ਗਏ ਸਨ।
ਹਰਪਾਲ ਸਿੰਘ ਅਤੇ ਉਨ੍ਹਾਂ ਦੇ ਛੋਟੇ ਭਰਾ ਸੁਰਜੀਤ ਸਿੰਘ ਦੇ ਕੈਨੇਡਾ ਤੋਂ ਪਹੁੰਚਣ ਬਾਅਦ ਬੀਬੀ ਜੀ ਦਾ ਸਸਕਾਰ ਕੀਤਾ ਜਾਏਗਾ। ਤੁਸੀਂ ਹਰਪਾਲ ਸਿੰਘ ਲੋਹੀ (ਪਾਲ) ਨਾਲ ਫ਼ੋਨ ਨੰਬਰ 021 888 451 ਉੱਤੇ ਗੱਲ ਕਰ ਸਕਦੇ ਹੋ, ਇਹ ਨੰਬਰ ਇੰਡੀਆ ਵਿੱਚ ਵੱਟਸਅੱਪ ਉੱਤੇ ਵੀ ਚੱਲਦਾ ਰਹੇਗਾ।
ਹਰਪਾਲ ਸਿੰਘ ਲੋਹੀ (ਪਾਲ ਪ੍ਰੋਡਕਸ਼ਨ) ਦੇ ਬੀਬੀ ਜੀ ਸਰਦਾਰਨੀ ਸੁਰਜੀਤ ਕੌਰ ਦੇ ਦੇਹਾਂਤ ਉੱਤੇ ਨਿਊਜ਼ੀਲੈਂਡ ਪੰਜਾਬੀ ਮੀਡੀਆ ਦੇ ਅਦਾਰਿਆਂ ਅਤੇ ਕਰਮੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਬੀਬੀ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।