-1 C
New Zealand
Sunday, March 18, 2018

1984 ਸਿੱਖ ਕਤਲੇਆਮ ‘ਚ 3 ਅਕਤੂਬਰ ਨੂੰ ਅਭਿਸ਼ੇਕ ਦਾ ਪੌਲੀਗ੍ਰਾਫ ਟੈੱਸਟ

ਨਵੀਂ ਦਿੱਲੀ, 12 ਸਤੰਬਰ – ਇੱਥੋਂ ਦੀ ਇਕ ਅਦਾਲਤ ‘ਚ ਅੱਜ ਸੀਬੀਆਈ ਨੇ ਦੱਸਿਆ ਕਿ 1984 ਸਿੱਖ ਕਤਲੇਆਮ ਦੇ ਮਾਮਲੇ ‘ਚ ਗਵਾਹ ਵਿਵਾਦਿਤ ਅਸਲਾ ਡੀਲਰ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ (ਝੂਠ ਦਾ ਪਤਾ ਲਾਉਣ ਵਾਲਾ) ਟੈੱਸਟ 3 ਤੋਂ 6 ਅਕਤੂਬਰ ਨੂੰ ਹੋਵੇਗਾ।
ਸੀਬੀਆਈ ਨੇ ਐਡੀਸ਼ਨਲ ਚੀਫ਼ ਮੈਟਰੋਪੋਲੀਟਿਨ ਮੈਜਿਸਟ੍ਰੇਟ ਅਮਿਤ ਅਰੋੜਾ ਦੀ ਅਦਾਲਤ ਨੂੰ ਦੱਸਿਆ ਕਿ ਇੱਥੇ ਰੋਹਿਣੀ ਸਥਿਤ ਸਰਕਾਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਨੇ ਟੈੱਸਟ ਕਰਨ ਲਈ ਤਰੀਕਾਂ ਦੀ ਪੁਸ਼ਟੀ ਕਰ ਦਿੱਤੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ‘ਤੇ ਪਾ ਦਿੱਤੀ ਹੈ, ਜਦੋਂ ਸੀਬੀਆਈ ਲਾਈ ਡਿਟੈਕਟਰ ਟੈੱਸਟ ਸਬੰਧੀ ਆਪਣੀ ਰਿਪੋਰਟ ਵੀ ਪੇਸ਼ ਕਰੇਗੀ। ਜਦੋਂ ਕਿ ਦੰਗਾ ਪੀੜਤਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਜਾਂਚ ਏਜੰਸੀ ਗਵਾਹਾਂ ਦੇ ਬਿਆਨ ਨਾ ਦਰਜ ਕਰਕੇ ਮਾਮਲੇ ‘ਚ ਦੇਰੀ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕਾਂਗਰਸੀ ਸੀਨੀਅਰ ਆਗੂ ਜਗਦੀਸ਼ ਟਾਈਟਲਰ, ਜਿਸ ਨੂੰ ਸੀਬੀਆਈ ਵੱਲੋਂ ਤਿੰਨ ਵਾਰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ ਨੇ ਇਹ ਟੈੱਸਟ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ, ਜਦੋਂ ਕਿ ਵਰਮਾ ਨੇ ਸ਼ਰਤਾਂ ਤਹਿਤ ਇਹ ਟੈੱਸਟ ਕਰਵਾਉਣ ਲਈ ਹਾਂ ਕੀਤੀ ਸੀ।

Related News

More News

ਬ੍ਰਹਮਾ ਕੁਮਾਰੀਜ਼ ਭੈਣਾਂ ਨੇ ਰੱਖੜੀ ਦਾ ਤਿਉਹਾਰ ਮਨਾਇਆ

ਐਸ. ਏ. ਐਸ. ਨਗਰ, 2 ਅਗਸਤ (ਏਜੰਸੀ) - ਭੈਣਾਂ ਅਤੇ ਭਰਾਵਾਂ ਦੇ ਆਪਸੀ ਪਿਆਰ ਦੇ...

ਪੇਸ ਤੇ ਸਟੈਪਨੇਕ ਦਾ ਆਸਟਰੇਲੀਅਨ ਓਪਨ ਦੇ ਡਬਲਜ਼ ਖ਼ਿਤਾਬ ‘ਤੇ ਕਬਜ਼ਾ

ਮੈਲਬਰਨ - ਆਸਟਰੇਲੀਅਨ ਓਪਨ ਵਿੱਚ ਪੁਰਸ਼ਾਂ ਦੇ ਡਬਲਜ਼ ਖ਼ਿਤਾਬ 'ਤੇ ਵਿਸ਼ਵ ਦੀ ਨੰਬਰ ਦਰਜਾ ਪ੍ਰਾਪਤ...

ਜ਼ੀਰਕਪੁਰ ਅਤੇ ਡੇਰਾ ਬੱਸੀ ਨੂੰ ਬਿਹਤਰੀਨ ਸ਼ਹਿਰਾਂ ਵੱਜੋਂ ਵਿਕਸਤ ਕਰਨ ਦੀ ਵਿਉਂਤਬੰਦੀ ਅੰਤਮ ਪੜਾਅ ‘ਤੇ: ਸੁਖਬੀਰ ਸਿੰਘ ਬਾਦਲ

ਜ਼ੀਰਕਪੁਰ (ਮੋਹਾਲੀ)/ਚੰਡੀਗੜ੍ਹ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ...

ਪ੍ਰਧਾਨ ਮੰਤਰੀ ਰਿਹਾਇਸ਼ ਦਾ ਘਿਰਾਓ ਕਰਾਂਗੇ – ਕੇਜਰੀਵਾਲ

ਨਵੀਂ ਦਿੱਲੀ, 23 ਅਗਸਤ (ਏਜੰਸੀ) - ਭ੍ਰਿਸ਼ਟਾਚਾਰ ਦੇ ਖਿਲਾਫ਼ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਅੰਦੋਲਨ...

ਪਾਕਿਸਤਾਨ ਦਾ ਚੈਂਪੀਅਨਜ਼ ਟਰਾਫ਼ੀ ‘ਤੇ ਪਹਿਲੀ ਵਾਰ ਕਬਜ਼ਾ

ਲੰਡਨ - 18 ਜੂਨ ਦਿਨ ਐਤਵਾਰ ਨੂੰ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ ਵਿੱਚ ਪਾਕਿਸਤਾਨ ਨੇ ਰਵਾਇਤੀ...

ਮਲਕੀਅਤ ਸਿੰਘ ਸਹੋਤਾ ਮੈਰਿਜ ਸੈਲੀਬ੍ਰੈਂਟ ਬਣੇ

ਆਕਲੈਂਡ-ਮਲਕੀਅਤ ਸਿੰਘ ਸਹੋਤਾ ਜੋ ਕਿ ਪਿਛਲੇ 10-11 ਮਹੀਨੇ ਪਹਿਲਾਂ ਜਸਟਿਸ ਆਫ ਪੀਸ (ਜੇ. ਪੀ) ਚੁਣੇ...

Subscribe Now

Latest News

- Advertisement -

Trending News

Like us on facebook