11.3 C
New Zealand
Saturday, December 16, 2017

26 ਹਫ਼ਤਿਆਂ ਦੀ ਪੇਡ ਪੇਰੈਂਟਲ ਲੀਵ ਵਾਲਾ ਬਿੱਲ ਪਾਸ

ਵੈਲਿੰਗਟਨ, 30 ਨਵੰਬਰ – ਲੇਬਰ ਸਰਕਾਰ ‘ਚ ਮਨਿਸਟਰ ਫ਼ਾਰ ਵਰਕਪਲੇਸ ਰਿਲੇਸ਼ਨਜ਼ ਐਂਡ ਸੇਫ਼ਟੀ ਆਇਨ ਲੀਜ਼-ਗਲੋਵੇਅ ਨੇ ਕਿਹਾ ਕਿ2020 ਤੱਕ 26 ਹਫ਼ਤਿਆਂ ਦੀ ਪੇਡ ਪੇਰੈਂਟਲ ਲੀਵ ਦਾ ਬਿੱਲ ਤੀਸਰੀ ਰੀਡਿੰਗ ਵਿੱਚ ਪਾਸ ਹੋ ਗਿਆ ਹੈ, ਜਿਸ ਨਾਲ ਸਾਡੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਦੇਣ ਲਈ ਸਰਕਾਰੀ ਵਚਨਬੱਧਤਾ ਨੂੰ ਪੂਰਾ ਕੀਤਾ ਗਿਆ ਹੈ।
ਮਨਿਸਟਰ ਲੀਜ਼-ਗੈਲੋਵੇਅ ਨੇ ਕਿਹਾ ਕਿ ਸਰਕਾਰ ਬੱਚਿਆਂ ਨੂੰ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਦੇਣ ਲਈ ਵਚਨਬੱਧ ਹੈ ਅਤੇ ਲੰਮੇ ਸਮੇਂ ਲਈ ਪਾਲਣ ਪੋਸ਼ਣ ਵਾਲੀ ਛੁੱਟੀ ਉਸ ਦਿਸ਼ਾ ਵਿੱਚ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਨਵ-ਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਦੇ ਕੰਮ ਕਰਨ ਵਾਲੇ ਪਰਿਵਾਰਾਂ ਦੀ ਹਮਾਇਤ ਲਈ ਅਤੇ ਨਿਊਜ਼ੀਲੈਂਡ ਦੇ ਬਿਹਤਰੀਨ ਕੌਮਾਂਤਰੀ ਪ੍ਰੈਕਟਿਸ ਦੇ ਨਾਲ ਮਿਲਣ ਮਿਆਦ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ।
ਨਿਊਜ਼ੀਲੈਂਡ ਦੀ 18 ਹਫ਼ਤਿਆਂ ਦੀ ਮੌਜੂਦਾ ਪੇਰੈਂਟਲ ਲੀਵ ਦਾ ਹੱਕ ਓਈਸੀਡੀ ਵਿੱਚ ਸਭ ਤੋਂ ਘੱਟ ਹੈ, ਓਈਸੀਡੀ ਦੇਸ਼ਾਂ ਵਿੱਚ ਮਾਵਾਂ ਲਈ ਪੇਡ ਲੀਵ ਔਸਤ 48 ਹਫ਼ਤਿਆਂ ਦੀ ਹੈ। ਇਹ ਕਾਨੂੰਨ ਦੋ ਪੜਾਵਾਂ ਵਿੱਚ ਮਾਪਿਆਂ ਦੀ ਛੁੱਟੀ ਵਧਾਉਂਦਾ ਹੈ। 1 ਜੁਲਾਈ 2018 ਨੂੰ ਜਾਂ ਇਸ ਤੋਂ ਬਾਅਦ ਆਉਣ ਵਾਲੇ ਬੱਚਿਆਂ ਦੀ ਮਾਂ 18 ਹਫ਼ਤਿਆਂ ਤੋਂ ਵਧਾ ਕੇ 22 ਹਫ਼ਤਿਆਂ ਦੀ ਅਦਾਇਗੀ ਛੁੱਟੀ ਦੇ ਯੋਗ ਹੋਣਗੇ। ਜਦੋਂ ਕਿ 1 ਜੁਲਾਈ 2020 ਤੋਂ 26 ਹਫ਼ਤਿਆਂ ਤੱਕ ਹੋਰ ਵਾਧਾ ਹੋਵੇਗਾ। ਇਹ ਕਦਮ ਸਰਕਾਰ ਨੂੰ ਬਜਟ ਨਿਯਮਾਂ ਦੇ ਮਾਪਦੰਡਾਂ ਦੇ ਤਹਿਤ ਅਦਾਇਗੀ ਸ਼ੁਦਾ ਪੇਰੈਂਟਲ ਲੀਵ ਨੂੰ ਵਧਾਉਣ ਦੀ ਆਗਿਆ ਦਿੰਦਾ ਹੈ। ਇਹ ਕਦਮ ਬੱਚਿਆਂ, ਮਾਪਿਆਂ ਅਤੇ ਪਰਿਵਾਰਾਂ ਲਈ ਬਹੁਤ ਵਧੀਆ ਹੈ। ਇਹ ਕੰਮ ਕਰਨ ਵਾਲੇ ਪਰਿਵਾਰਾਂ ਲਈ ਵੱਧ ਤੋਂ ਵੱਧ ਵਿੱਤੀ ਮਜ਼ਬੂਤੀ ਅਤੇ ਵਿਸ਼ਵਾਸ ਪ੍ਰਦਾਨ ਕਰੇਗਾ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ ਬੱਚਿਆਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਅਤੇ ਮਾਪਿਆਂ ਨਾਲ ਜੋੜਨ ਲਈ ਪਹਿਲੇ ਛੇ ਮਹੀਨਿਆਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਨ। ਇਹ ਸਪਸ਼ਟ ਹੈ ਕਿ ਬੱਚੇ ਦੇ ਵਿਕਾਸ ਲਈ ਇਹ ਛੇ ਮਹੀਨੇ ਮਹੱਤਵਪੂਰਨ ਹਨ।

Related News

More News

ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਹਿੱਤ ਨੇ ਤਕਨੀਕੀ ਅਦਾਰੇ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਵਿੱਕੀ ਮਾਨ ਬਨੇ ਮੁੜ ਤੋਂ ਮੈਨੇਜਰ ਨਵੀਂ ਦਿੱਲੀ, 27 ਜੂਨ - ਸ਼੍ਰੋਮਣੀ ਅਕਾਲੀ ਦਲ ਦੇ ਕੌਮੀ...

14ਵੀਂ ਵਿਧਾਨ ਸਭਾ ਦੇ ਤੀਜੇ ਇਜਲਾਸ ਸਬੰਧੀ ਕੰਮਕਾਜ ਦਾ ਆਰਜ਼ੀ ਪ੍ਰੋਗਰਾਮ ਜਾਰੀ

ਚੰਡੀਗੜ੍ਹ, 10 ਦਸੰਬਰ - 14ਵੀਂ ਪੰਜਾਬ ਵਿਧਾਨ ਸਭਾ ਦੇ 17 ਦਸੰਬਰ, 2012 ਤੋਂ ਸ਼ੁਰੂ ਹੋਣ...

ਸਨਅਤਕਾਰਾਂ ਨੂੰ ਪਾਣੀ ਤੇ ਸੀਵਰੇਜ ਦੇ ਬਕਾਏ ਜਮ੍ਹਾਂ ਕਰਾਉਣ ਦੀ ਹਦਾਇਤ

ਚੰਡੀਗੜ੍ਹ (ਏਜੰਸੀ) - ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਨਅਤਕਾਰਾਂ ਨੂੰ ਪਾਣੀ...

ਸੌਦਾਗਰ ਸਿੰਘ ਬਾੜੀਆ ਦੇ ਘਰ ਮੁੰਡੇ ਦਾ ਜਨਮ

ਟੌਰੰਗਾ -ਟੌਰੰਗਾ - 'ਕੂਕ ਪੰਜਾਬੀ ਸਮਾਚਾਰ' ਦੇ ਟੌਰੰਗਾ ਤੋਂ ਸਾਡੇ ਪੱਤਰਕਾਰ ਸ. ਸੌਦਾਗਰ ਸਿੰਘ ਬਾੜੀਆ...

Busy Days Planned Before Voting Closes

Auckland, 28 November - National’s Mt Roskill by-election candidate Parmjeet Parmar has a packed schedule...

ਭਾਰਤ ਨੂੰ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ‘ਚ ਤੀਜਾ ਸਥਾਨ

ਮੇਜ਼ਬਾਨ ਮਲੇਸ਼ੀਆ ਨੇ ਪਾਕਿਸਤਾਨ ਨੂੰ ਹਰਾ ਖਿਤਾਬ ਜਿੱਤਿਆ ਮਾਲੱਕਾ (ਮਲੇਸ਼ੀਆ) - ਇੱਥੇ ਹੋਏ ਜੂਨੀਅਰ ਏਸ਼ੀਆ ਕੱਪ...

Subscribe Now

Latest News

- Advertisement -

Trending News

Like us on facebook