-1 C
New Zealand
Sunday, March 18, 2018

ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ ਦੂਜਾ ਟੈੱਸਟ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕੀਤਾ

ਹੈਮਿਲਟਨ, 13 ਦਸੰਬਰ – ਇੱਥੇ ਦੂਜੇ ਟੈੱਸਟ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਨੇ ਮਹਿਮਾਨ ਟੀਮ ਵੈਸਟ ਇੰਡੀਜ਼ ਨੂੰ 240 ਦੌੜਾਂ ਨਾਲ ਹਰਾ ਕੇ ਲੜੀ ਉੱਤੇ ਆਪਣਾ ਕਬਜ਼ਾ ਕਰ ਲਈ ਹੈ। ਨਿਊਜ਼ੀਲੈਂਡ ਨੂੰ ਜਿੱਤ ਦਿਵਾਉਣ ‘ਚ ਨੀਲ ਵੈਗਨਰ ਦੀ ਸ਼ਾਨਦਾਰ ਗੇਂਦਬਾਜ਼ੀ ਰਹੀ, ਉਸ ਨੇ ੩ ਵਿਕਟਾਂ ਲਈਆਂ।
ਨਿਊਜ਼ੀਲੈਂਡ ਵੱਲੋਂ ਜਿੱਤ ਲਈ ਮਿਲੇ 444 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ ਚੌਥੇ ਦਿਨ ਚਾਹ ਦੇ ਸਮੇਂ ਤੱਕ 4 ਵਿਕਟਾਂ ਦੇ ਨੁਕਸਾਨ ਨਾਲ 203 ਦੌੜਾਂ ਹੀ ਬਣਾ ਸਕੀ। ਮਹਿਮਾਨ ਟੀਮ ਲਈ ਰੋਸਟਨ ਚੇਜ਼ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਹੇਠਲੇ ਕ੍ਰਮ ਵਿੱਚ ਕੇਮਰ ਰੋਚ ਤੇ ਰੇਮਨ ਰਾਈਫਰ ਨੇ ਕ੍ਰਮਵਾਰ 32 ਤੇ 29 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼  ਬੱਲੇਬਾਜ਼ ਸੁਨੀਲ ਅੰਬਰੀਸ਼ (ਨਾਬਾਦ 5 ਦੌੜਾਂ) ਸੱਟ ਲੱਗਣ ਕਰਕੇ ਅੱਗੇ ਬੱਲੇਬਾਜ਼ੀ ਨਹੀਂ ਕਰ ਸਕਿਆ ਤੇ ਉਸ ਨੂੰ ਮੈਦਾਨ ‘ਚੋਂ ਬਾਹਰ ਜਾਣਾ ਪਿਆ। ਮੇਜ਼ਬਾਨ ਟੀਮ ਲਈ ਵੈਗਨਰ ਨੇ 3 ਜਦੋਂ ਕਿ ਟਿਮ ਸਾਊਦੀ, ਟਰੈਂਟ ਬੋਲਟ ਤੇ ਮਿਸ਼ੇਲ ਸੈਂਟਨਰ ਨੇ 2-2 ਵਿਕਟਾਂ ਲਈਆਂ। ਵੈਗਨਰ ਦੀ ਗੇਂਦ ‘ਤੇ ਹੀ ਅੰਬਰੀਸ਼ ਨੂੰ ਬਾਂਹ ‘ਤੇ ਸੱਟ ਲੱਗਣ ਕਰਕੇ ਹਸਪਤਾਲ ਜਾਣਾ ਪਿਆ। ਇਕ ਹੋਰ ਵੈਸਟ ਇੰਡੀਅਨ ਬੱਲੇਬਾਜ਼ ਸ਼ਾਈ ਹੋਪ ਨੂੰ ਵੀ ਵੈਗਨਰ ਦੀ ਗੇਂਦ ਲੱਗਣ ਕਰਕੇ ਫ਼ਸਟ ਏਡ ਲੈਣੀ ਪਈ ਸੀ। ਨਿਊਜ਼ੀਲੈਂਡ ਦੀ ਦੂਜੀ ਪਾਰੀ ਵਿੱਚ ਨਾਬਾਦ 107 ਦੌੜਾਂ ਬਣਾਉਣ ਵਾਲੇ ਰੋਸ ਟੇਲਰ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲਾ ਟੈੱਸਟ ਪਾਰੀ ਦੇ ਫ਼ਰਕ ਨਾਲ ਜਿੱਤਿਆ ਸੀ।

Related News

More News

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ

ਵਹ ਪ੍ਰਗਟਿਓ ਮਰਦ ਅਗੰਮਡ਼ਾ ਵਰਿਆਮ ਇਕੇਲਾ ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥                       ਸ੍ਰੀ...

ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ, 29 ਨਵੰਬਰ - ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...

ਪੁਲਿਸ ਅਤੇ ਡਿਫੈਂਸ ਯੂਨੀਵਰਸਿਟੀ ਦੀ ਲੋੜ – ਪਾਟਿਲ

ਚੰਡੀਗੜ੍ਹ, 1 ਅਗਸਤ (ਏਜੰਸੀ) - ਦੇਸ਼ ਵਿੱਚ ਸੁਰੱਖਿਆ ਏਜੰਸੀਆਂ ਚੰਗਾ ਕੰਮ ਤਾਂ ਕਰ ਰਹੀਆਂ ਹਨ,...

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦਾ ਦੇਹਾਂਤ

ਅਨੰਦਪੁਰ ਸਾਹਿਬ - 30 ਜੁਲਾਈ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਤਖ਼ਤ ਸ੍ਰੀ...

Fundraising Money For Kaikoura Earthquake Relief

        Auckland, 25 November - Ranjna Patel of Nirvana Health Group is organising a fundraising brunch...

ਸਿੱਖਿਆ ਮੰਤਰੀ ਵਲੋਂ ਅਧਿਆਪਕ ਦਿਵਸ ਦੀ ਵਧਾਈ

ਚੰਡੀਗੜ੍ਹ, 4 ਸਤੰਬਰ (ਏਜੰਸੀ) - ਪੰਜਾਬ ਦੇ ਸਿਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਅੱਜ...

Subscribe Now

Latest News

- Advertisement -

Trending News

Like us on facebook