4.7 C
New Zealand
Friday, January 19, 2018

ਇੰਗਲੈਂਡ ਵੱਲੋਂ ਨਿਊਜ਼ੀਲੈਂਡ ਖ਼ਿਲਾਫ਼ ਟੈੱਸਟ ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ

ਸਿਡਨੀ, 11 ਜਨਵਰੀ – ਇੰਗਲੈਂਡ ਦੀ ਟੀਮ ਆਸਟਰੇਲੀਆ ਹੱਥੋਂ 4-0 ਤੋਂ ਐਸ਼ੇਜ਼ ਸੀਰੀਜ਼ ਹਰਨ ਦੇ ਬਾਅਦ ਹੁਣ ਨਿਊਜ਼ੀਲੈਂਡ ਵਿੱਚ 2 ਟੈੱਸਟ ਮੈਚਾਂ ਦੀ ਸੀਰੀਜ਼ ਖੇਡਣ ਆ ਰਹੀ ਹੈ। ਇੰਗਲੈਂਡ ਨੇ ਨਿਊਜ਼ੀਲੈਂਡ ਖ਼ਿਲਾਫ਼ 22 ਮਾਰਚ ਤੋਂ ਸ਼ੁਰੂ ਹੋ ਰਹੀ 2 ਟੈੱਸਟ ਮੈਚਾਂ ਦੀ ਸੀਰੀਜ਼ ਲਈ ਆਪਣੀ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਨੇ ਟੀਮ ‘ਚ ਆਪਣੇ ਆਲ-ਰਾਊਂਡਰ ਖਿਡਾਰੀ ਵੇਨ ਸਟੋਕਸ ਨੂੰ ਵਿੱਚ ਸ਼ਾਮਲ ਕੀਤਾ ਹੈ ਜਦੋਂ ਕਿ ਲੰਕਾਸ਼ਾਇਰ ਦੇ ਬੱਲੇਬਾਜ਼ ਲਿਆਮ ਲਵਿੰਗ ਸਟੋਨ ਟੀਮ ‘ਚ ਨਵਾਂ ਚਿਹਰਾ ਹੋਵੇਗਾ। ਗੌਰਤਲਬ ਹੈ ਕਿ ਸਟੋਕਸ ਬ੍ਰਿਸਟਲ ਵਿੱਚ ਨਾਈਟ ਕਲੱਬ ਬਾਹਰ ਹੋਈ ਝੜਪ ਤੋਂ ਬਾਅਦ ਟੀਮ ਵਿੱਚੋਂ ਬਾਹਰ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕਵੁੱਡ ਨੇ ਵੀ ਸੱਟ ਤੋਂ ਬਾਅਦ ਟੀਮ ‘ਚ ਵਾਪਸੀ ਕੀਤੀ ਹੈ। ਆਸਟਰੇਲੀਆ ਖ਼ਿਲਾਫ਼ ਐਸ਼ੇਜ਼ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾ ਕਰਨ ਵਾਲੇ ਮੋਈਨ ਅਲੀ, ਜੇਮਜ਼ ਵਿੰਸ ਅਤੇ ਮਾਰਕ ਸਟੋਨਮੈਨ ਨੂੰ ਵੀ ਟੀਮ ਵਿੱਚ ਬਰਕਰਾਰ ਰੱਖਿਆ ਗਿਆ ਹੈ। ਜਦੋਂ ਕਿ ਗੈਰੀਬੇਲੈਂਸ, ਜੈਕ ਬਾਲ ਅਤੇ ਟੌਮ ਕੁਰੇਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇੰਗਲੈਂਡ ਦੀ ਟੀਮ ਨਿਊਜ਼ੀਲੈਂਡ ਦੀ ਬਲੈਕਕੈਪ ਟੀਮ ਨਾਲ 22 ਮਾਰਚ ਤੋਂ 2 ਟੈੱਸਟ ਮੈਚ ਖੇਡੇਗੀ।
ਇੰਗਲੈਂਡ ਦੀ ਟੈੱਸਟ ਟੀਮ ਇਸ ਪ੍ਰਕਾਰ ਹੈ – ਜੋ ਰੂਟ (ਕਪਤਾਨ), ਮੋਈਨ ਅਲੀ, ਜੇਮਜ਼ ਐਂਡਰਸਨ, ਜਾਨੀ ਵੇਅਰਸਟਾ, ਸਟੁਅਰਟ ਬਰੌਡ, ਅਲਿਸਟੇਅਰ ਕੁੱਕ, ਮਾਸਨ ਕਰੇਨ, ਵੇਨ ਫੋਕਸ, ਲਿਆਮ ਲਵਿੰਗ ਸਟੋਨ, ਡੇਵਿਡ ਮਾਲਾਨ, ਕਰੇਗ ਓਵਰਟਨ, ਬੇਨ ਸਟੋਕਸ, ਮਾਰਕਸਟੋਨਮੈਨ, ਜੇਮਜ ਵਿੰਸ, ਕ੍ਰਿਸ ਵੋਕਸ ਤੇ ਮਾਰਕ ਵੁੱਡ

Related News

More News

Delivering Great Results For Kiwis

Prime Minister Weekly Column Some great news out last week – New Zealand’s unemployment rate has...

ਜਾਨ ਦਾ ਵਿਆਹ ਜਲਦੀ……..!

ਮੁੰਬਈ - ਬਾਲੀਵੁੱਡ ਹੀਰੋ ਜਾਨ ਅਬ੍ਰਾਹਮ ਜਲਦੀ ਹੀ ਆਪਣੀ ਪ੍ਰੇਮਿਕਾ ਪ੍ਰਿਆ ਰੁੰਚਾਲ ਨਾਲ ਵਿਆਹ ਦੇ...

ਗੁਰੂ ਨਾਨਕ ਦੇਵ ਜੀ ਦੇ 485ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ-ਸੰਗਤ ਨੂੰ ‘ਕੂਕ ਪੰਜਾਬੀ ਸਮਾਚਾਰ’ ਦੇ ਅਦਾਰੇ ਵੱਲੋਂ ਲੱਖ-ਲੱਖ ਵਧਾਈਆਂ

ਗੁਰੂ ਨਾਨਕ ਦੇਵ ਜੀ ਦੇ 485ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ-ਸੰਗਤ ਨੂੰ 'ਕੂਕ ਪੰਜਾਬੀ ਸਮਾਚਾਰ'...

ਪੰਜਾਬ ਸਰਕਾਰ 5 ਏਕੜ ਤੱਕ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਦੇ ਫ਼ਸਲੀ ਕਰਜ਼ੇ ਮੁਆਫ਼ ਕਰੇਗੀ

ਚੰਡੀਗੜ੍ਹ, 19 ਜੂਨ - ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਉੱਤੇ ਬਹਿਸ ਦਾ ਜਵਾਬ ਦਿੰਦਿਆਂ...

ਗਡਕਰੀ ਵਲੋਂ ਭਾਜਪਾ ਦੀ ਪ੍ਰਧਾਨਗੀ ਦੇ ਆਹੁਦੇ ਤੋਂ ਅਸਤੀਫ਼ਾ

 ਨਵੀਂ ਦਿੱਲੀ - ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨਿਤਿਨ...

ਦਿਵਾਲੀ ਦੀਆਂ ਬਹੁਤ-ਬਹੁਤ ਵਧਾਈਆਂ

                             ...

Subscribe Now

Latest News

- Advertisement -

Trending News

Like us on facebook