4.7 C
New Zealand
Friday, January 19, 2018

ਪ੍ਰਿਅੰਕਾ ਚੋਪੜਾ ਨੂੰ 2017 ਦੀ ‘ਸੈਕਸੀਐੱਸਟ ਏਸ਼ੀਆ ਵੁਮੈਨ’ ਦਾ ਐਵਾਰਡ

ਲੰਡਨ – ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਦੇਸ਼-ਵਿਦੇਸ਼ ਵਿੱਚ ਆਪਣੀ ਅਦਾਕਾਰੀ ਦਾ ਹੁਨਰ ਤਾਂ ਵਿਖਾਇਆ ਹੀ ਹੈ ਪਰ ਖ਼ੂਬਸੂਰਤੀ ਅਤੇ ਅਦਾਵਾਂ ਵਿੱਚ ਵੀ ਉਹ ਪਿੱਛੇ ਨਹੀਂ ਹਨ ਅਤੇ ਇਸ ਦਾ ਪ੍ਰਮਾਣ ਇਹ ਮਿਲਿਆ ਹੈ ਕਿ ਉਨ੍ਹਾਂ ਨੂੰ ਸਾਲ 2017 ਦੀ ‘ਸੈਕਸੀਐੱਸਟ ਵੁਮੈਨ’ ਚੁਣਿਆ ਗਿਆ ਹੈ।
ਲੰਡਨ ਦੇ ਇੱਕ ਵੀਕਲੀ ਅਖ਼ਬਾਰ ‘ਈਸਟਰਨ ਆਈ’ ਨੇ ਆਪਣੇ ਪੋਲ ਵਿੱਚ ਪਾਇਆ ਹੈ ਕਿ ਪ੍ਰਿਅੰਕਾ ਚੋਪੜਾ ਇਸ ਸਾਲ ਦੀ 50 ‘ਸੈਕਸੀਐੱਸਟ ਏਸ਼ੀਆ ਵੁਮੈਨ’ ਦੀ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਹੈ। ਪ੍ਰਿਅੰਕਾ ਨੂੰ ੫ਵੀਂ ਵਾਰ ਏਸ਼ੀਆ ਦੀ ਸਭ ਤੋਂ ‘ਸੈਕਸੀਐੱਸਟ ਵੁਮੈਨ’ ਦਾ ਖ਼ਿਤਾਬ ਮਿਲਿਆ ਹੈ। ਪਿਛਲੇ ਸਾਲ ਵਿਵਾਦਿਤ ਫਿਲਮ ‘ਪਦਮਾਵਤੀ’ ਦੀ ਹੀਰੋਇਨ ਦੀਪਿਕਾ ਪਾਦੂਕੋਣ ਨੂੰ ਇਸ ਪੋਲ ਵਿੱਚ ਪਹਿਲਾ ਸਥਾਨ ਮਿਲਿਆ ਸੀ ਜਿਸ ਨੂੰ ਇਸ ਵਾਰ ਪ੍ਰਿਅੰਕਾ ਨੇ ਖੋਹ ਲਿਆ ਅਤੇ ਅਭਿਨੇਤਰੀ ਨੂੰ ਤੀਸਰੇ ਸਥਾਨ ਉੱਤੇ ਧੱਕ ਦਿੱਤਾ ਪਰ ਛੋਟੇ ਪਰਦੇ ਦੀ ਬੇਹੱਦ ਗਲੈਮਰਸ ਟੀ. ਵੀ. ਅਭਿਨੇਤਰੀ ਨਿਆ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਬਾਲੀਵੁੱਡ ਅਦਾਕਾਰਾ ਆਲਿਆ ਭੱਟ ਚੌਥੇ ਅਤੇ ਪਾਕਿਸਤਾਨ ਦੀ ਮਾਹਿਰ ਖਾਨ ਨੂੰ ਪੰਜਵਾਂ ਸਥਾਨ ਮਿਲਿਆ ਹੈ। ਛੋਟੇ ਪਰਦੇ ਦੀ ਅਦਾਕਾਰਾ ਦ੍ਰਿਸ਼ਟੀ ਧਾਮੀ ਛੇਵੇਂ, ਬਾਲੀਵੁੱਡ ਅਦਾਕਾਰਾ ਕਟਰੀਨਾ ਕੈਫ ਸੱਤਵੇਂ, ਬਾਲੀਵੁੱਡ ਅਦਾਕਾਰਾ ਸ਼ਰੱਧਾ ਕਪੂਰ ਅੱਠਵੇਂ, ਗੌਹਰ ਖਾਨ ਨੌਵੇਂ ਅਤੇ ਰੁਬੀਨਾ ਦਿਲੈਕ ਨੂੰ ਦਸਵਾਂ ਸਥਾਨ ਹਾਸਲ ਹੋਇਆ ਹੈ।
ਇਸ ‘ਸੈਕਸੀਐੱਸਟ ਏਸ਼ੀਆ ਵੁਮੈਨ’ ਸੂਚੀ ਵਿੱਚ ਸਭ ਤੋਂ ਘੱਟ ਉਮਰ (16 ਸਾਲ) ਦੀ ਸ਼ਿਵਾਂਗੀ ਜੋਸ਼ੀ ਹੈ, ਜੋ ‘ਜੇ ਰਿਸ਼ਤਾ ਕਿਆ ਕਹਲਾਤਾ ਹੈ’ ਤੋਂ ਫ਼ੇਮਸ ਹੋਈ ਜਦੋਂ ਕਿ 49 ਸਾਲ ਦੀ ਸ਼੍ਰੀ ਦੇਵੀ ਸਭ ਤੋਂ ਵੱਡੀ ਉਮਰ ਦੀ ਹੈ। ਉਨ੍ਹਾਂ ਨੂੰ ਇਸ ਸੂਚੀ ਵਿੱਚ ‘ਦੋ ਐਡੀਟਰ ਚੁਆਇਸ’ ਐਵਾਰਡ ਮਿਲੇ ਹਨ। ਪ੍ਰਿਅੰਕਾ ਨੇ ਪੋਲ ਵਿੱਚ ਟਾਪ ਕੀਤੇ ਜਾਣ ਨੂੰ ਲੈ ਕੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਗੱਲ ਨੂੰ ਸਿਰਫ਼ ਉਹ ਹੀ ਕਰੈਡਿਟ ਨਹੀਂ ਲੈ ਸਕਦੀ ਹੈ ਸਗੋਂ ਇਹ ਪੁੰਨ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਮਿਲਣਾ ਚਾਹੀਦਾ ਹੈ। ਫਿਰ ਵੀ ਉਹ ਬੇਹੱਦ ਖ਼ੁਸ਼ ਹਨ। ਅਮਰੀਕੀ ਟੀਵੀ ਸ਼ੋਅ ‘ਕਵਾਂਟਿਕੋ’ ਦੇ ਤਿੰਨ ਸੀਜ਼ਨ ਅਤੇ ਹਾਲੀਵੁੱਡ ਫਿਲਮ ‘ਬੇਵਾਚ’ ਵਿੱਚ ਕੰਮ ਕਰ ਚੁੱਕੀ ਪ੍ਰਿਅੰਕਾ ਸੋਸ਼ਲ ਮੀਡੀਆ ਵਿੱਚ ਵੀ ਕਾਫ਼ੀ ਐਕਟਿਵ ਹੈ ਅਤੇ ਉਨ੍ਹਾਂ ਦੇ ਇੰਸਟਾ ਉੱਤੇ ਤਾਂ 20 ਮਿਲੀਅਨ ਫਾਲੋਵਰਸ ਹਨ।

Related News

More News

ਏ. ਸੀ. ਟ੍ਰੇਨ ਦਾ ਸਫ਼ਰ ਹੋਵੇਗਾ ਮਹਿੰਗਾ

ਨਵੀਂ ਦਿੱਲੀ, 27 ਸਤੰਬਰ (ਏਜੰਸੀ) - ਟ੍ਰੇਨ ਵਿੱਚ ਏ. ਸੀ. ਵਿੱਚ ਸਫ਼ਰ ਕਰਨ ਵਾਲਿਆਂ ਲਈ...

ਚਾਰ ਦੇਸ਼ਾਂ ਦੇ ਇਨਵੀਟੇਸ਼ਨ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਭਾਰਤ ਨੇ ਜਪਾਨ ਨੂੰ 6-0 ਨਾਲ ਹਰਾਇਆ 

ਟੌਰੰਗਾ, 17 ਜਨਵਰੀ - ਇੱਥੇ ਸ਼ੁਰੂ ਹੋਏ ਪੁਰਸ਼ਾਂ ਦੇ ਚਾਰ ਦੇਸ਼ਾਂ ਦੇ ਇਨਵੀਟੇਸ਼ਨ ਹਾਕੀ ਟੂਰਨਾਮੈਂਟ...

“Keep Your Speed Down And Buckle Up On The Roads Over The Holiday Weekend In Western Bay of Plenty”

Labour Day is here and signals the approach of the warmer weather.   Being the first...

ਡਾ: ਗੁਰਵਿੰਦਰ ਸਿੰਘ ਸ਼ੇਰਗਿਲ ਨੂੰ ਮੈਸੀ ਯੂਨੀਵਰਸਿਟੀ ‘ਚ ‘2012-ਲੈਕਚਰਾਰ ਆਫ਼ ਦਾ ਯੀਅਰ’ ਐਵਾਰਡ

ਆਕਲੈਂਡ  - ਨਿਊਜ਼ੀਲੈਂਡ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਮਿਆਰੀ ਸਿੱਖਿਆ ਦੇ ਵਿਚ ਪੰਜਾਬੀਆਂ ਦਾ ਕਿੰਨਾ...

ਗੁਜਰਾਤ ਦੇ ਪੰਜਾਬੀ ਕਿਸਾਨਾਂ ਦਾ ਉਚ ਪੱਧਰੀ ਵਫ਼ਦ ਬਾਦਲ ਨੂੰ ਮਿਲਿਆ

ਕਿਸਾਨਾਂ ਵਲੋਂ ਉਨ੍ਹਾਂ ਦੇ ਮੁੱਦੇ ਗੁਜਰਾਤ ਸਰਕਾਰ ਕੋਲ ਉਠਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਚੰਡੀਗੜ੍ਹ, 24...

ਅਮਿਤਾਬ ਬੱਚਨ ਨੇ ਚੁੱਕੀ ਉਲੰਪਿਕ ਮਸ਼ਾਲ

ਲੰਡਨ, 26  ਜੁਲਾਈ (ਏਜੰਸੀ) - ਬਾਲੀਵੁੱਡ ਦੇ ਮਹਾਂਨਾਇਕ ਅਮਿਤਾਬ ਬੱਚਨ ਲੰਡਨ ਵਿਖੇ ਉਲੰਪਿਕ ਮਸ਼ਾਲ ਨੂੰ...

Subscribe Now

Latest News

- Advertisement -

Trending News

Like us on facebook