ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਦੀ ਨਵੀਂ ਕਮੇਟੀ ਹੋਂਦ ਵਿੱਚ ਆਈ

ਆਕਲੈਂਡ, 22  ਅਗਸਤ (ਹਰਜਿੰਦਰ ਸਿੰਘ ਬਸਿਆਲਾ) – ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਜੋ ਕਿ 2004 ਤੋਂ ਲਗਾਤਾਰ ਇਥੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਮਿਸ਼ਨ ਨੂੰ ਪ੍ਰਚਾਰਨ ਹਿਤ ਕਈ ਤਰ੍ਹਾਂ ਦੇ ਸਮਾਗਮ ਰਚਦੀ ਰਹਿੰਦੀ ਹੈ, ਦੀ ਦੋ ਸਾਲਾ ਮੀਟਿੰਗ ਬੀਤੇ ਦਿਨੀਂ ਹੋਈ। ਕਮੇਟੀ ਦੇ ਵਿੱਚ ਪਿਛਲੇ ਦੋ ਸਾਲਾ ਦਾ ਲੇਖਾ-ਜੋਖਾ ਕੀਤਾ ਗਿਆ ਤੇ ਨਵੀਂ ਕਮੇਟੀ ਦੀ ਚੋਣ……. ਬਹੁ-ਸੰਮਤੀ ਨਾਲ ਕੀਤੀ ਗਈ। ਜਿਸ ਦੇ ਵਿੱਚ ਦੁਬਾਰਾ ਫਿਰ ਪ੍ਰਧਾਨ ਸ੍ਰੀ ਮਹਿੰਦਰ ਪਾਲ, ਮੀਤ ਪ੍ਰਧਾਨ ਸ੍ਰੀ ਮਨਜੀਤ ਰੱਤੂ, ਜਨਰਲ ਸਕੱਤਰ ਸ੍ਰੀ ਰਾਜ ਕੁਮਾਰ, ਖਜ਼ਾਨਚੀ ਸ੍ਰੀ ਰੂਪ ਲਾਲ ਚੌਹਾਨ, ਸਹਾਇਕ ਖਜ਼ਨਾਚੀ ਕੁਲਵਿੰਦਰ ਕੁਮਾਰ, ਸਪੋਕਸਮੈਨ ਸ੍ਰੀ ਰੇਸ਼ਮ ਕਰੀਮਪੁਰੀ, ਵਿਦਿਆਰਥੀ ਤਾਲਮੇਲ ਸ੍ਰੀ ਨਵਰੀਤ ਕੁਮਾਰ, ਸਮਾਗਮ ਪ੍ਰਬੰਧਕ ਸ੍ਰੀ ਚਮਨ ਲਾਲ ਬੰਗੜ ਤੇ ਤਿਲਕ ਰਾਜ, ਸ੍ਰੀ ਸੁਖਦੇਵ ਬੱਧਣ (ਪੁੱਕੀਕੁਈ ਇੰਚਾਰਚ) ਸ੍ਰੀ ਸੰਜੀਵ ਰੋਮੀਓ (ਟੌਰੰਗਾ ਇੰਚਾਰਚ), ਸ੍ਰੀ ਪ੍ਰੇਮ ਬੰਗੜ (ਮੈਨੁਰੇਵਾ ਇੰਚਾਰਜ), ਸ੍ਰੀ ਮਾਇਆ ਰਾਮ ਕਪਲਾ (ਪਾਪਾਟੋਏਟੋਏ ਇੰਚਾਰਜ), ਸ੍ਰੀ ਅਮਰਜੀਤ ਬੰਗੜ ਅੰਤਰਰਾਸ਼ਟਰੀ ਕੋਆਰਡੀਨੇਟਰ, ਸ੍ਰੀਮਤੀ ਜਸਵਿੰਦਰ ਕੌਰ ਵੂਮਨ ਕੋਆਰਡੀਨੇਟਰ, ਸ੍ਰੀ ਜਸਵਿੰਦਰ ਕੁਮਾਰ, ਸ੍ਰੀ ਰਿੰਕੂ ਮਦਾਰ, ਸ੍ਰੀਮਤੀ ਮੋਨਿਕਾ ਬਾਲੂ ਤੇ ਸ੍ਰੀਮਤੀ ਨੀਲਮ ਰੱਤੂ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਸੁਸਾਇਟੀ ਵਲੋਂ ਸਾਰੇ ਮੈਂਬਰ ਸਾਹਿਬਾਨਾਂ ਦਾ ਬੀਤੇ ਸਮੇਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਅਤੇ ਆਸ ਰੱਖੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਆਏ ਹੋਏ ਸ੍ਰੀ ਬਲਵਿੰਦਰ ਕੁਮਾਰ ਅਤੇ ਬਜ਼ੁਰਗ ਸ੍ਰੀ ਹਰਬੰਸ ਲਾਲ (ਯੂ.ਕੇ. ਟੂਰ ‘ਤੇ ) ਹੋਰਾਂ ਵਲੋਂ ਦਿੱਤੀਆਂ ਸੇਵਾਵਾਂ ਲਈ ਵੀ ਬਹੁਤ ਧੰਨਵਾਦ ਕੀਤਾ ਗਿਆ।