ਹਾਸ ਨੇ ਫੈਡਰਰ ਦਾ ਸੁਪਨਾ ਤੋੜਿਆ

 ਹੈਲੇ – ਏ.ਟੀ.ਪੀ.ਗ੍ਰਾਸਕੋਰਟ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਜਰਮਨੀ ਦੇ ਟੌਮੀ ਹਾਸ ਨੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ 7-6,6-4 ਨਾਲ ਹਰਾ ਕੇ ਖ਼ਿਤਾਬੀ ਜਿੱਤ ਲਿਆ। 34ਸਾਲਾ ਹਾਸ ਨੇ ਘਰੇਲੂ ਦਰਸ਼ਕਾਂ ਸਾਹਮਣੇ ਫੈਡਰਰ ਦਾ ਵਿੰਬਲਡਨ ਤੋਂ ਪਹਿਲਾਂ ਛੇਵੀਂ ਵਾਰ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ। ਟੌਮੀ ਹਾਸ ਨੇ ਆਪਣੇ ਕਰੀਅਰ ‘ਚ 13ਵੀਂ ਖ਼ਿਤਾਬੀ ਜਿੱਤ ਦਰਜ ਕਰ ਲਈ ਹੈ।