Edition 240 Khana Khazana

ਇਮਲੀ ਵਾਲੀ ਆਲੂ ਚੱਟਸਾਮਗਰੀ

OLYMPUS DIGITAL CAMERA

500 ਗ੍ਰਾਮ ਛੋਟੇ ਆਲੂ (ਉੱਬਲੇ ਹੋਏ), 3 ਵੱਡੇ ਚਮਚੇ ਇਮਲੀ ਦਾ ਪੇਸਟ, 2 ਵੱਡੇ ਚਮਚ ਤੇਲ, 1 ਵੱਡਾ ਚਮਚ ਚੀਨੀ, 1 ਵੱਡਾ ਚਮਚ ਜ਼ੀਰਾ ਪਾਊਡਰ, 1/2 ਛੋਟਾ ਚਮਚ ਲਾਲ ਮਿਰਚ ਪਾਊਡਰ, 1 ਵੱਡਾ ਚਮਚ ਅਦਰਕ, 3 ਵੱਡੇ ਚਮਚ ਦਹੀ, 4 ਵੱਡੇ ਚਮਚ ਹਰਾ ਧਨੀਆ, 1 ਵੱਡਾ ਚਮਚ ਨਮ

ਕੀਨ ਭੁੱਜਿਆ, 1 ਵੱਡਾ ਚਮਚ ਚਾਟ ਮਸਾਲਾ, 2ਵੱਡੇ ਚਮਚ ਭੁੰਨੀ ਹੋਈ ਮੂੰਗਫਲੀ, ਨਮਕ ਲੋੜ ਮੁਤਾਬਿਕ
ਵਿਧੀ – ਪਹਿਲਾਂ ਆਲੂਆਂ ਨੂੰ ਛਿੱਲ ਕੇ ਫਿਰ ਇੱਕ ਪੈੱਨ ਵਿੱਚ ਤੇਲ ਗਰਮ ਕਰੋ ਅਤੇ ਆਲੂਆਂ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਫ੍ਰਾਈ ਕਰੋ। ਹੁਣ ਇੱਕ ਦੂਜੇ ਪੈੱਨ ਵਿੱਚ ਇਮਲੀ ਦਾ ਗੁੱਦਾ (ਪਲਪ) ਪਾ ਕੇ ਉਸ ਵਿੱਚ ਚੌਥਾਈ ਘੱਟ ਪਾਣੀ ਮਿਲਿਆ ਦਿਓ। ਹੁਣ ਉਸ ਵਿੱਚ ਚੀਨੀ, ਜ਼ੀਰਾ ਪਾਊਡਰ ਅਤੇ ਅਦਰਕ ਪਾ ਦਿਓ। ਮੱਠੀ ਅੱਗ ਉੱਤੇ 4-5 ਮਿੰਟ ਤੱਕ ਪਕਾ

ਚਾਟ ਮਸਾਲਾ, ਨਮਕੀਨ ਭੁੱਜਿਆ ਅਤੇ ਬਰੀਕ ਕਟੇ ਹਰੇ ਧਨੀਏ ਨਾਲ ਸਜਾ ਕੇ ਖਾਣ ਲਈ ਸਰਵ ਕਰੋ ।ਓ। ਇਸ ਨੂੰ ਅੱਗ ਤੋਂ ਉਤਾਰ ਕੇ ਉਸ ਵਿੱਚ ਕਰਾਰੇ ਤਲੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਉੱਤੇ ਦਹੀ, ਮੂੰਗਫਲੀ, ਲਾਲ ਮਿਰਚ, ਨਮਕ,

ਕੱਦੂ ਦੀ ਬਰਫ਼ੀ

Kaddu Ki Barfi

ਸਾਮਗਰੀ – 100 ਗ੍ਰਾਮ ਖੋਆ, 100 ਗ੍ਰਾਮ ਕੱਦੂ, 50 ਗ੍ਰਾਮ ਚੀਨੀ , 1 ਵੱਡਾ ਚਮਚ ਮੱਖਣ, ਪਾਣੀ  ਇੱਕ ਜਾਂ ਡੇਢ ਵੱਡੇ ਚਮਚ, 1-2 ਬੂੰਦਾਂ ਕੇਵੜਾ, ਕੁੱਝ ਬੂੰਦਾਂ ਹਰਾ ਰੰਗ (ਖਾਣ ਵਾਲਾ), ਘਿਉ ਥਾਲ਼ੀ ਉੱਤੇ ਲਗਾਉਣ ਦੇ ਲਈ

ਵਿਧੀ – ਕੱਦੂ ਨੂੰ ਧੋ ਕੇ ਛਿੱਲ ਕੇ ਕੱਦੂਕਸ਼ ਕਰ ਲਵੋ। ਇੱਕ ਭਾਂਡੇ ਵਿੱਚ ਮੱਖਣ ਗਰਮ ਕਰਕੇ ਉਸ ਵਿੱਚ ਕੱਦੂਕਸ਼ ਕੀਤੇ ਹੋਏ ਕੱਦੂ ਨੂੰ ਥੋੜ੍ਹਾ ਭੁੰਨ ਲਓ। ਫਿਰ ਇਸ ਵਿੱਚ ਥੋੜ੍ਹਾ ਪਾਣੀ ਪਾ ਕੇ ਪੱਕਣ ਦੇ ਲਈ ਛੱਡ ਦਿਓ। ਹੁਣ ਇਸ ਵਿੱਚ ਚੀਨੀ ਪਾ ਕੇ ਇਸ ਨੂੰ ਲਗਾਤਾਰ ਤਦ ਤੱਕ ਹਿਲਾਈ ਜਾਵੋ ਜਦੋਂ ਤਕ ਮਿਸ਼ਰਨ ਗਾੜਾ ਨਾ ਹੋ ਜਾਵੇ। ਹੁਣ ਇਸ ਵਿੱਚ ਕੱਦੂਕਸ਼ ਕੀਤਾ ਹੋਇਆ ਖੋਆ ਮਿਲਾਵਉ ਅਤੇ ਭਾਂਡੇ ਦਾ ਕਿਨਾਰਾ ਛੱਡਣ ਤੱਕ ਪਕਾਈ ਜਾਵੋ।
ਹੁਣ ਇਸ ਨੂੰ ਅੱਗ ਤੋਂ ਉਤਾਰ ਕੇ ਇਸ ਵਿੱਚ ਹਰਾ ਰੰਗ ਅਤੇ ਕੇਵੜਾ ਪਾ ਦਿਓ। ਇੱਕ ਥਾਲ਼ੀ ਵਿੱਚ ਥੋੜ੍ਹਾ ਘਿਉ ਪਾ ਕੇ ਉਹ ਨੂੰ ਪੂਰੀ ਥਾਲ਼ੀ ਉੱਤੇ ਰਗੜ ਲਓ ਅਤੇ ਥਾਲ਼ੀ ਵਿੱਚ ਕੱਦੂ ਦਾ ਮਿਸ਼ਰਨ ਪਾ ਦਿਓ।  ਜਦੋਂ ਇਹ ਮਿਸ਼ਰਨ ਜੰਮ ਜਾਵੇ ਤਾਂ ਇਸ ਨੂੰ ਤਿਕੋਣੇ ਟੁਕੜਿਆਂ ਵਿੱਚ ਕੱਟ ਕੇ ਚਾਂਦੀ ਦੇ ਵਰਕ ਨਾਲ ਸਜਾਵੋ ਅਤੇ ਖਾਣ ਲਈ ਵੀ ਦੇ ਸਕਦੇ ਹੋ।