ਅਗਰ ਦੁਨੀਆ ਮੇਂ ਸਰਦਾਰ ਨਾ ਹੋਤੇ ਤਾਂ ਦੁਨੀਆ ਬੇਕਾਰ : ਭਾਈ ਸਤਪਾਲ ਸਿੰਘ ਡੁਗਰੀ

ਨਾ ਤੋ ਸਰਦਾਰ ਪੇ ਕਭੀ ਜੌਕ ਕਰਨਾ ਔਰ ਨਾ ਹੀ ਸਰਦਾਰ ਕੋ ਝੌਕਰ ਸਮਝਣਾ
ਬਠਿੰਡਾ,14 ਨਵੰਬਰ (ਕਿਰਪਾਲ ਸਿੰਘ) – ਭਾਰਤੀ ਫਿਲਮਾਂ ਅਤੇ ਟੀਵੀ ਸੀਰੀਅਲਾਂ, ਸਕਿਟਾਂ ਵਿੱਚ ਸਰਦਾਰਾਂ ਦਾ ਮਜ਼ਾਕ ਉਡਾਉਣ ਵਾਲਿਆਂ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਫ਼ਤਹਿ ਮਲਟੀ ਮੀਡੀਆ ਦੀ ਟੀਮ ਨੇ ‘ਸਨ ਆਫ਼ ਸਰਦਾਰ’ ਦੇ ਗਾਣੇ ਦਾ ਸਟਾਈਲ ਵਰਤਦਿਆਂ ਦੋ ਮਿੰਟ ਤੇਈ ਸੈਕਿੰਡ ਦੀ ਇਕ ਵੀਡੀਓ ਤਿਆਰ ਕੀਤੀ ਹੈ ਜੋ ਯੂ ਟਿਊਬ ਦੇ ਲਿੰਕ https://www.youtube.com/watch?feature=player_embedded&v=9Mi7mwhOgdY ‘ਤੇ ਵੇਖੀ ਜਾ ਸਕਦੀ ਹੈ ਅਤੇ ਸਭ ਵੀਰਾਂ ਦੇ ਵੇਖਣਯੋਗ ਹੈ। ਇਸ ਵੀਡੀਓ…….. ਵਿੱਚ ਭਾਈ ਸਤਪਾਲ ਸਿੰਘ ਡੁਗਰੀ ਜੀ ਕਹਿ ਰਹੇ ਹਨ:-
”ਕਭੀ ਕਭੀ ਮੇਰੇ ਦਿਲ ਮੇਂ ਸਵਾਲ ਆਤਾ ਹੈ ਕਿ ਅਗਰ ਦੁਨੀਆ ਮੇ ਸਰਦਾਰ ਨਾ ਹੋਤੇ ਤੋ ਕਿਆ ਹੋਤਾ? ਸੱਚ ਹੈ ਯਾਰ, ਦੁਨੀਆ ਬੇਕਾਰ, ਬਿਨਾਂ ਸਨ ਆਫ਼ ਸਰਦਾਰ। ਕੁੜੀਆਂ ਤੋ ਹੋਤੀ ਪਰ ਸਿੰਘਣੀਆਂ ਨਾ ਹੋਤੀ, ਨਾਰੀ ਗੁਲਾਮੀ ਮੇਂ ਪਿਸਤੀ, ਅਜ਼ਾਦੀ ਨਾ ਹੋਤੀ। ਅਗਰ ਸਭੀ ਮਿਰਜ਼ੇ ਰਾਂਝੇ ਹੀ ਹੋਤੇ ਤੋ ਕੌਨ ਰੋਕਤਾ ਅਬਦਾਲੀ ਕਾ ਵਾਰ। ਕੈਸੇ ਰੁਕਤੀ ਗ਼ਜ਼ਨੀ ਕੇ ਬਜ਼ਾਰੋਂ ਮੇਂ ਭਾਰਤ ਕੀ ਨਾਰੀ ਕੀ ਨਿਲਾਮੀ, ਕੌਨ ਦਿਲਾਤਾ ਮੁਗਲੋਂ ਸੇ ਅਜ਼ਾਦੀ, ਕੈਸੇ ਬਚਤਾ ਕਸ਼ਮੀਰੀ ਪੰਡਿਤੋਂ ਕਾ ਜਨੇਊ ਅਗਰ ਨਾ ਹੋਤੇ ਸਰਦਾਰ। ਅੰਗਰੇਜੋਂ ਸੇ ਅਜ਼ਾਦੀ ਕੇ ਮੋਰਚੇ ਕੌਨ ਲਗਾਤਾ, ਕੌਨ ਭਰਤਾ ਗੁਲਾਮੋਂ ਮੇਂ ਅਜ਼ਾਦੀ ਕਾ ਜ਼ਜ਼ਬਾ। ਅਗਰ ਪਗੜੀ ਕਾ ਰੰਗ ਬਸੰਤੀ ਨਾ ਹੋਤਾ ਤੋ ‘ਮੇਰਾ ਰੰਗ ਦੇ ਬਸੰਤੀ ਚੋਲ਼ਾ’ ਕੌਨ ਗਾਤਾ। ਕੈਸੇ ਡਾਲਨਾ ਹੈ ਗਲੇ ਮੇਂ ਫਾਂਸੀ ਕਾ ਫੰਦਾ, ਜੇ ਦੁਨੀਆ ਕੋ ਹਮ ਨੇ ਸਿਖਾਇਆ, ਯਹ ਦੇਸ਼ ਭਗਤ ਸ਼ਿਵ ਸੈਨਕ ਤੋਂ ਅਬ ਆਏ, ਦੇਸ਼ ਕੀ ਅਜ਼ਾਦੀ ਮੇਂ ਕਿਆ ਹੈ, 87% ਕੁਰਬਾਨੀਆਂ ਹਮ ਨੇ ਦੀ, ਓਹ ਅਬ ਕਿਉਂ ਭੂਲ ਰਹੇ ਹੋ, ਅਗਰ ਅਜ਼ਾਦੀ ਲਾਏ ਤੋ ਲਾਏ ਸਰਦਾਰ। ਨਾ ਤੋ ਸਰਦਾਰ ਪੇ ਕਭੀ ਜੌਕ ਕਰਨਾ ਔਰ ਨਾ ਹੀ ਸਰਦਾਰ ਕੋ ਝੌਕਰ ਸਮਝਣਾ ਕਿਉਂਕਿ ਜਹਾਂ ਤੁਮ ਖਤਮ ਕਰਤੇ ਹੋ ਵਹਾਂ ਸੇ ਸ਼ੁਰੂ ਕਰਤਾ ਹੈ ਸਰਦਾਰ।”
ਭਾਈ ਸਤਪਾਲ ਸਿੰਘ ਵਲੋਂ ਬੋਲੇ ਜਾ ਰਹੇ ਡਾਇਲਾਗ ਦੀ ਬੈਕ ਗਰਾਊਂਡ ਵਿੱਚ ਵਿਖਾਏ ਗਏ ਸਿੱਖ ਫੌਜੀਆਂ ਦੇ ਸੀਨ, ਗਤਕੇ ਦੇ ਜੌਹਰ, ਚੰਡੀਗੜ੍ਹ ਦੀ ਅਦਾਲਤ ਦੇ ਕੰਪਲੈਕਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਹਮਲਾਵਰ ਬਣ ਕੇ ਆਏ ਸ਼ਿਵ ਸੈਨਿਕ ਨਿਸ਼ਾਂਤ ਸ਼ਰਮਾ ਦੇ ਜੜਿਆ ਕਰਾਰੇ ਥੱਪੜ ਦਾ ਸੀਨ, ਭੂੰਡ ਆਸ਼ਕਾਂ ਦੀ ਪਿਟਾਈ, ੧੦੦ ਸਾਲਾ ਬਜ਼ੁਰਗ ਦੌੜਾਕ ਸ. ਫੌਜਾ ਸਿੰਘ, ਸ਼ਹੀਦ ਭਗਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਉਨ੍ਹਾਂ ਦੇ ਪਾਵਨ ਸੀਸ ਦੇ ਵਿਖਾਏ ਗਏ ਸੀਨ ਸਿੱਖਾਂ ਦੇ ਮਜ਼ਾਕ ਉਡਾਉਣ ਵਾਲਿਆਂ ਦੇ ਮੂੰਹ ‘ਤੇ ਕਰਾਰਾ ਥੱਪੜ ਹੈ। ਇਸ ਵੀਡੀਓ ਵਿੱਚ ਭਾਈ ਸਤਪਾਲ ਸਿੰਘ ਅਤੇ ਫ਼ਤਹਿ ਮਲਟੀਮੀਡੀਆ ਦੀ ਸਮੁੱਚੀ ਟੀਮ ਦੀ ਪੇਸ਼ਕਾਰੀ ਸ਼ਲਾਘਾਯੋਗ ਹੈ ਤੇ ਸਿੱਖ ਨੌਜਵਾਨਾਂ ਵਿੱਚ ਸਿੱਖ ਹੋਣ ਦਾ ਗੌਰਵ ਭਰਨ ਦਾ ਨਜ਼ਾਰਾ ਭਰਨ ਵਾਲੀ ਹੈ। ਵਰਲਡ ਕਬੱਡੀ ਟੂਰਨਾਮੈਂਟ ਵਿੱਚ ਸਿੱਖ ਨੌਜਵਾਨਾਂ ਵਿੱਚ ਪਤਿਤ ਪੁਣਾ, ਨਸ਼ੇ ਅਤੇ ਲਚਰਤਾ ਫੈਲਾਉਣ ਦਾ ਪ੍ਰਚਾਰ ਕਰਨ ਵਾਲੇ ਸ਼ਾਹਰੁਖ ਖਾਨ ਨੂੰ https://www.youtube.com/watch?v=IAC31u1TXEw ਸਿਰਫ 15 ਮਿੰਟ ਦੇ ਸ਼ੋ ਲਈ ਸਾਢੇ ਤਿੰਨ ਕਰੋੜ ਦੇਣ ਵਾਲੀ ਬਾਦਲ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਉਹ ਪੰਜਾਬ ਵਿੱਚ ਸਿੱਖ ਨੌਜਵਾਨ ਦੇ ਸਿਰ ‘ਤੇ ਦਸਤਾਰ ਵੇਖਣੀ ਚਾਹੁੰਦੇ ਹਨ ਤਾਂ ਫ਼ਤਹਿ ਮਲਟੀ ਮੀਡੀਆ ਟੀਮ ਦੀ ਹੌਸਲਾ ਅਫਜ਼ਾਈ ਕਰਨ, ਨਹੀਂ ਤਾਂ ਫਰਾਂਸ ਵਿੱਚ ਦਸਤਾਰ ਦੀ ਅਜ਼ਾਦੀ ਲਈ ਲੰਬੇ ਲੰਬੇ ਬਿਆਨ ਅਤੇ ਮੈਮੋਰੰਡਮ ਦੇਣੇ ਮਗਰਮੱਛ ਦੇ ਹੰਝੂ ਬਹਾਉਣ ਦੇ ਤੁਲ ਹੀ ਹਨ।