ਵਾਸ਼ਿੰਗਟਨ 12 ਜੂਨ (ਹੁਸਨ ਲੜੋਆ ਬੰਗਾ) – ਹਾਲਾਂ ਕਿ ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਰੋਜ਼ਾਨਾ ਹੋ ਰਹੀਆਂ ਮੌਤਾਂ ਵਿੱਚ ਕਮੀ ਆਈ ਹੈ ਪਰ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਅਜੇ ਉਸੇ ਤਰਾਂ ਹੀ ਕਾਇਮ ਹੈ ਤੇ ਇਹ ਕਿਤੇ ਗਿਆ ਨਹੀਂ ਹੈ। ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਆਸ਼ਿਸ਼ ਝਾਅ ਨੇ ਚਿਤਾਵਨੀ ਦਿੱਤੀ ਹੈ ਕਿ ਪਿਛਲੇ 6 ਹਫ਼ਤਿਆਂ ਦੌਰਾਨ ਮੌਤਾਂ ਦਾ ਅੰਕੜਾ ਘਟਣ ਦੇ ਬਾਵਜੂਦ ਕੋਰੋਨਾਵਾਇਰਸ ਦੇ ਫੈਲਣ ਦਾ ਖ਼ਤਰਾ ਨਿਰੰਤਰ ਬਰਕਰਾਰ ਹੈ ਤੇ ਅਗਲੇ ਕੁੱਝ ਮਹੀਨਿਆਂ ਵਿੱਚ 1 ਲੱਖ ਹੋਰ ਅਮਰੀਕੀ ਮੌਤ ਦੇ ਮੂੰਹ ਵਿੱਚ ਜਾ ਸਕਦੇ ਹਨ। ਝਾਅ ਨੇ ਟਵੀਟ ਕੀਤਾ ਹੈ ਕਿ “ਰੋਜ਼ਾਨਾ 800 ਤੋਂ 1000 ਮੌਤਾਂ ਹੋ ਰਹੀਆਂ ਹਨ, ਅਸੀਂ ਅਜੇ ਸੁਰੱਖਿਅਤ ਨਹੀਂ ਹੋ ਸਕਦੇ”। ਅਮਰੀਕਾ ਵਿੱਚ ਅੱਜ ਤੱਕ ਕੋਰੋਨਾਵਾਇਰਸ ਨਾਲ 1,16,034 ਮੌਤਾਂ ਹੋ ਚੁੱਕੀਆਂ ਹਨ ਤੇ ਪੀੜਤ ਮਰੀਜ਼ਾਂ ਦੀ ਗਿਣਤੀ 20,89,701 ਹੋ ਗਈ ਹੈ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਵਿੱਚ ਵਰਨਣਯੋਗ ਸੁਧਾਰ ਹੋਇਆ ਹੈ। ਸਿਹਤਮੰਦ ਹੋਣ ਦੀ ਦਰ 88% ਹੋ ਗਈ ਹੈ। ਹੁਣ ਤੱਕ 8,16,086 ਮਰੀਜ਼ ਠੀਕ ਹੋਏ ਹਨ।
Home Page ਅਗਲੇ ਮਹੀਨਿਆਂ ਦੌਰਾਨ ਅਮਰੀਕਾ ਵਿੱਚ ਕੋਰੋਨਾ ਨਾਲ 1 ਲੱਖ ਹੋਰ ਹੋ ਸਕਦੀਆਂ...
NZD - New Zealand Dollar
AUD
1.0750
BGN
0.8543
BRL
0.2472
CAD
1.1028
CHF
1.5103
CNY
0.2159
CZK
0.0636
DKK
0.2250
EUR
1.6728
GBP
1.9364
HKD
0.1805
HRK
0.2209
HUF
0.0046
IDR
0.0001
ILS
0.4230
INR
0.0192
JPY
0.0129
KRW
0.0012
MXN
0.0661
MYR
0.3441
NOK
0.1636
PHP
0.0288
PLN
0.3656
RON
0.3426
RUB
0.0188
SEK
0.1643
SGD
1.0450
THB
0.0459
TRY
0.1873
USD
1.4017
ZAR
0.0918