ਅਦਾਕਾਰਾ ਅਚਲਾ ਸਚਦੇਵ ਨਹੀਂ ਰਹੀ

ਮੁੰਬਈ – 30 ਅਪ੍ਰੈਲ ਦਿਨ ਸੋਮਵਾਰ ਨੂੰ ਪੁਰਾਨੇ ਜ਼ਮਾਨੇ ਦੀ ਹਿੰਦੀ ਫਿਲਮ ਅਭਿਨੇਤਰੀ 88 ਸਾਲ ਅਚਲਾ ਸਚਦੇਵ ਦਾ ਲੰਬੀ ਬੀਮਾਰੀ ਦੇ ਮਗਰੋ ਦਿਹਾਂਤ ਹੋ ਗਿਆ। ਉਨ੍ਹਾਂ ਫਿਲਮ ‘ਵਕਤ’ ਦੇ ਬੇਹੱਦ ਲੋਕਪ੍ਰਿਯ ਗੀਤ ‘ਐ ਮੇਰੀ ਜੋਹਰਾ ਜ਼ਬੀ’ ਵਿੱਚ ਅਦਾਕਾਰੀ ਕੀਤੀ ਸੀ। ਉਹ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲ ਵਿੱਚ ਦਾਖਲ ਸਨ। ਉਹ ਬੀਮਾਰੀ ਕਰਕੇ ਪਿਛਲੇ 6 ਮਹੀਨਿਆਂ ਤੋਂ ਬਿਸਤਰੇ ‘ਤੇ ਸਨ। ਉਨਾਂ ਦਾ ਜਨਮ ਪੇਸ਼ਾਵਰ ਵਿਖੇ ਹੋਇਆ ਸੀ, ਅਭਿਨੇਤਰੀ ਅਚਲਾ ਨੇ ਲਗਭਗ 150 ਫਿਲਮਾਂ ਵਿੱਚ ਕੰਮ ਕੀਤਾ ਸੀ।