ਅਦਾਕਾਰ ਅਰਜੁਨ ਕਪੂਰ ‘ਨਮਸਤੇ ਕੈਨੇਡਾ’ ‘ਚ ਨਜ਼ਰ ਆਉਣਗੇ

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੂੰ ਤੁਸੀਂ ਜਲਦੀ ਹੀ ਫਿਲਮ ‘ਨਮਸਤੇ ਕੈਨੇਡਾ’ ਵਿੱਚ ਵੇਖੋਗੇ। ਇਹ ਫਿਲਮ ‘ਨਮਸਤੇ ਲੰਡਨ’ ਦਾ ਸੀਕੁਅਲ ਹੈ ਤੇ ਇਸ ਪਹਿਲੀ ਫਿਲਮ ‘ਚ ਬਾਲੀਵੁੱਡ ਦੇ ਖਿਲਾੜੀ ਯਾਨੀ ਅਦਾਕਾਰ ਅਕਸ਼ੈ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ ਸੀ। ਜਦੋਂ ਕਿ ਹੁਣ ਸੀਕੁਅਲ ਵਿੱਚ ਅਦਾਕਾਰ ਅਕਸ਼ੈ ਕੁਮਾਰ ਦੀ ਥਾਂ ਅਰਜੁਨ ਕਪੂਰ ਨੇ ਲੈ ਲਈ ਹੈ। ਚਰਚਾ ਹੈ ਕਿ ਅਕਸ਼ੈ ਕੁਮਾਰ ਫਿਲਮ ਦੇ ਸੀਕੁਅਲ ਵਿੱਚ ਉਨ੍ਹਾਂ ਨੂੰ ਨਾ ਲਏ ਜਾਣ ਨੂੰ ਲੈ ਕੇ ਨਿਰਮਾਤਾ ਵਿਪੁਲ ਸ਼ਾਹ ਤੇ ਅਰਜੁਨ ਕਪੂਰ ਤੋਂ ਨਾਰਾਜ਼ ਹਨ।
ਅਦਾਕਾਰ ਅਰਜੁਨ ਕਪੂਰ ਫਿਲਮ ਦੇ ਸੀਕੁਅਲ ‘ਨਮਸਤੇ ਕੈਨੇਡਾ’ ਵਿੱਚ ਕੰਮ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਉਂਜ ਇਹ ਚਰਚਾ ਵੀ ਸਿਖਰ ‘ਤੇ ਹੈ ਕਿ ਫਿਲਮ ‘ਇਸ਼ਕਜ਼ਾਦੇ’ ਵਿੱਚ ਅਰਜੁਨ ਦੀ ਸਹਿ ਕਲਾਕਾਰ ਰਹੀ ਪ੍ਰਨੀਤੀ ਚੋਪੜਾ ਫਿਲਮ ‘ਨਮਸਤੇ ਕੈਨੇਡਾ’ ਦਾ ਹਿੱਸਾ ਹੋਵੇਗੀ, ਪਰ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ।