ਅਦਾਕਾਰ ਰਿਸ਼ੀ ਕਪੂਰ ਨਹੀਂ ਰਹੇ ਬਾਲੀਵੁੱਡ ਨੂੰ ਦੂਜਾ ਵੱਡਾ ਝਟਕਾ

ਮੁੰਬਈ, 30 ਅਪ੍ਰੈਲ – ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ (67) ਵੀ ਕੈਂਸਰ ਨਾਲ ਲੜਾਈ ਲੜਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਭਰਾ ਰਣਧੀਰ ਕਪੂਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਰਿਸ਼ੀ ਨੂੰ ਹਸਪਤਾਲ ਲੈ ਜਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਸੀ। ਅਦਾਕਾਰ ਰਿਸ਼ੀ ਦੀ ਮੌਤ ਦੇ ਬਾਅਦ ਅਮਿਤਾਭ ਬਚਨ ਸਹਿਤ ਕਈ ਬਾਲੀਵੁੱਡ ਹਸਤੀਆਂ ਨੇ ਟਵੀਟ ਕੀਤੇ ਹਨ। ਜ਼ਿਕਰਯੋਗ ਹੈ ਕਿ ਅਦਾਕਾਰ ਇਰਫਾਨ ਖਾਨ ਦੀ ਮੌਤ ਦੇ ਦੂਜੇ ਦਿਨ ਅਦਾਕਾਰ ਰਿਸ਼ੀ ਕਪੂਰ ਦਾ ਜਾਣਾ ਪੂਰੇ ਦੇਸ਼ ਲਈ ਵੱਡੇ ਸਦਮੇ ਦੀ ਗੱਲ ਹੈ। ਅਦਾਕਾਰ ਰਿਸ਼ੀ ਕਪੂਰ ਅਮਰੀਕਾ ਵਿੱਚ ਕਰੀਬ 1 ਸਾਲ ਇਲਾਜ ਕਰਵਾਉਣ ਦੇ ਬਾਅਦ ਪਿਛਲੇ ਸਾਲ ਸਤੰਬਰ ‘ਚ ਭਾਰਤ ਪਰਤੇ ਸਨ। ਫਰਵਰੀ ਵਿੱਚ ਤਬੀਅਤ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਦੋ ਵਾਰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਚੁੱਕਿਆ ਸੀ।