ਅਨੰਦ ਕਾਰਜ ਮੈਰੀਜ ਐਕਟ ਲਾਗੂ ਹੋਣ ਤੇ ਨਿਊਜ਼ੀਲੈਂਡ ਉਵਰਸੀਜ਼ ਕਾਂਗਰਸ ਵੱਲੋਂ ਕਾਂਗਰਸ ਹਾਈ ਕਮਾਨ ਦਾ ਧੰਨਵਾਦ

ਨਿਊਜ਼ੀਲੈਂਡ (ਜਸਪ੍ਰੀਤ ਸਿੰਘ)-ਪਿਛਲੇ ਕਈ ਅਰਸੇ ਤੋਂ ਲਟਕਦੇ ਆ ਰਹੇ ਸਿੱਖਾਂ ਦੇ ਅਨੰਦ ਮੈਰੀਜ ਐਕਟ ਦੇ ਲਾਗੂ ਹੋਣ ਤੇ ਨਿਊਜ਼ੀਲੈਂਡ ਉਵਰਸੀਜ਼ ਕਾਂਗਰਸ ਦੇ ਪ੍ਰਧਾਨ ਸ. ਹਰਮਿੰਦਰ ਪ੍ਰਤਾਪ ਸਿੰਘ ਚੀਮਾ ਨੇ ਕਿਹਾ ਕਿ ਇਹ ਐਕਟ ਲਾਗੂ ਹੋਣ ਨਾਲ ਸਿੱਖ ਕੌਮ ਦੀ ਅਲੱਗ ਪਹਿਚਾਣ ਲੋਕਾਂ ਸਾਹਮਣੇ ਆਵੇਗੀ ਅਤੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਿੱਖ ਕੌਮ ਇਹ ਮੰਗ ਪੂਰੀ ਕਰਕੇ ਸਿੱਖਾਂ ਦਾ ਮਾਣ ਵਧਾਇਆ ਹੈ। ਐਕਟ ਲਾਗੂ ਹੋਣ ਤੇ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦਾ ਧੰਨਵਾਦ ਕੀਤਾ, ਚੀਮਾ ਨੇ ਦੱਸਿਆ ਕਿ ਨਿਊਜੀਲੈਂਡ ਕਾਂਗਰਸ ਪਾਰਟੀ ਨੇ ਨਿਊਜੀਲੈਂਡ ਦੇ ਸਿੱਖ ਆਗੂਆਂ ਨਾਲ ਮਿਲਕੇ ਮਹਾਰਾਣੀ ਪ੍ਰਨੀਤ ਕੌਰ ਦੇ ਨਿਊਜੀਲੈਂਡ ਦੇ ਦੌਰੇ ਦੌਰਾਨ ਜ਼ੋਰਦਾਰ ਮੰਗ ਉਠਾਈ ਸੀ, ਇਸ ਤੋਂ ਬਾਅਦ ਨਿਊਜੀਲੈਂਡ ਕਾਂਗਰਸ ਪਾਰਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਚਿੱਠੀ ਲਿੱਖੀ ਗਈ ਅਤੇ ਕੁਝ ਹੀ ਦਿਨਾਂ ਬਾਅਦ ਦਿੱਲੀ ਤੋ ਪ੍ਰਧਾਨ ਮੰਤਰੀ ਦਫਤਰ ਤੋਂ ਉਸਦਾ ਤਸੱਲੀ ਪੂਰਵਕ ਜਵਾਬ ਵੀ ਆ ਗਿਆ। ਸੁਖਦੇਵ ਸਿੰਘ ਹੁੰਦਲ, ਦਵਿੰਦਰ ਰਾਹਲ, ਸੰਨੀ ਕੌਸ਼ਲ, ਦੀਪਕ ਸ਼ਰਮਾ, ਅਮਰੀਕ ਸਿੰਘ ਸੰਘਾ, ਅਵਿਨਾਸ਼ ਸਿੰਘ ਹੀਰ, ਦਲਬੀਰ ਸਿੰਘ ਮੂੰਡੀ, ਹਰਦੇਵ ਸਿੰਘ ਬਰਾੜ, ਰਘਬੀਰ ਸਿੰਘ  ਇਸ ਮੌਕੇ ਸ਼ਾਮਿਲ ਸਨ।