ਅਫ਼ਗਾਨਿਸਤਾਨ ‘ਚ 3 ਨਿਊਜ਼ੀਲੈਂਡਰ ਫੌਜੀ ਸ਼ਹਿਦ

ਕਾਬੁਲ – ਅਫ਼ਗਾਨਿਸਤਾਨ ਵਿੱਚ ਹੋਏ ਇਕ ਅਤਿਵਾਦੀ ਹਮਲੇ ਦੌਰਾਨ ਨਿਊਜ਼ੀਲੈਂਡ ਦੇ ਇਕ ਮਹਿਲਾ ਤੇ ੨ ਪੁਰਸ਼ ਸਣੇ ਤਿੰਨ ਫੌਜੀ ਲਿਊਕ ਟਾਮੇਟੀਆ (31), ਰਿਚਰਡ ਹੈਰਿਸ (21) ਅਤੇ ਜੇਸੀਂਡਾ ਬੇਕਰ (26 ਸਾਲਾ, ਮਹਿਲਾ) ਸ਼ਹਿਦ ਹੋ ਗਏ ਹਨ। ਇਨ੍ਹਾਂ ਤਿੰਨਾਂ ਨੂੰ ਇਸੇ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਅਫ਼ਗਾਨਿਸਤਾਨ ਭੇਜਿਆ ਸੀ। ਪ੍ਰਧਾਨ ਮੰਤਰੀ ਜੌਹਨ ਕੀ ਨੇ ਸ਼ਹਿਦ ਹੋਏ ਫੌਜੀਆਂ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਜਤਾਈ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।