ਅਮਰੀਕਾ ਵਿਚ 1876 ਹੋਰ ਮੌਤਾਂ, 65000 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ

ਵਾਸ਼ਿੰਗਟਨ 29 ਜੁਲਾਈ (ਹੁਸਨ ਲੜੋਆ ਬੰਗਾ) – ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1876 ਹੋਰ ਅਮਰੀਕੀਆਂ ਦੀ ਕੋਰੋਨਾਵਾਇਰਸ ਨੇ ਜਾਨ ਲੈ ਲਈ ਹੈ ਜਦ ਕਿ 49291 ਮਰੀਜ਼ ਤੰਦਰੁਸਤ ਹੋਏ ਹਨ ਜਿਨ੍ਹਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਮਿਲ ਗਈ ਹੈ। ਮ੍ਰਿਤਕਾਂ ਦੀ ਕੁਲ ਗਿਣਤੀ 1,52,320 ਹੋ ਗਈ ਹੈ। ਨਵੇਂ ਮਾਮਲੇ ਆਉਣ ਦੀ ਰਫ਼ਤਾਰ ਵੀ ਮੱਧਮ ਨਹੀਂ ਹੋ ਰਹੀ ਤੇ 64933 ਨਵੇਂ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਨਾਲ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 44,98,343 ਹੋ ਗਈ ਹੈ।