ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 9 ਹੋਈ, ਬਾਹਰੋਂ ਆਉਣ ਵਾਲੇ ਯਾਤਰੀਆਂ ‘ਤੇ ਅੰਸ਼ੁਕ ਪਾਬੰਦੀ

ਵਾਸ਼ਿੰਗਟਨ, 5 ਮਾਰਚ (ਹੁਸਨ ਲੜੋਆ ਬੰਗਾ) – 4 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਕੁੱਝ ਪਾਬੰਦੀਆਂ ਦਾ ਐਲਾਨ ਕਰ ਦਿੱਤਾ, ਦੂਸਰੇ ਪਾਸੇ ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ ਕਿ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਲਈ ਕੇਂਦਰ ਕੋਰੋਨਾਵਾਇਰਸ ਦੇ ਟੈੱਸਟ ਕਰਨ ‘ਤੇ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ, ਅਤੇ ਉਨ੍ਹਾਂ ਲੋਕਾਂ ਲਈ ਫਾਸਟ ਟ੍ਰੈਕ ਟੈੱਸਟ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਵਾਇਰਸ ਹੈ, ਭਾਵੇਂ ਉਨ੍ਹਾਂ’ਤੇ ਹਲਕੇ ਲੱਛਣ ਵੀ ਦਿਸ ਰਹੇ ਹੋਣ। ਇਹ ਸਪੱਸ਼ਟ ਕੀਤਾ ਕਿ ਕਿਸੇ ਵੀ ਅਮਰੀਕੀ ਦਾ ਟੈੱਸਟ ਕੀਤਾ ਜਾ ਸਕਦਾ ਹੈ, ਡਾਕਟਰ ਦੇ ਆਦੇਸ਼ਾਂ ਦੇ ਅਧੀਨ ਕੋਈ ਪਾਬੰਦੀ ਨਹੀਂ ਹੋਵੇਗੀ । ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਮੁਖੀ, ਡਾ. ਸਟੀਫਨ ਹੈਨ ਨੇ  ਕਿਹਾ ਕਿ  ਇਸ ਹਫ਼ਤੇ ਦੇ ਅੰਤ ਤੱਕ, ਇਕ ਮਿਲੀਅਨ ਦੇ ਕਰੀਬ ਟੈੱਸਟ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਇੱਕ ਮਿਲੀਅਨ ਟੈੱਸਟ ਕਿੱਟਾਂ ਉਪਲਬਧ ਸਨ, ਜਨਤਕ ਸਿਹਤ ਪ੍ਰਯੋਗਸ਼ਾਲਾਵਾਂ ਦਾ ਕਹਿਣਾ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਲਗਭਗ ਸਭ ਕੁੱਝ ਉੱਤੇ ਕੰਟਰੋਲ ਨਹੀਂ ਕਰ ਸਕਣਗੇ, ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਇੱਕ ਬੁਲਾਰੇ ਨੇ ਅੱਜ ਕਿਹਾ ਕਿ ਇਸ ਸਮੇਂ ਜਨਤਕ ਸਿਹਤ ਲੈਬਜ਼ ਰੋਜ਼ਾਨਾ 15,000 ਲੋਕਾਂ ਦੀ ਜਾਂਚ ਕਰ ਸਕਦੀ ਹੈ। ਵੈਟਰਨਜ਼ ਅਫੇਅਰਜ਼ ਵਿਭਾਗ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਕਰੋਨਾਵਾਇਰਸ ਦਾ ਟੈੱਸਟ ਪਾਲੋ ਆਲਟੋ, ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਪਾਇਆ ਗਿਆ ਜੋ ਸਥਾਨਕ ਸਿਹਤ ਵਿਭਾਗ ਲਈ ਚਣੌਤੀ ਹੈ।