ਅਮਰੀਕੀ ਸਾਂਸਦ ਦੀ ਟਿੱਪਣੀ ‘ਤੇ ਹੰਗਾਮਾ

ਵਾਸ਼ਿੰਗਟਨ, 22 ਅਗਸਤ (ਏਜੰਸੀ) – ਅਮਰੀਕੀ ਕਾਂਗਰਸ ਦੀਆਂ ਚੋਣਾਂ ਵਿੱਚ ਕਿਸਮਤ ਅਜ਼ਮਾ ਰਹੇ ਭਾਰਤੀ-ਅਮਰੀਕੀ ਰਾਜਨੀਤਕ ਨੇਤਾ ਅਮਰੀਕੀ ਸਾਂਸਦ ਟਾਡ ਏਕਿਨ ਦੀ ‘ਵੈਧ ਬਲਾਤਕਾਰ’ ਸਬੰਧੀ ਟਿੱਪਣੀ ਤੋਂ ਕਾਫ਼ੀ ਖਫ਼ਾ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ…. ਨੇ ਵੀ ਏਕਿਨ ਦੀ ਟਿੱਪਣੀ ਨੂੰ ‘ਅਪਮਾਨਜਨਕ’ ਕਰਾਰ ਦਿੱਤਾ ਹੈ। ਆਪਣੀ ਪਾਰਟੀ ਦੇ ਲੋਕਾਂ ਦੀ ਵੀ ਆਲੋਚਨਾ ਕਰਨ ਦੇ ਬਾਵਜੂਦ ਏਕਿਨ ਨੇ ਮੰਗਲਵਾਰ ਨੂੰ ਮਿਸੂਰੀ ਸੀਟ ਤੋਂ ਸੀਨੇਟ ਮੈਂਬਰ ਅਹੁਦੇ ਲਈ ਆਪਣੀ ਉਮੀਦਵਾਰੀ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਰਿਪਬਲਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਟ ਰੋਮਨੀ ਨੇ ਵੀ ਹਾਲਾਂਕਿ ਉਨ੍ਹਾਂ ਤੋਂ ਉਮੀਦਵਾਰੀ ਤੋਂ ਹਟ ਜਾਣ ਨੂੰ ਕਿਹਾ ਹੈ, ਪ੍ਰੰਤੂ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਏਕਿਨ ਦੀ ਟਿੱਪਣੀ ‘ਤੇ ਕੈਲੇਫੋਰਨੀਆਂ ਤੋਂ ਕਾਂਗਰਸ ਉਮੀਦਵਾਰ ਏਮੀ ਬੇਰਾ ਨੇ ਕਿਹਾ ਕਿ ਇਕ ਪਤੀ ਅਤੇ ਇਕ ਲੜਕੀ ਦੇ ਪਿਤਾ ਦੇ ਰੂਪ ਵਿਚ ਮੈਂ ਇਨ੍ਹਾਂ ਪ੍ਰੇਸ਼ਾਨ ਕਰ ਦੇਣ ਵਾਲੀਆਂ ਹੈਰਾਨੀਜਨਕ ਟਿੱਪਣੀਆਂ ਤੋਂ ਜਾਣੂ ਹਾਂ।