ਅਮਿਤਾਬ ਬੱਚਨ ਵੀ ਫੇਸਬੁੱਕ ‘ਤੇ

ਮੁੰਬਈ, 21 ਅਗਸਤ (ਏਜੰਸੀ) – ਬਾਲੀਵੁੱਡ ਵਿੱਚ ਸਰਦਾਰੀ ਕਾਇਮ ਕਰਨ ਤੋਂ ਬਾਅਦ ਅਮਿਤਾਬ ਬੱਚਨ ਇੰਟਰਨੈਟ ਦੀ ਦੁਨੀਆ ‘ਚ ਵੀ ਛਾਏ ਹੋਏ ਹਨ। ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ ‘ਤੇ ਆਪਣੇ ਬਲਾਗ ਰਾਹੀਂ ਕਰੋੜਾਂ ਲੋਕਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਵਾਲੇ ਅਮਿਤਾਬ ਬੱਚਨ ਨੂੰ ਫੇਸਬੁੱਕ ‘ਤੇ ਕਾਫੀ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ।
ਅਮਿਤਾਬ ਬੱਚਨ ਨੇ ਫੇਸਬੁੱਕ ‘ਤੇ ਨਵਾਂ ਅਕਾਊਂਟ ਬਣਾਇਆ, ਜਿਸ ਨੂੰ ਕਾਫੀ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਬਿੱਗ ਬੀ ਦੇ ਇਸ ਅਕਾਊਂਟ ‘ਤੇ ਉਨ੍ਹਾਂ ਦੀਆਂ ਕਈ ਵੀਡੀਓ ਤੇ ਫੋਟੋਆਂ ਹਨ। ਅਮਿਤਾਬ ਬੱਚਨ ਦੇ ਫੇਸਬੁੱਕ ਅਕਾਊਂਟ ਦੀ ਲੋਕਾਂ ਵਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।