ਅਲਬਰਟਾ ਦੇ ਸਾਬਕਾ ਮੰਤਰੀ ਸ. ਭੁੱਲਰ ਦੀ ਸੜਕ ਹਾਦਸੇ ‘ਚ ਮੌਤ

12411CD-_MANMEET-Sਕੈਲਗਰੀ – 24 ਨਵੰਬਰ ਨੂੰ ਇੱਕ ਸੜਕ ਹਾਦਸੇ ਵਿੱਚ ਕੈਨੇਡਾ ਦੇ ਸੂਬੇ ਅਲਬਰਟਾ ਦੇ ਗੁਰਸਿੱਖ ਦਸਤਾਰਧਾਰੀ ਸਾਬਕਾ ਮੰਤਰੀ ੩੫ ਸਾਲਾ ਮਨਮੀਤ ਸਿੰਘ ਭੁੱਲਰ ਦੀ ਮੌਤ ਹੋ ਗਈ। ਸਾਬਕਾ ਮੰਤਰੀ ਸ. ਭੁੱਲਰ ਇੱਥੋਂ ਦੇ ਗਰੀਨਵੇਅ ਹਲਕੇ ਤੋਂ ਵਿਧਾਇਕ ਸਨ ਅਤੇ ਅਸੈਂਬਲੀ ਵਿੱਚ ਉਹ ਇੱਕੋ-ਇੱਕ ਪੰਜਾਬੀ ਵਿਧਾਇਕ ਸਨ। ਸ. ਭੁੱਲਰ ਨੂੰ ਪੀ.ਸੀ. ਪਾਰਟੀ ਦੀ ਸਰਕਾਰ ਦੌਰਾਨ ਅਲਬਰਟਾ ਦੇ ਪਹਿਲੇ ਪੰਜਾਬੀ ਕੈਬਨਿਟ ਮੰਤਰੀ ਬਣੇ ਸਨ।
ਖ਼ਬਰ ਮੁਤਾਬਿਕ ਸ. ਭੁੱਲਰ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਏ ਜਦੋਂ ਉਹ ਕੈਲਗਰੀ ਤੋਂ ਐਡਮਿੰਟਨ ਜਾ ਰਹੇ ਸਨ ਤੇ ਹਾਈਵੇਅ ਉੱਪਰ ਸੰਕਟ ਵਿੱਚ ਫਸੇ ਕਿਸੇ ਵਿਅਕਤੀ ਦੀ ਮਦਦ ਕਰਨ ਲਈ ਰੁਕੇ ਸਨ। ਉਹ ਪਿਛਲੇ ਪਾਸੀਓ ਆਉਂਦੇ ਟਰੱਕ ਦੀ ਚਪੇਟ ਵਿੱਚ ਆ ਗਏ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸ. ਭੁੱਲਰ ਦੀ ਮੌਤ ਨਾਲ ਪੰਜਾਬੀ ਭਾਈਚਾਰੇ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ।