ਅਵਤਾਰ ਹਾਂਸ, ਚੌਧਰੀ, ਨੀਲਮ, ਕੌਸ਼ਲ ਨੂੰ ਮਿਲੀ ਹਾਰ

ਲਿਨ ਬ੍ਰਾਉਨ ਮੁੜ ਮੇਅਰ ਬਣੇ
ਆਕਲੈਂਡ – ਆਕਲੈਂਡ ਮੇਅਰ ਦੇ ਆਹੁਦੇ ਲਈ ਲਿਨ ਬ੍ਰਾਉਨ ਨੇ ਮੁੜ ਬਾਜ਼ੀ ਮਾਰ ਲਈ ਹੈ, ਉੱਥੇ ਮੈਨਕਾਓ ਹਲਕੇ ਤੋਂ ਕੌਂਸਲਰ ਦੀ ਚੋਣ ਲੜੇ ਪੰਜਾਬੀ ਆਜ਼ਾਦ ਉਮੀਦਵਾਰ ਅਵਾਰਤ ਸਿੰਘ ਹਾਂਸ (3626) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਸੱਤਾਂ ਉਮੀਦਵਾਰਾਂ ਵਿੱਚੋਂ ਪੰਜਵੇਂ ਨੰਬਰ ‘ਤੇ ਰਹੇ। ਜਦੋਂ ਕਿ ਲੋਕਲ ਬੋਰਡ ਮੈਂਬਰ ਦੇ ਲਈ ਪਾਪਾਟੋਏਟੋਏ ਤੋਂ ਅਸ਼ਰਫ ਚੌਧਰੀ (2955), ਹੌਵਿਕ ਤੋਂ ਨੀਲਮ ਚੌਧਰੀ (2723, ਮਾਊਂਟ ਰੋਸਕਿਲ ਤੋਂ ਸ਼ੈਲ ਕਫਸ਼ਿਲ (4970) ਹਾਰ ਗਏ। ਇਨ੍ਹਾਂ ਚੋਣਾਂ ਵਿੱਚ ਭਾਰਤੀ ਭਾਈਚਾਰੇ ਵਲੋਂ ਇਕੋ ਉਮੀਦਵਾਰ ਪੁੱਕੀਟਾਪਾਪਾ ਤੋਂ ਇਲਾ ਕੁਮਾਰ (5505) ਜਿੱਤੀ ਹੈ।