ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ ਚੁਣੀ ਗਈ

ਆਕਲੈਂਡ, 14 ਅਕਤੂਬਰ – ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ 11 ਅਕਤੂਬਰ ਦਿਨ ਐਤਵਾਰ ਨੂੰ ਅੰਬੇਡਕਰ ਸਪੋਰਟ ਐਂਡ ਕਲਚਰਲ ਕਲੱਬ ਦੀ 22ਵੀਂ ਸਾਲਾਨਾ ਏਜੀਐਮ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਸ੍ਰੀ ਕਰਨੈਲ ਬੱਧਣ ਨੇ ਸਾਰੇ ਪਹੁੰਚੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਉਸ ਤੋਂ ਬਾਅਦ ਫਾਈਨੈਸ਼ਿਅਲ ਰਿਪੋਰਟ ਪੜ੍ਹੀ ਅਤੇ ਵਿਚਾਰ ਕਰਨ ਤੋਂ ਬਾਅਦ ਪਾਸ ਕੀਤੀ ਗਈ। ਹਰ ਵਾਰ ਦੀ ਤਰ੍ਹਾਂ ਪਿਛਲੇ ਸਾਲ ਵੀ ਕਲੱਬ ਵੱਲੋਂ ਟੂਰਨਾਮੈਂਟ ਕਰਵਾਇਆ ਗਿਆ ਸੀ, ਟੂਰਨਾਮੈਂਟ ਵਿੱਚ ਕਲੱਬ ਦੇ ਮੈਂਬਰਾਂ ਵੱਲੋਂ ਵਧੀਆ ਢੰਗ ਨਾਲ ਸੇਵਾ ਨਿਭਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵੱਲੋਂ ਬੀਬੀਆਂ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਲੰਗਰ ਤਿਆਰ ਕਰਨ ਦੀ ਸੇਵਾ ਨਿਭਾਈ ਸੀ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਦਾ ਵੀ ਧੰਨਵਾਦ ਕੀਤਾ ਗਿਆ। ਅੱਜ ਦੇ ਇਜਲਾਸ ਵਿੱਚ ਵਿਚਾਰ-ਚਰਚਾ ਕਰਨ ਦੇ ਨਾਲ-ਨਾਲ ਹੋਰ ਵੀ ਫ਼ੈਸਲੇ ਕੀਤੇ ਗਏ ਕਿ ਕਿਵੇਂ ਅੱਗੇ ਤੋਂ ਹੋਰ ਵੀ ਵਧੀਆ ਢੰਗ ਨਾਲ ਟੂਰਨਾਮੈਂਟ ਕਰਨਾ ਹੈ ਅਤੇ ਕਲੱਬ ਵੱਲੋਂ ਕਰਵਾਏ ਜਾਂਦੇ ਹੋਰ ਪ੍ਰੋਗਰਾਮਾਂ ਨੂੰ ਵੀ ਵਧੀਆ ਢੰਗ ਨਾਲ ਕਰਵਾਏ ਜਾਣਗੇ। ਇਸ ਸਾਲ ਟੂਰਨਾਮੈਂਟ ਕਰਵਾਉਣ ਲਈ ਵੀ ਵਿਚਾਰ ਕੀਤੀ ਗਈ।
ਇਸ ਸਾਲਾਨਾ ਇਜਲਾਸ ਦੌਰਾਨ ਪੁਰਾਣੀ ਕਮੇਟੀ ਭੰਗ ਕੀਤੀ ਗਿਆ ਅਤੇ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਕਮੇਟੀ ‘ਚ ਪ੍ਰਧਾਨ ਸੰਜੀਵ ਟੂਰਾ, ਮੀਤ ਪ੍ਰਧਾਨ ਰਵਿੰਦਰ ਝਮਟ, ਜਨਰਲ ਸਕੱਤਰ ਜਸਵਿੰਦਰ ਸੰਧੂ, ਖ਼ਜ਼ਾਨਚੀ ਸ਼ਿੰਗਾਰਾ ਸਿੰਘ ਅਤੇ ਆਡੀਟਰ ਪੰਕਜ ਸ਼ਾਮਲ ਹਨ।