ਅੱਜ ਰਿਲੀਜ਼ ਹੋਵੇਗੀ ‘ਏਕ ਥਾ ਟਾਈਗਰ’

ਮੁੰਬਈ, 15 ਅਗਸਤ (ਏਜੰਸੀ) – ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਨਵੀਂ ਫਿਲਮ ‘ਏਕ ਥਾ ਟਾਈਗਰ’ ਭਲਕੇ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਲਗਾਤਾਰ ਕਈ ਹਿੱਟ ਫਿਲਮਾਂ ਕਰ ਚੁੱਕੇ ਸਲਮਾਨ ਖਾਨ ਤੋਂ ਇਸ ਫਿਲਮ ਵਿੱਚ ਵੀ ਕਾਫੀ ਉਮੀਦਾਂ ਹਨ। ਇਸ ਫਿਲਮ ਨੂੰ ਸਲਮਾਨ ਖਾਨ ਦੀ ਸਭ ਤੋਂ ਮਹਿੰਗੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦਾ ਫਿਲਮਾਂਕਣ ਦੁਨੀਆ………. ਦੇ 5 ਦੇਸ਼ਾਂ ਦੇ 9 ਸ਼ਹਿਰਾਂ ਵਿੱਚ ਕੀਤਾ ਗਿਆ ਹੈ।
‘ਏਕ ਥਾ ਟਾਈਗਰ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਚਰਚਾ ਵਿੱਚ ਆ ਚੁੱਕੀ ਹੈ। ਫਿਲਮ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਫਿਲਮ ਲਗਪਗ 200 ਕਰੋੜ ਦਾ ਰਿਕਾਰਡ ਕਾਰੋਬਾਰ ਕਰੇਗੀ।
ਦੂਸਰੇ ਪਾਸੇ ਫਿਲਮ ਦੇ ਸਟਾਰ ਸਲਮਾਨ ਖਾਨ ਵੀ ਇਸ ਫਿਲਮ ਪ੍ਰਤੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ‘ਦਬੰਗ’ ਤੋਂ ਇਲਾਵਾ ਲਗਾਤਾਰ ਕਈ ਹੋਰ ਹਿੱਟ ਫਿਲਮਾਂ ਦੀ ਸਫ਼ਲਤਾ ਨਾਲ ਸਲਮਾਨ ਖਾਨ ਦੇ ਸਿਤਾਰੇ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ ‘ਤੇ ਹਨ। ਸਲਮਾਨ ਖਾਨ ਨੂੰ ਵੀ ਉਮੀਦ ਹੈ ਕਿ ਇਹ ਫਿਲਮ ਚੰਗਾ ਕਾਰੋਬਾਰ ਕਰੇਗੀ। ਹੁਣ ਦੇਖਣਾ ਇਹ ਹੈ ਕਿ ਬਾਲੀਵੁੱਡ ਦਾ ਇਹ ਦਬੰਗ ਮੁੜ ਤੋਂ ਵੱਡੇ ਪਰਦੇ ‘ਤੇ ਧਮਾਲ ਮਚਾਏਗਾ।