ਆਈਸੀਸੀ ਵੱਲੋਂ ਟੀ-20 ਵਰਲਡ ਕੱਪ ਮੁਲਤਵੀ

ਦੁਬਈ, 21 ਜੁਲਾਈ – ਕੋਰੋਨਾ ਮਹਾਂਮਾਰੀ ਨੂੰ ਧਿਆਨ ‘ਚ ਰੱਖਦੇ ਹੋਏ 20 ਜੁਲਾਈ ਦਿਨ ਸੋਮਵਾਰ ਨੂੰ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਨੇ ਆਸਟਰੇਲੀਆ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਟੀ-20 ਵਰਲਡ ਕੱਪ ਨੂੰ ਮੁਲਤਵੀ ਕਰ ਦਿੱਤਾ ਹੈ। ਉਂਜ ਕੌਂਸਲ ਦੇ ਇਸ ਫ਼ੈਸਲੇ ਨਾਲ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਲਈ ਅਕਤੂਬਰ-ਨਵੰਬਰ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ ਕਰਵਾਉਣ ਦਾ ਰਾਹ ਮਿਲ ਗਿਆ ਹੈ। ਟੀ-20 ਵਰਲਡ ਕੱਪ 18 ਅਕਤੂਬਰ ਤੋਂ 15 ਨਵੰਬਰ ਤੱਕ ਆਸਟਰੇਲੀਆ ਵਿੱਚ ਖੇਡਿਆ ਜਾਣਾ ਸੀ।
ਗੌਰਤਲਬ ਹੈ ਕਿ ਆਸਟਰੇਲੀਆ ਕ੍ਰਿਕਟ ਬੋਰਡ ਨੇ ਟੀ-20 ਵਰਲਡ ਕੱਪ ਕਰਵਾਉਣ ਉੱਤੇ ਇਤਰਾਜ਼ ਜਤਾਇਆ ਸੀ ਕਿ 16 ਖਿਡਾਰੀਆਂ ਅਤੇ ਸਪੋਰਟ ਸਟਾਫ਼ ਦੇ ਨਾਲ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਜਾਣਾ ਇਸ ਵੇਲੇ ਔਖਾ ਹੈ ਕਿਉਂਕਿ ਕੋਰੋਨਾਵਾਇਰਸ ਦੇ ਕਰਕੇ ਇੰਤਜ਼ਾਮ ਕਰਨਾ ਸੁਖਾਲਾ ਨਹੀਂ ਹੈ।
ਦੱਸਦੀਏ ਕਿ ਆਈਸੀਸੀ ਨੇ ਟੀ-20 ਵਰਲਡ ਕੱਪ ਕਦੋਂ ਕਰਵਾਉਣਾ ਹੈ ਇਸ ਬਾਰੇ ਹਾਲੇ ਸਾਫ਼ ਨਹੀਂ ਕੀਤਾ ਹੈ ਕਿ ਅਗਲੇ ਸਾਲ ਹੋਣਾ ਹੈ ਜਾਂ 2022 ਵਿੱਚ।